20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਦੂਸਰੀ ਵਿਸ਼ਾਲ ਭਗਵਾਂ ਯਾਤਰਾ 'ਚ ਸੰਗਤਾਂ ਦਾ ਉਮੜਿਆ ਸੈਲਾਬ <br/>

ਅਜੀਤ ਡੈਸਕ 30-03-2026
ਮੋਗਾ, 29 ਮਾਰਚ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਭਾਰਤ ਮਾਤਾ ਮੰਦਰ ਮੋਗਾ ਪ੍ਰਬੰਧਕ ਕਮੇਟੀ ਤੇ ਪੀੜਤ ਸੇਵਾ ਸਹਾਇਤਾ ਯਾਦਗਾਰ ਕਮੇਟੀ ਦੇ ਪ੍ਰਬੰਧਕਾਂ ਵਲੋਂ ਸ਼ਹਿਰ ਦੀਆਂ ਸਮੂਹ ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਰਾਮਨੌਮੀ ਦੇ ਉਤਸਵ 'ਤੇ ਮੋਗਾ ਵਿਖੇ ਵਿਸ਼ਾਲ ਦੂਸਰੀ ਭਗਵਾ ਸ਼ੋਭਾ ਯਾਤਰਾ ਕੱਢੀ ਗਈ | ਇਸ ਮੌਕੇ ਸ਼ੋਭਾ ਯਾਤਰਾ ਦੇ ਪ੍ਰਧਾਨ ਅਭਿਸ਼ੇਕ ਜਿੰਦਲ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਡਾ. ਹਰਜੋਤ ਕਮਲ, ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ, ਪ੍ਰਧਾਨ ਦੇਵ ਪਿ੍ਆ ਤਿਆਗੀ, ਉੱਘੇ ਸਮਾਜ ਸੇਵੀ ਤੇ ਐਡਵੋਕੇਟ ਰਵਿੰਦਰ ਸਿੰਘ ਰਾਣੂੰ ਗਿੱਲ, ਭਾਜਪਾ ਦੇ ਜਨਰਲ ਸਕੱਤਰ ਰਾਹੁਲ ਗਰਗ, ਐਡਵੋਕੇਟ ਗੌਰਵ ਗਰਗ, ਵਿਜੇ ਸ਼ਰਮਾ ਸਾਬਕਾ ਪ੍ਰਧਾਨ ਭਾਜਪਾ, ਸਮਾਜ ਸੇਵੀ ਤੇ ਗਰੇਟ ਪੰਜਾਬ ਦੇ ਐਮ.ਡੀ. ਨਵੀਨ ਸਿੰਗਲਾ, ਕੌਂਸਲਰ ਗੌਰਵ ਗੁਪਤਾ ਗੁੱਡੂ, ਆਈ.ਐਸ.ਐਫ. ਕਾਲਜ ਦੇ ਚੇਅਰਮੈਨ ਪ੍ਰਵੀਨ ਗਰਗ, ਪ੍ਰੇਮ ਚੰਦ ਚੱਕੀ ਵਾਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ 'ਆਪ' ਪਾਰਟੀ, ਸੰਜੀਤ ਸਿੰਘ ਸਨੀ ਗਿੱਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਅਭਿਸ਼ੇਕ ਜਿੰਦਲ ਤੇ ਦੇਵ ਪਿ੍ਆ ਤਿਆਗੀ ਨੇ ਕਿਹਾ ਕਿ ਜਿੱਥੇ ਭਗਵਾ ਯਾਤਰਾ ਤਿਆਗ, ਤਪੱਸਿਆ ਤੇ ਕੁਰਬਾਨੀ ਦਾ ਪ੍ਰਤੀਕ ਹੈ ਉੱਥੇ ਇਹ ਭਗਵਾ ਯਾਤਰਾ ਸਾਨੂੰ ਆਪਸੀ ਭਾਈਚਾਰਕ ਸਾਂਝ ਦਾ ਸੰਦੇਸ਼ ਵੀ ਦਿੰਦੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਡਾ. ਹਰਜੋਤ ਕਮਲ, ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਮੋਗਾ ਵਿਖੇ ਦੂਸਰੀ ਭਗਵਾ ਯਾਤਰਾ ਕੱਢਣ 'ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਭਾਜਪਾ ਦੇ ਸਾਬਕਾ ਡਿਪਟੀ ਮੇਅਰ ਅਨਿਲ ਬਾਂਸਲ, ਬਾਬਾ ਬਰਫ਼ਾਨੀ ਸੇਵਾ ਮੰਡਲ ਦੇ ਪ੍ਰਧਾਨ ਚੰਦਰ ਸ਼ੇਖਰ ਸੂਦ, ਸਚਿਨ ਜਿੰਦਲ, ਪੰਕਜ ਬਾਂਸਲ, ਉੱਘੀ ਸਮਾਜ ਸੇਵਕਾ ਭਾਵਨਾ ਬਾਂਸਲ, ਯੰਗਰ ਸੋਸ਼ਲ ਵੈਲਫੇਅਰ ਕਲੱਬ ਦੇ ਪ੍ਰਧਾਨ ਸੌਰਵ ਸ਼ਰਮਾ, ਕਸ਼ਿਸ਼ ਬਾਂਸਲ, ਦੀਪਕ ਤਲਵਾੜ ਮੰਡਲ ਪ੍ਰਧਾਨ ਭਾਜਪਾ ਬਾਘਾ ਪੁਰਾਣਾ, ਮਨਿੰਦਰ ਕੌਰ ਉਪ ਪ੍ਰਧਾਨ ਮਹਿਲਾ ਮੋਰਚਾ ਪੰਜਾਬ ਭਾਜਪਾ, ਯੋਗੇਸ਼ ਗਰਗ, ਡਾ. ਅਜੇ ਕਾਂਸਲ, ਵਿਜੇ ਮਿਸ਼ਰਾ, ਮੁਕੇਸ਼ ਸੂਦ, ਸੰਜੀਵ ਮੰਗਲਾ, ਚਮਨ ਲਾਲ, ਕੁਲਵੰਤ ਰਾਏ, ਵਿੱਕੀ ਸਿਤਾਰਾ ਜ਼ਿਲ੍ਹਾ ਜਨਰਲ ਸਕੱਤਰ ਭਾਜਪਾ, ਸੁਸ਼ੀਲ ਮਿੱਡਾ, ਗੌਰਵ ਗੋਇਲ, ਰਾਕੇਸ਼ ਭੱਲਾ ਸੀਨੀਅਰ ਭਾਜਪਾ ਆਗੂ, ਹਰਮਨਦੀਪ ਸਿੰਘ ਮੀਤਾ, ਨਰੇਸ਼ ਬੋਹਤ, ਅਮਨ ਮਦਾਨ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਹਰਪ੍ਰੀਤ ਸਿੰਘ ਦਾ ਦੁਨੀਆ ਤੋਂ ਚਲੇ ਜਾਣਾ ਰਾਜੇਆਣਾ ਪਰਿਵਾਰ ਲਈ ਵੱਡਾ ਘਾਟਾ-ਇਯਾਲੀ, ਰੋਡੇ ਲੰਗੇਆਣਾ <br/> ਅਗਲੀ ਖ਼ਬਰ 1158 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬੇ੍ਰਰੀਅਨਾਂ ਨੇ ਮੁੱਖ ਮੰਤਰੀ ਦੇ ਪੰਜਾਬ ਪੱਧਰੀ ਘਿਰਾਓ ਦੀ ਖਿੱਚੀ ਤਿਆਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।