23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਉੱਘੇ ਸਮਾਜ ਸੇਵੀ ਸਤਬੀਰ ਸਿੰਘ ਬਣੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਭਾਰਤ ਦੇ ਪ੍ਰਧਾਨ <br/>

ਅਜੀਤ ਡੈਸਕ 01-04-2026
ਨੱਥੂਵਾਲਾ ਗਰਬੀ, 31 ਮਾਰਚ (ਨਵਦੀਪ ਸਿੰਘ)-ਸੰਸਾਰ ਪੱਧਰ 'ਤੇ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਕੰਮ ਕਰਦੀ ਹੋਈ ਵਿਸ਼ਵ ਪੰਜਾਬੀ ਸਭਾ ਕੈਨੇਡਾ ਜਿਸ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਕੈਨੇਡਾ ਦੇ ਨਾਮੀ ਉਦਯੋਗਪਤੀ ਹਨ ਤੇ ਸਮਾਜ ਸੇਵੀ ਹਨ, ਉਨ੍ਹਾਂ ਦੀ ਪਾਰਖੂ ਅੱਖ ਨੇ ਉੱਘੇ ਸਮਾਜ ਸੇਵੀ ਸਤਬੀਰ ਸਿੰਘ ਨੂੰ ਵਿਸ਼ਵ ਪੰਜਾਬੀ ਸਭਾ ਕੈਨੇਡਾ ਭਾਰਤ ਦਾ ਪ੍ਰਧਾਨ ਨਿਯੁਕਤ ਕੀਤਾ ਹੈ | ਉਨ੍ਹਾਂ ਦੀ ਇਸ ਨਿਯੁਕਤੀ 'ਤੇ ਉਨ੍ਹਾਂ ਦੇ ਨੇੜਲੇ ਦੋਸਤਾਂ, ਮਿੱਤਰਾਂ. ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਤੇ ਲੇਖਕਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਡਾ. ਦਲਬੀਰ ਸਿੰਘ ਕਥੂਰੀਆ ਦਾ ਧੰਨਵਾਦ ਕੀਤਾ ਹੈ | ਇਸ ਮੌਕੇ ਗੱਲ ਕਰਦਿਆਂ ਮਾਲਵਾ ਜ਼ੋਨ ਦੇ ਪ੍ਰਧਾਨ ਰਾਜਵੀਰ ਸਿੰਘ ਭਲੂਰ ਅਤੇ ਇਸਤਰੀ ਵਿੰਗ ਮਾਲਵਾ ਜੋਨ ਦੀ ਪ੍ਰਧਾਨ ਡਾ. ਅਮਰਜੋਤੀ ਮਾਂਗਟ ਤੋਂ ਇਲਾਵਾ ਪ੍ਰੋ. ਜਗਦੀਪ ਸਿੰਘ ਮਾਂਗਟ, ਡਾ. ਸਾਧੂ ਰਾਮ ਲੰਗੇਆਣਾ, ਉੱਘੇ ਮੱਚ ਸੰਚਾਲਨ ਜਸਬੀਰ ਜੱਸੀ ਫ਼ਰੀਦਕੋਟ, ਲੋਕ ਗਾਇਕ ਹਰਿੰਦਰ ਸੰਧੂ, ਲੋਕ ਗਾਇਕ ਤਰਸੇਮ ਖਾਨ ਆਦਿ ਸਾਥੀਆਂ ਨੇ ਜਿੱਥੇ ਸਤਬੀਰ ਸਿੰਘ ਨੂੰ ਭਾਰਤ ਦਾ ਪ੍ਰਧਾਨ ਬਣਨ ਤੇ ਲੱਖ-ਲੱਖ ਮੁਬਾਰਕਾਂ ਦਿੱਤੀਆਂ |

ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਵਲੋਂ ਵਿਸ਼ਵ ਟੀ.ਬੀ. ਦਿਵਸ 'ਤੇ ਕਮਿਊਨਿਟੀ ਆਊਟਰੀਚ ਸਮਾਗਮ <br/> ਅਗਲੀ ਖ਼ਬਰ ਕਾਲੇਕੇ ਨੇ ਚਰਨਜੀਤ ਕੌਰ ਨੂੰ ਦਿੱਤੀ ਵਧਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।