08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਉੱਘੇ ਸਾਹਿਤਕਾਰ ਅਤੇ ਸਿੱਖ ਬੁੱਧੀਜੀਵੀ ਡਾ. ਗੁਰਦੇਵ ਸਿੰਘ ਸਿੱਧੂ ਦਾ ਕੀਤਾ ਵਿਸ਼ੇਸ਼ ਸਨਮਾਨ <br/>

ਅਜੀਤ ਡੈਸਕ 29-03-2026
ਸਮਾਧ ਭਾਈ, 28 ਮਾਰਚ (ਜਗਰੂਪ ਸਿੰਘ ਸਰੋਆ)-ਪਿੰਡ ਖਾਈ ਦੇ ਗੁਰਦੁਆਰਾ ਸਾਹਿਬ ਵਿਖੇ ਉੱਘੇ ਸਾਹਿਤਕਾਰ ਅਤੇ ਸਿੱਖ ਬੁੱਧੀਜੀਵੀ ਡਾ. ਗੁਰਦੇਵ ਸਿੰਘ ਸਿੱਧੂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਮੇਂ ਕਿਸਾਨ ਆਗੂ ਨਾਜ਼ਰ ਸਿੰਘ ਖਾਈ ਨੇ ਡਾ. ਸਿੱਧੂ ਵਲੋਂ ਲਿਖੇ ਸਾਹਿਤਕ ਖ਼ਜ਼ਾਨੇ ਅਤੇ ਸਿੱਖ ਇਤਿਹਾਸ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ | ਇਸ ਸਮੇਂ ਡਾ. ਗੁਰਦੇਵ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਬਚਪਨ ਭਾਵੇਂ ਪਿੰਡ ਖਾਈ ਵਿਖੇ ਨਹੀਂ ਬੀਤਿਆ ਪ੍ਰੰਤੂ ਜਦੋਂ ਤੋਂ ਉਹ ਸਿੱਖ ਇਤਿਹਾਸ ਬਾਰੇ ਕਿਤਾਬਾਂ ਲਿਖ ਰਹੇ ਸਨ ਤਾਂ ਉਨ੍ਹਾਂ ਦੇ ਮਨ ਵਿਚ ਇਹ ਖਿਆਲ ਸੀ ਕਿ ਆਪਣੇ ਪਿੰਡ ਖਾਈ ਦਾ ਇਤਿਹਾਸ ਵੀ ਲਿਖ ਕੇ ਕਿਤਾਬ ਰੂਪ ਦੇ ਵਿਚ ਪਿੰਡ ਵਾਸੀਆਂ ਨੂੰ ਭੇਟ ਕੀਤਾ ਜਾਵੇ | ਇਸੇ ਮਕਸਦ ਤਹਿਤ ਪਿੰਡ ਦੀਆਂ ਸਾਹਿਤਕ ਅਤੇ ਹੋਰਾਂ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸ਼ਖ਼ਸੀਅਤਾਂ ਨਾਲ ਰਾਬਤਾ ਕਾਇਮ ਹੋਇਆ ਤਾਂ ਉਨ੍ਹਾਂ ਨੇ ਪਿੰਡ ਖਾਈ ਦੇ ਇਤਿਹਾਸ ਦੀ ਕਿਤਾਬ ਜਿਸ ਦਾ ਨਾਮ 'ਪਿੰਡ ਖਾਈ ਦੀ ਪੀਂਘ ਸਤਰੰਗੀ' ਰੱਖਿਆ ਗਿਆ, ਲਿਖੀ ਗਈ | ਇਸ ਸਮੇਂ ਡਾ. ਸਿੱਧੂ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਗ੍ਰਾਮ ਪੰਚਾਇਤ, ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਲੰਗਰ ਕਮੇਟੀ ਤੇ ਨਗਰ ਨਿਵਾਸੀਆਂ ਵਲੋਂ ਸਨਮਾਨਿਤ ਕਰਦਿਆਂ ਸਿਰੀ ਸਾਹਿਬ ਅਤੇ ਲੋਈਆਂ ਭੇਟ ਕੀਤੀਆਂ | ਇਸ ਮੌਕੇ ਧਾਰਮਿਕ ਸ਼ਖ਼ਸੀਅਤ ਸੰਤ ਬਾਬਾ ਜਗਦੇਵ ਮੁਨੀ ਨੇ ਜਿੱਥੇ ਡਾ. ਸਾਹਿਬ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਇਸ ਸਮਾਗਮ ਲਈ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸੰਤ ਬਾਬਾ ਸਾਧੂ ਰਾਮ ਵਿਵੇਕ ਆਸ਼ਰਮ ਖਾਈ, ਨੰਬਰਦਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਜਗਜੀਤ ਸਿੰਘ ਖਾਈ, ਮੈਨੇਜਰ ਗੁਰਮੇਲ ਸਿੰਘ ਸਿੱਧੂ, ਐਡਵੋਕੇਟ ਜਪਿੰਦਰ ਸਿੰਘ ਸਿੱਧੂ, ਮੱਖਣ ਸਿੰਘ ਪਟਵਾਰੀ, ਮਾ. ਪਰਮਿੰਦਰ ਸਿੰਘ ਗਰੇਵਾਲ, ਸ਼ਮਸ਼ੇਰ ਸਿੰਘ ਧਾਲੀਵਾਲ, ਹਰਨੇਕ ਸਿੰਘ ਫ਼ੌਜੀ, ਗੁਰਜੰਟ ਸਿੰਘ, ਰੇਸ਼ਮ ਸਿੰਘ ਖਾਈ, ਹਰਨੇਕ ਸਿੰਘ ਫ਼ੌਜੀ, ਸਰਪੰਚ ਗੁਰਵਿੰਦਰ ਸਿੰਘ, ਬਲੌਰ ਸਿੰਘ ਨੇਤਾ, ਗੁਰਮੀਤ ਸਿੰਘ ਦੀਨਾ ਸਾਹਿਬ, ਪ੍ਰਧਾਨ ਦਵਿੰਦਰ ਸਿੰਘ, ਪ੍ਰਧਾਨ ਮਨਜੀਤ ਸਿੰਘ ਖ਼ਾਲਸਾ, ਗੁਰਸ਼ਰਨ ਸਿੰਘ ਬਹਾਲਾ, ਪਰਮਲ ਸਿੰਘ, ਜਗਤਾਰ ਸਿੰਘ, ਪ੍ਰਗਟ ਸਿੰਘ, ਯਾਦਵਿੰਦਰ ਰਾਜਾ ਕੇਨੈਡਾ, ਬਿੱਟੂ ਕੈਨੇਡਾ, ਗ੍ਰੰਥੀ ਹਰਪ੍ਰੀਤ ਸਿੰਘ, ਪੱਪੀ ਸਿੰਘ, ਹਰਪ੍ਰੀਤ ਸਿੰਘ ਥਾਣਾ, ਨਿਰਮਲ ਸਿੰਘ ਨੋਨਾ, ਮੇਜਰ ਸਿੰਘ, ਹਰਮਨ ਸਿੰਘ, ਮਲਕੀਤ ਸਿੰਘ, ਅਮਰਜੀਤ ਸਿੰਘ, ਡਾ. ਚਮਕੌਰ ਸਿੰਘ, ਗੁਰਮੋਹਣ ਸਿੰਘ ਫ਼ੌਜੀ, ਡਾ. ਜਗਰਾਜ ਸਿੰਘ, ਹਰਵਿੰਦਰ ਸਿੰਘ ਬਿੰਦੀ, ਮਹਿੰਦਰ ਸਿੰਘ, ਜਗਜੀਤ ਸਿੰਘ ਜੱਗਾ, ਨੈਬ ਸਿੰਘ ਫ਼ੌਜੀ, ਬਲਦੇਵ ਸਿੰਘ ਸੰਧੂ, ਪੰਡਿਤ ਸੁਖਰਾਮ, ਗੁਰਦੀਪ ਸਿੰਘ, ਜੋਰਾ ਸਿੰਘ, ਤੇਜਾ ਸਿੰਘ, ਅਮਰਜੀਤ ਸਿੰਘ, ਮਹਿੰਦਰਦੀਨ, ਨੰਬਰਦਾਰ ਆਤਮਾ ਸਿੰਘ, ਨੰਬਰਦਾਰ ਹਰਦੇਵ ਸਿੰਘ, ਜਗਸੀਰ ਸਿੰਘ ਧਾਲੀਵਾਲ, ਪਰਮਜੀਤ ਸਿੰਘ ਧਾਲੀਵਾਲ, ਗੀਤਕਾਰ ਗੁਰਮੀਤ ਖਾਈ, ਕਾਕੂ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਸ਼ੈਮਰੌਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਸਕੂਲੀ ਬੱਚਿਆਂ ਦੇ ਹਾਊਸ ਵਾਈਜ਼ ਪੇਂਟਿੰਗ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਜੀਂਦੜਾ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।