23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਲਾਲ ਦੁਆਰਾ ਮੰਦਰ ਵਿਖੇ ਇਕ ਸ਼ਾਮ ਸੰਕੀਰਤਨ ਦੌਰਾਨ ਸ਼ਰਧਾਲੂਆਂ ਨੇ ਗੁਣਗਾਨ ਕੀਤਾ <br/>

ਅਜੀਤ ਡੈਸਕ 01-04-2026
ਮੋਗਾ, 31 ਮਾਰਚ (ਸੁਰਿੰਦਰਪਾਲ ਸਿੰਘ)-ਕੋਟਕਪੂਰਾ ਬਾਈਪਾਸ 'ਤੇ ਸਥਿਤ ਸਥਾਨਕ ਲਾਲ ਦੁਆਰਾ ਮੰਦਰ ਵਿਖੇ ਕਨ੍ਹਈਆ ਨੂੰ ਸਮਰਪਿਤ ਇਕ ਸ਼ਾਮ ਤਹਿਤ ਸੰਕੀਰਤਨ ਕਰਵਾਇਆ ਗਿਆ | ਇਸ ਦੀ ਸ਼ੁਰੂਆਤ ਮੰਦਰ ਦੇ ਮੁੱਖ ਸੇਵਾਦਾਰ ਤੇ ਚੇਅਰਮੈਨ ਰਜਿੰਦਰ ਵਧਵਾ ਦੁਆਰਾ ਪਵਿੱਤਰ ਜੋਤੀ ਦੀ ਰਸਮੀ ਰੌਸ਼ਨੀ ਨਾਲ ਹੋਈ ਜਿਸ ਵਿਚ ਵੀਨਾ ਵਧਵਾ, ਨੀਤੂ ਵਧਵਾ, ਕੁਲਦੀਪ ਵਧਵਾ, ਪਿ੍ਯੰਕਾ ਵਧਵਾ ਤੇ ਰਮੇਸ਼ ਵਧਵਾ ਆਪਣੇ ਪਰਿਵਾਰਾਂ ਸਮੇਤ ਸ਼ਾਮਿਲ ਹੋਏ | ਇਸ ਮੌਕੇ ਮਹਿਲਾ ਸਤਿਸੰਗ ਸਮੂਹ ਦੀਆਂ ਮੈਂਬਰ ਜਿਨ੍ਹਾਂ 'ਚ ਨੀਤੂ ਵਧਵਾ, ਆਰਤੀ ਉੱਪਲ ਤੇ ਖ਼ੁਸ਼ੀ ਅਰੋੜਾ ਸ਼ਾਮਿਲ ਸਨ, ਨੇ ਰੰਗ ਬਰਸੇ ਕਨ੍ਹਈਆ ਤੇਰੇ ਦਰਬਾਰ ਰੰਗ ਬਰਸੇ ਵਰਗੇ ਰੂਹਾਨੀ ਭਜਨ ਪੇਸ਼ ਕਰ ਕੇ ਸ਼ਰਧਾਲੂਆਂ ਨੂੰ ਮੰਤਰ ਮੁਗਧ ਕੀਤਾ | ਇਸ ਮੌਕੇ ਮੁੱਖ ਸੇਵਾਦਾਰ ਰਜਿੰਦਰ ਵਧਵਾ, ਅਸ਼ਵਨੀ ਕੁਮਾਰ ਧਰਮਕੋਟ, ਰਾਹੁਲ ਮਿੱਤਲ, ਰਾਜਿੰਦਰ ਚੌਧਰੀ, ਅਸ਼ੀਸ਼ ਸੂਦ, ਸੁਰਿੰਦਰ ਚੋਪੜਾ, ਕੁਲਦੀਪ ਵਧਵਾ, ਯਸ਼ਿੰਦਰਾ ਰਾਜਾ, ਰਮੇਸ਼ ਵਧਵਾ, ਰਾਜੀਵ ਉੱਪਲ, ਕਪਿਲ ਕਪੂਰ, ਭੁਪਿੰਦਰ ਸਿੰਘ ਬਬਲੂ, ਰੋਬਿਨ ਕੁਮਾਰ, ਵਿਜੇ ਕੁਮਾਰ ਆਦਿ ਹਾਜ਼ਰ ਸੀ |

ਪਿਛਲੀ ਖ਼ਬਰ ਅਮਰਦੀਪ ਸਿੰਘ ਮਨੀਲਾ ਦੇ ਚੇਅਰਮੈਨ ਬਣਨ 'ਤੇ ਸ਼ੁਕਰਾਨਾ ਸਮਾਗਮ <br/> ਅਗਲੀ ਖ਼ਬਰ ਬੇਰੁਜ਼ਗਾਰੀ ਦੀ ਮਾਰ-ਗਰੁੱਪ ਡੀ ਦੀਆਂ ਕਰੀਬ 331 ਅਸਾਮੀਆਂ ਲਈ 1.25 ਲੱਖ ਉਮੀਦਵਾਰ ਦੇਣਗੇ 5 ਅਪ੍ਰੈਲ ਨੂੰ ਪ੍ਰੀਖਿਆ <...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।