30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਉੱਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਹੈਪੀ ਔਲਖ ਪੰਜਾਬ ਪੁਲਿਸ ਦਾ ਵਿਸ਼ੇਸ਼ ਸਨਮਾਨ

ਕਿਸ਼ਨਪੁਰਾ ਕਲਾਂ ਦੇ ਉੱਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਹੈਪੀ ਔਲਖ ਪੰਜਾਬ ਪੁਲਿਸ ਦਾ ਸਨਮਾਨ ਕਰਦੇ ਹੋਏ ਪ੍ਰਧਾਨ ਅਜਮੇਰ ਸਿੰਘ ਮਾਨ, ਬਲਜਿੰਦਰ ਸਿੰਘ ਸੰਧੂ, ਪੰਚ ਜਸਵਿੰਦਰ ਸਿੰਘ ਔਲਖ ਤੇ ਹੋਰ | ਤਸਵੀਰ : ਅਮੋਲਕ ਸਿੰਘ ਕਲਸੀ <br/> 11-04-2026
ਕਿਸ਼ਨਪੁਰਾ ਕਲਾਂ, 10 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਵਿਚ ਸਮਾਜ ਸੇਵਾ ਦੇ ਖੇਤਰ 'ਚ ਮਹੱਤਵਪੂਰਨ ਯੋਗਦਾਨ ਪਾਉਣ ਲਈ ਉੱਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਹੈਪੀ ਔਲਖ ਪੰਜਾਬ ਪੁਲਿਸ ਦਾ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ ਤੇ ਇਕਾਈ ਪ੍ਰਧਾਨ ਅਜਮੇਰ ਸਿੰਘ ਮਾਨ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਮੈਂਬਰ ਪੰਚਾਇਤ ਜਸਵਿੰਦਰ ਸਿੰਘ ਔਲਖ, ਭਾਕਿਯੂ ਦੇ ਜ਼ਿਲ੍ਹਾ ਆਗੂ ਬਲਜਿੰਦਰ ਸਿੰਘ ਸੰਧੂ ਤੇ ਇਕਾਈ ਪ੍ਰਧਾਨ ਅਜਮੇਰ ਸਿੰਘ ਮਾਨ ਨੇ ਕਿਹਾ ਕਿ ਉੱਘੇ ਸਮਾਜ ਸੇਵੀ ਹਰਪ੍ਰੀਤ ਸਿੰਘ ਹੈਪੀ ਔਲਖ ਪੰਜਾਬ ਪੁਲਿਸ ਜਿਸ ਵਲੋਂ ਕਈ ਸਪੀਕਰ ਲਗਵਾਏ ਹੋਏ ਹਨ, ਜਿਸ ਕਰਕੇ ਨਗਰ 'ਚ 24 ਘੰਟੇ ਗੁਰਬਾਣੀ ਦਾ ਪ੍ਰਵਾਹ ਚਲਦਾ ਰਹਿੰਦਾ ਹੈ ਤੇ ਹੋਰ ਅਨੇਕਾਂ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਲੋਕ ਸਮਾਜ ਲਈ ਪੇ੍ਰਰਨਾ ਸਰੋਤ ਹੁੰਦੇ ਹਨ ਤੇ ਨੌਜਵਾਨਾਂ ਨੂੰ ਵੀ ਚੰਗੇ ਕੰਮਾਂ ਵੱਲ ਪ੍ਰੇਰਿਤ ਕਰਦੇ ਹਨ | ਇਸ ਮੌਕੇ ਹਾਜ਼ਰ ਮੈਂਬਰ ਪੰਚਾਇਤ ਜਸਵਿੰਦਰ ਸਿੰਘ ਔਲਖ, ਗ੍ਰੰਥੀ ਮਲਕੀਤ ਸਿੰਘ, ਗੁਰਮੀਤ ਸਿੰਘ ਲਾਡੀ, ਕੇਵਲ ਸਿੰਘ ਵਪਾਰੀ, ਬਿੰਦਰ ਪੰਨੂ, ਗੁਰਤੇਜਿੰਦਰ ਸਿੰਘ ਗੋਪੀ ਕੈਨੇਡਾ, ਜਸਪ੍ਰੀਤ ਸਿੰਘ ਜੱਸੀ ਆਦਿ ਨੇ ਵੀ ਹਰਪ੍ਰੀਤ ਸਿੰਘ ਹੈਪੀ ਔਲਖ ਪੰਜਾਬ ਪੁਲਿਸ ਦੇ ਯੋਗਦਾਨ ਦੀ ਭਰਪੂਰ ਪ੍ਰਸ਼ੰਸਾ ਕੀਤੀ |
ਪਿਛਲੀ ਖ਼ਬਰ ਬੀ.ਐੱਡ. ਕਾਲਜ ਢੁੱਡੀਕੇ 'ਚ ਵਿਸ਼ਵ ਸਿਹਤ ਦਿਵਸ ਮਨਾਇਆ <br/> ਅਗਲੀ ਖ਼ਬਰ ਬਾਬਾ ਤਪੀਆ ਜੀ ਮਾਡਲ ਸਕੂਲ ਦਾਤਾ ਵਿਖੇ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।