13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਬੇਅਦਬੀਆਂ ਤੇ ਬੰਦੀ ਸਿੰਘਾਂ ਦੇ ਨਾਂਅ 'ਤੇ ਰਾਜਾ ਵੜਿੰਗ ਕਰ ਰਿਹਾ ਝੂਠੀ ਰਾਜਨੀਤੀ-ਡੱਲਾ, ਦੌਲਤਪੁਰਾ

ਅਜੀਤ ਡੈਸਕ 04-04-2026
ਮੋਗਾ, 3 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਕਾਂਗਰਸ ਦੇ ਸੂਬਾ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਮੈਂਬਰ ਪਾਰਲੀਮੈਂਟ ਵਿਚ ਬੰਦੀ ਸਿੰਘਾਂ ਅਤੇ ਬੇਅਦਬੀਆਂ ਦੇ ਮਾਮਲੇ ਵਿਚ ਝੂਠੀ ਸਿਆਸਤ ਕਰ ਰਿਹਾ ਹੈ | ਇਸ ਤੋਂ ਪਹਿਲਾਂ ਉਹ ਇਹ ਦੱਸਣ ਸਵਰਗੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਬੇਅੰਤ ਸਿੰਘ ਨੂੰ ਸ਼ਹੀਦ ਮੰਨਦੇ ਹਨ ਕਿ ਸਿੱਖਾਂ ਦੇ ਕਾਤਲ ਕਿਉਂਕਿ ਇਹ ਉਹੀ ਕਾਂਗਰਸ ਹੈ ਜਿਸ ਨੇ 1984 ਵਿਚ ਦਿੱਲੀ 'ਚ ਦੰਗਿਆਂ ਦੇ ਨਾਂਅ 'ਤੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਅਤੇ ਬੇਗੁਨਾਹ ਸਿੱਖਾਂ ਨੂੰ ਗਲਾਂ ਵਿਚ ਟਾਇਰ ਪਾ ਕੇ ਸਾੜਿਆ ਗਿਆ ਤੇ 1984 ਦੇ ਪੀੜਤ ਸਿੱਖਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲ ਸਕਿਆ | ਇਹ ਉਹੀ ਕਾਂਗਰਸ ਹੈ ਜਿਸ ਨੇ ਸਿੱਖਾਂ ਦੇ ਸੁਪਰੀਮ ਮੰਨੇ ਜਾਂਦੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਵਾਇਆ ਤੇ ਰਾਜਾ ਵੜਿੰਗ ਕਾਂਗਰਸ ਲਈ ਗੁਣ ਗਾਉਂਦੇ ਨਹੀਂ ਥੱਕਦੇ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਡੱਲਾ ਅਤੇ ਬੂਟਾ ਸਿੰਘ ਦੌਲਤਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹੋਂਦ ਵਿਚ ਆਈ ਤਾਂ ਸਭ ਤੋਂ ਪਹਿਲਾਂ ਬੇਅਦਬੀ ਦੇ ਇਨਸਾਫ ਦਿੱਤੇ ਜਾਣਗੇ ਅਤੇ ਲਗਪਗ ਦੋਸ਼ੀ ਤਹਿ ਹੋ ਚੁੱਕੇ ਹਨ ਜਿਨ੍ਹਾਂ ਦੀਆਂ ਤਾਰਾਂ ਇਨ੍ਹਾਂ ਪਾਰਟੀਆਂ ਨਾਲ ਜੁੜਦੀਆਂ ਹਨ | ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮਾਨ ਨੂੰ ਹੋਰ ਵਧਾਇਆ ਅਤੇ ਇਕ ਨਿਮਾਣੇ ਸਿੱਖ ਵਜੋਂ ਪੇਸ਼ ਹੋ ਕੇ ਇਕ ਨਵੀਂ ਮਿਸਾਲ ਪੈਦਾ ਕੀਤੀ | ਜੇਕਰ ਰਾਜਾ ਵੜਿੰਗ ਵਾਕਿਆ ਹੀ ਸਿੱਖਾਂ ਦਾ ਹਮਦਰਦ ਹੈ ਤਾਂ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਸਾਰੀ ਪਾਰਟੀ ਲੈ ਕੇ ਪੇਸ਼ ਹੋਵੇ | ਦੁਨੀਆ ਦਾ ਸਭ ਤੋਂ ਵੱਡਾ ਹਮਲਾ ਕਾਂਗਰਸ ਪਾਰਟੀ ਨੇ ਆਜ਼ਾਦ ਭਾਰਤ ਵਿਚ ਸਿੱਖਾਂ 'ਤੇ ਕੀਤਾ ਤੇ ਅੱਜ ਤੱਕ ਗਾਂਧੀ ਪਰਿਵਾਰ ਨੇ ਦੋ ਸ਼ਬਦ ਮੁਆਫ਼ੀ ਦੇ ਨਹੀਂ ਮੰਗੇ ਬਲਕਿ ਹਮੇਸ਼ਾ ਗੰਦੀ ਰਾਜਨੀਤੀ ਕਰਕੇ ਲਾਹੇ ਲਏ ਹਨ | ਰਜਿੰਦਰ ਸਿੰਘ ਡੱਲਾ ਤੇ ਬੂਟਾ ਸਿੰਘ ਦੌਲਤਪੁਰਾ ਨੇ ਕਿਹਾ ਕਿ ਇਹ ਵਰ੍ਹਾ ਇਲੈੱਕਸ਼ਨ ਦਾ ਹੋਣ ਕਰਕੇ ਸਿੱਖਾਂ ਨੂੰ ਬਹੁਤ ਚੌਕਸ ਹੋ ਜਾਣਾ ਚਾਹੀਦਾ ਹੈ ਕਿਉਂਕਿ ਇਹ ਪਾਰਟੀਆਂ ਹਮੇਸ਼ਾ ਧਰਮ 'ਤੇ ਗੰਦੀ ਰਾਜਨੀਤੀ ਕਰਕੇ ਲਾਹੇ ਲੈਂਦੀਆਂ ਹਨ ਅਤੇ ਸਿੱਖਾਂ ਨੂੰ ਆਪਸ ਵਿਚ ਦੀ ਲੜਾ ਕੇ ਮਰਵਾਉਂਦੀਆਂ ਹਨ | ਪੰਜਾਬੀਆਂ ਨੂੰ ਰਲ ਮਿਲ ਕੇ ਹਿੰਦੂ ਸਿੱਖ ਏਕਤਾ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਰਾਜਾ ਵੜਿੰਗ ਵਰਗੇ ਸ਼ਰਾਰਤੀ ਲੋਕਾਂ ਤੋਂ ਹਮੇਸ਼ਾ ਪੰਜਾਬੀਆਂ ਨੂੰ ਬਚ ਕੇ ਰਹਿਣਾ ਚਾਹੀਦਾ ਹੈ |
ਪਿਛਲੀ ਖ਼ਬਰ ਭਾਜਪਾ ਦੇ ਇਸ਼ਾਰਿਆਂ 'ਤੇ ਰਾਜ ਸਭਾ 'ਚ 'ਆਪ' ਪਾਰਟੀ ਵਲੋਂ ਡਿਪਟੀ ਲੀਡਰ ਰਾਘਵ ਚੱਢਾ ਦਾ ਅਹੁਦਾ ਖੋਹਣਾ ਮੰਦਭਾਗਾ-ਸਾਬਕਾ... ਅਗਲੀ ਖ਼ਬਰ ਪੁਲਿਸ ਤੇ ਕਾਨੂੰਨ ਤੋਂ ਬੇਖ਼ੌਫ ਚੋਰਾਂ ਨੇ ਪਿੰਡ ਸੇਖਾ ਕਲਾਂ ਵਿਖੇ ਚਾਰ ਦਿਨਾਂ ਬਾਅਦ ਫਿਰ 18 ਤੋਂ 20 ਮੋਟਰਾਂ ਦੀਆਂ ਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।