17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਡਾ. ਮਾਣਿਕ ਮੈਮੋਰੀਅਲ ਕਾਲਜ 'ਚ ਯੋਗਾ ਕਿਰਿਆਵਾਂ ਕਰਵਾਈਆਂ <br/>

ਅਜੀਤ ਡੈਸਕ 04-04-2026
ਹਨੂਮਾਨ ਜਯੰਤੀ ਵੀ ਧੂਮ-ਧਾਮ ਨਾਲ ਮਨਾਈ
ਧਰਮਕੋਟ, 3 ਅਪ੍ਰੈਲ (ਪਰਮਜੀਤ ਸਿੰਘ)-ਡਾ. ਮਾਣਿਕ ਮੈਮੋਰੀਅਲ ਕਾਲਜ ਧਰਮਕੋਟ ਵਿਖੇ ਵਿਦਿਆਰਥੀਆਂ ਦੀ ਸਿਹਤ ਤੇ ਆਤਮਿਕ ਵਿਕਾਸ ਨੂੰ ਧਿਆਨ 'ਚ ਰੱਖਦਿਆਂ ਯੋਗਾ ਕਿਰਿਆਵਾਂ ਕਰਵਾਈਆਂ ਗਈਆਂ ਤੇ ਇਸ ਦੇ ਨਾਲ ਹੀ ਹਨੂਮਾਨ ਜਯੰਤੀ ਵੀ ਧੂਮਧਾਮ ਨਾਲ ਮਨਾਈ ਗਈ | ਇਸ ਮੌਕੇ ਯੋਗਾ ਅਧਿਆਪਕਾਂ ਵਲੋਂ ਵਿਦਿਆਰਥੀਆਂ ਨੂੰ ਵੱਖ-ਵੱਖ ਯੋਗ ਆਸਨ ਕਰਵਾਏ ਗਏ ਤੇ ਯੋਗਾ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਉਨ੍ਹਾਂ ਦੱਸਿਆ ਕਿ ਰੋਜ਼ਾਨਾ ਯੋਗਾ ਕਰਨ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ | ਇਸ ਤੋਂ ਬਾਅਦ ਕਾਲਜ ਵਿਚ ਹਨੂਮਾਨ ਜਯੰਤੀ ਦੇ ਸ਼ੁੱਭ ਮੌਕੇ 'ਤੇ ਵਿਦਿਆਰਥੀਆਂ ਵਲੋਂ ਭਜਨ-ਕੀਰਤਨ ਪੇਸ਼ ਕੀਤਾ ਗਿਆ ਤੇ ਹਨੂਮਾਨ ਜੀ ਦੇ ਜੀਵਨ 'ਤੇ ਉਨ੍ਹਾਂ ਦੀ ਭਗਤੀ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ | ਕਾਲਜ ਪਿ੍ੰਸੀਪਲ ਤੇ ਸਟਾਫ਼ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਰੀਰਕ ਤੇ ਆਤਮਿਕ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ |

ਪਿਛਲੀ ਖ਼ਬਰ ਡਾ. ਸੈਫੂਦੀਨ ਕਿਚਲੂ ਸਕੂਲ ਵਿਖੇ ਅੰਤਰ-ਰਾਸ਼ਟਰੀ ਬਾਲ ਪੁਸਤਕ ਦਿਵਸ ਮਨਾਇਆ <br/> ਅਗਲੀ ਖ਼ਬਰ ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਦੌਧਰ ਵਿਖੇ ਅਥਲੈਟਿਕ ਮੀਟ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।