20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਹਾਈ ਸਕੂਲ ਕੋਟ ਈਸੇ ਖਾਂ ਵਿਖੇ ਇੰਟਰਐਕਟਿਵ ਫਲੈਟ ਪੈਨਲਾਂ ਦਾ ਉਦਘਾਟਨ ਸਮਾਗਮ <br/>

ਅਜੀਤ ਡੈਸਕ 30-03-2026
ਕੋਟ ਈਸੇ ਖਾਂ, 29 ਮਾਰਚ (ਗੁਰਮੀਤ ਸਿੰਘ ਖ਼ਾਲਸਾ)-ਪੰਜਾਬ ਸਰਕਾਰ ਵਲੋਂ ਸਕੂਲਾਂ ਨੂੰ ਦਿੱਤੇ ਗਏ ਇੰਟਰ ਐਕਟਿਵ ਫਲੈਟ ਪੈਨਲਾਂ ਸਬੰਧੀ ਸਰਕਾਰੀ ਹਾਈ ਸਕੂਲ ਲੜਕੇ ਕੋਟ ਈਸੇ ਖਾਂ ਵਿਖੇ ਉਦਘਾਟਨ ਸਮਾਗਮ ਆਯੋਜਿਤ ਕੀਤਾ ਗਿਆ, ਜਿਸ 'ਚ ਵਿਸ਼ੇਸ਼ ਤੌਰ 'ਤੇ ਸ਼ਹਿਰ ਦੇ ਐਮ.ਸੀ. ਸੁੱਚਾ ਸਿੰਘ ਪੁਰਬਾ, ਡਾ. ਵਰਿੰਦਰ ਸਿੰਘ ਤੇ ਹੋਰ ਸਮਾਜ ਸੇਵੀ ਪਹੁੰਚੇ | ਸਕੂਲ ਇੰਚਾਰਜ ਸੁਖਵਿੰਦਰ ਕੌਰ ਨੇ ਪਹੁੰਚੇ ਹੋਏ ਪਤਵੰਤਿਆਂ, ਐਸ.ਐਮ.ਸੀ. ਕਮੇਟੀ ਮੈਂਬਰਾਂ ਤੇ ਵਿਦਿਆਰਥੀਆਂ ਦੇ ਮਾਤਾ-ਪਿਤਾ ਦਾ ਧੰਨਵਾਦ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ | ਸਮਾਗਮ ਦੇ ਪ੍ਰਬੰਧਕਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਬਿਹਤਰ ਬਣਾਉਣ ਲਈ ਜਿੱਥੇ ਪੰਜਾਬ ਸਰਕਾਰ ਸਰਕਾਰੀ ਸਕੂਲਾਂ 'ਚ ਹਰ ਪ੍ਰਕਾਰ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ, ਉੱਥੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਦੀ ਸਰਕਾਰੀ ਸਕੂਲਾਂ 'ਚ ਸਮਾਰਟ ਤੇ ਇੰਟਰੈਕਟ ਫਲੈਟ ਪੈਨਲਾਂ ਨਾਲ ਕਲਾਸ ਰੂਮਾਂ ਨੂੰ ਲੈਸ ਕੀਤਾ ਜਾ ਰਿਹਾ ਹੈ | ਪੁੱਜੇ ਪਤਵੰਤਿਆਂ ਨੇ ਸਾਰਥਿਕ ਯਤਨਾਂ ਦੀ ਸ਼ਲਾਘਾ ਕੀਤੀ | ਸਮਾਗਮ 'ਚ ਬੀ.ਆਰ.ਪੀ. ਵਿਸ਼ਾਲ ਚੌਹਾਨ, ਹਰਭਗਵਾਨ ਸਿੰਘ ਸਿੱਧੂ, ਗੁਰਨਾਮ ਸਿੰਘ, ਇਸ਼ੂ ਧੀਂਗੜਾ, ਗੁਰਮੀਤ ਕੌਰ, ਅਮਨਦੀਪ ਕੌਰ, ਗੁਰਦੀਪ ਕੌਰ, ਮਨਦੀਪ ਕੌਰ, ਰਾਜਵੀਰ ਕੌਰ, ਪ੍ਰਦੀਪ ਕੌਰ, ਨਵਜੋਤ ਕੌਰ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਅਨੰਦ ਈਸ਼ਵਰ ਦਰਬਾਰ ਠਾਠ ਬੱਧਨੀ ਕਲਾਂ ਵਿਖੇ ਬਾਬਾ ਗੁਰਬਖ਼ਸ਼ ਸਿੰਘ ਨੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ <br/> ਅਗਲੀ ਖ਼ਬਰ ਹੁਣ ਪ੍ਰੇਮ ਹਸਪਤਾਲ ਮੋਗਾ ਵਿਖੇ 3-ਡੀ ਰੋਬੋਟਿਕਸ ਤੇ ਏ.ਆਈ. ਤਕਨੀਕ ਦੀ ਵਰਤੋਂ ਨਾਲ ਬਦਲੇ ਜਾਣਗੇ ਗੋਡੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।