01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕਿਸ਼ਨਪੁਰਾ ਕਲਾਂ ਦੇ ਸਰਕਾਰੀ ਸਕੂਲ 'ਚ ਧਾਰਮਿਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 11-04-2026
ਕਿਸ਼ਨਪੁਰਾ ਕਲਾਂ, 10 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸਰਕਾਰੀ ਕੰਨਿ੍ਹਆਂ ਹਾਈ ਸਕੂਲ ਕਿਸ਼ਨਪੁਰਾ ਕਲਾਂ ਦੇ ਮੁੱਖ ਅਧਿਆਪਕ ਤੇ ਸਮੂਹ ਸਕੂਲ ਸਟਾਫ਼ ਦੇ ਉੱਦਮ ਸਦਕਾ ਨਵੇਂ ਸੈਸ਼ਨ ਦੀ ਆਰੰਭਤਾ 'ਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਭੈਣ ਉਪਰੰਤ ਹਜੂਰੀ ਰਾਗੀ ਭਾਈ ਗੁਰਮੀਤ ਸਿੰਘ ਜਥੇ ਨੇ ਕੀਰਤਨ ਰਾਹੀਂ ਨਿਹਾਲ ਕੀਤਾ | ਗਿਆਨੀ ਗੁਰਮੇਲ ਸਿੰਘ ਨੇ ਬੱਚਿਆਂ ਦੀ ਤੰਦਰੁਸਤੀ ਏਕਤਾ ਇਤਫ਼ਾਕ ਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ | ਮੁੱਖ ਅਧਿਆਪਕ ਸਰਬਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੋਈ ਵੀ ਕਾਰਜ ਕਰਨਾ ਹੋਵੇ, ਆਪਾਂ ਸਾਰੇ ਗੁਰੂ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹਾਂ ਇਸੇ ਤਰ੍ਹਾਂ ਹੀ ਇਸ ਨਵੇਂ ਸੈਸ਼ਨ ਦੀ ਆਰੰਭਤਾ 'ਤੇ ਸਕੂਲ ਵਿਚ ਗੁਰੂ ਸਾਹਿਬ ਜੀ ਦੇ ਚਰਨ ਪਵਾਏ ਹਨ ਤੇ ਨਵੀਆਂ ਕਲਾਸਾਂ ਦੇ ਸ਼ੁਰੂ ਹੋਣ 'ਤੇ ਆਪਾਂ ਨੂੰ ਅਜਿਹੇ ਧਾਰਮਿਕ ਸਮਾਗਮ ਕਰਵਾਉਣੇ ਚਾਹੀਦੇ ਹਨ |
ਸਕੂਲ ਪ੍ਰਬੰਧਕਾਂ ਵਲੋਂ ਗੁਰੂ ਸਾਹਿਬ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਪਹੁੰਚੀਆਂ ਹੋਈਆਂ ਸ਼ਖ਼ਸੀਅਤਾਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ | ਸਮਾਗਮ ਦੌਰਾਨ ਮਾਸਟਰ ਲਖਵੀਰ ਸਿੰਘ ਮੱਲ੍ਹੀ, ਮਾਸਟਰ ਗੁਰਵਿੰਦਰ ਸਿੰਘ, ਮੈਡਮ ਮਨਦੀਪ ਕੌਰ ਔਲਖ, ਕੁਲਵਿੰਦਰ ਕੌਰ, ਸੁਖਦੀਪ ਕੌਰ, ਨਿੰਦਰਜੀਤ ਕੌਰ, ਮਨਿੰਦਰ ਕੌਰ, ਨਵਜੋਤ ਕੌਰ, ਅੰਜੂ ਰਾਣੀ ਆਦਿ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਧੱਲੇਕੇ ਵਿਖੇ ਆਧੁਨਿਕ ਸਿੱਖਿਆ ਇੰਟਰਐਕਟਿਵ ਦਾ ਉਦਘਾਟਨ <br/> ਅਗਲੀ ਖ਼ਬਰ ਕਾਂਗਰਸ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਤੇ ਹੋਰ ਆਗੂਆਂ ਨੇ ਨੱਥੂਵਾਲਾ ਨੂੰ ਦਿੱਤੀ ਵਧਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।