30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਪ੍ਰਸਿੱਧ ਰਾਗੀ ਜਥਾ ਭਾਈ ਗੁਰਪ੍ਰੇਮ ਸਿੰਘ ਲੱਖਾ ਦੀ ਧਰਮ ਪਤਨੀ ਦਾ ਅਚਾਨਕ ਦਿਹਾਂਤ

ਅਜੀਤ ਡੈਸਕ 11-04-2026
ਬਾਘਾ ਪੁਰਾਣਾ, 10 ਅਪ੍ਰੈਲ (ਟਿੰਕੂ ਕਾਠਪਾਲ)-ਪ੍ਰਸਿੱਧ ਰਾਗੀ ਜਥਾ ਰੋਡਿਆਂ ਵਾਲੇ ਭਾਈ ਗੁਰਪ੍ਰੇਮ ਸਿੰਘ ਲੱਖਾ ਦੀ ਧਰਮ ਪਤਨੀ ਬੀਬੀ ਰਮਣਦੀਪ ਕੌਰ ਦੇ ਅਚਾਨਕ ਦਿਹਾਂਤ ਦੀ ਦੁਖਦਾਈ ਖ਼ਬਰ ਨਾਲ ਇਲਾਕੇ ਵਿਚ ਗਹਿਰਾ ਸੋਗ ਛਾ ਗਿਆ ਹੈ | ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਤੇ ਸੰਗਤ ਨੂੰ ਅਪਾਰ ਘਾਟਾ ਪਿਆ ਹੈ | ਇਸ ਦੁਖਦ ਘੜੀ ਵਿਚ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਵਾਲਿਆਂ ਨੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਰਮਣਦੀਪ ਕੌਰ ਦਾ ਵਿਛੋੜਾ ਬਹੁਤ ਹੀ ਅਸਹਿਯੋਗ ਹੈ | ਉਨ੍ਹਾਂ ਕਿਹਾ ਕਿ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ, ਖ਼ਾਸ ਕਰਕੇ ਛੋਟੇ-ਛੋਟੇ ਬੱਚਿਆਂ ਲਈ ਇਹ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ | ਉਨ੍ਹਾਂ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਪਰਿਵਾਰ ਨੂੰ ਇਸ ਭਾਣੇ ਨੂੰ ਸਹਿਣ ਦੀ ਤਾਕਤ ਬਖ਼ਸ਼ੇ | ਇਸ ਮੌਕੇ ਕਈ ਧਾਰਮਿਕ ਤੇ ਸਮਾਜਿਕ ਹਸਤੀਆਂ ਨੇ ਵੀ ਪਰਿਵਾਰ ਨਾਲ ਹਮਦਰਦੀ ਜਤਾਈ | ਇਨ੍ਹਾਂ 'ਚ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ (ਚੇਅਰਮੈਨ ਜ਼ਿਲ੍ਹਾ ਪੁਲਿਸ ਮੋਗਾ), ਪ੍ਰਸਿੱਧ ਰਾਗੀ ਭਾਈ ਇਕਬਾਲ ਸਿੰਘ ਲੰਗੇਆਣਾ, ਸੁੱਖਾ ਸਿੰਘ ਮੋਗਾ, ਦਰਸ਼ਨ ਸਿੰਘ ਡਰੋਲੀ, ਭਾਈ ਸ਼ਵਿੰਦਰ ਸਿੰਘ ਸੇਖਾ, ਕਾਨ ਸਿੰਘ ਠੱਠੀ, ਪ੍ਰਸਿੱਧ ਕਥਾ ਵਾਚਕ ਗਿਆਨੀ ਹਰਜਿੰਦਰ ਸਿੰਘ ਮੱਦੋਕੇ, ਦਰਸ਼ਨ ਸਿੰਘ ਢੁੱਡੀਕੇ, ਰਾਗੀ ਸੋਹਣ ਸਿੰਘ ਅਤੇ ਇੰਦਰਜੀਤ ਸਿੰਘ ਬੀੜ ਚੜਿੱਕ ਆਦਿ ਨੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ |

ਪਿਛਲੀ ਖ਼ਬਰ ਦੇਸ਼ ਭਗਤ ਕਾਲਜ ਦੇ ਬੀ.ਕਾਮ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਬੀ.ਐੱਡ. ਕਾਲਜ ਢੁੱਡੀਕੇ 'ਚ ਵਿਸ਼ਵ ਸਿਹਤ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।