07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਯੰਗਰ ਸੋਸ਼ਲ ਵੈੱਲਫੇਅਰ ਕਲੱਬ ਨੇ ਮਾਂ ਭਗਵਤੀ ਦਾ ਵਿਸ਼ਾਲ ਜਾਗਰਣ ਕਰਵਾਇਆ <br/>

ਅਜੀਤ ਡੈਸਕ 29-03-2026
ਮੋਗਾ, 28 ਮਾਰਚ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਮੋਗਾ ਦੀ ਲਾਲ ਚੰਦ ਧਰਮਸ਼ਾਲਾ ਵਿਚ ਜਾਰੀ ਚਾਲੇ ਮਈਆਂ ਦੇ ਸਮਾਗਮ ਵਿਚ 9ਵੇਂ ਦਿਨ ਪੰਡਤ ਕੁਨਾਲ ਗਰਗਸ਼ ਦੀ ਅਗਵਾਈ ਵਿਚ ਬੀ.ਬੀ.ਐੱਸ. ਗਰੁੱਪ ਦੀ ਚੇਅਰਪਰਸਨ ਮੈਡਮ ਕਮਲ ਸੈਣੀ ਨੇ ਮਹਾਂਮਾਈ ਦੇ ਵਿਸ਼ਾਲ ਜਾਗਰਨ ਦੇ ਦਰਬਾਰ ਵਿਚ ਪੁੱਜਾ ਅਰਚਨਾ ਕਰਦੇ ਹੋਏ ਜਯੋਤੀ ਪ੍ਰਚੰਡ ਦੀ ਰਸਮ ਨਿਭਾਈ | ਇਸ ਮੌਕੇ ਤੇ ਕਲੱਬ ਵਲੋਂ ਮੈਡਮ ਕਮਲ ਸੈਣੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਡਮ ਕਮਲ ਸੈਣੀ ਨੇ ਕਲੱਬ ਦੇ ਯੁਵਾ ਮੈਂਬਰਾਂ ਵਲੋਂ ਕਰਵਾਏ ਜਾ ਰਹੇ ਭਗਵਤੀ ਦੇ ਨੌਂ ਦਿਨਾਂ ਜਾਗਰਣ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਹਰ ਸਾਲ ਮਹਾਂਮਾਈ ਦੇ ਵੱਖ-ਵੱਖ ਸ਼ਕਤੀ ਪੀਠਾਂ ਤੋਂ ਜੋਤਾਂ ਲਿਆ ਕੇ ਹਜ਼ਾਰਾਂ ਲੋਕਾਂ ਨੂੰ ਪਾਵਨ ਜੋਤਾਂ ਦੇ ਦਰਸਨ ਕਰਵਾਏ ਜਾਂਦੇ ਹਨ | ਜੋ ਕਿ ਬਹੁਤ ਹੀ ਸ਼ਲਾਘਾਯੋਗ ਕਾਰਜ ਹੈ ਕਿਉਂਕਿ ਕਈ ਲੋਕ ਇਨ੍ਹਾਂ ਸ਼ਕਤੀ ਪੀਠਾਂ 'ਤੇ ਨਹੀਂ ਜਾ ਸਕਦੇ ਉਨ੍ਹਾਂ ਲੋਕਾਂ ਨੂੰ ਇਕੋ ਹੀ ਜਗਾ 'ਤੇ 13 ਸ਼ਕਤੀ ਪੀਠਾਂ ਤੋਂ ਜੋਤਾਂ ਲਿਆ ਕੇ ਦਰਸ਼ਨ ਕਰਵਾਉਣਾ ਬਹੁਤ ਵੱਡੀ ਗੱਲ ਹੈ | ਉਨ੍ਹਾਂ ਨੇ ਕਲੱਬ ਦੇ ਮੈਂਬਰਾਂ ਨੂੰ ਇਸੇ ਤਰ੍ਹਾਂ ਧਾਰਮਿਕ ਅਤੇ ਸਮਾਜ ਸੇਵੀ ਕਾਰਜਾਂ ਵਿਚ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ | ਇਸ ਦੌਰਾਨ ਬਰਨਾਲਾ ਤੋਂ ਵਿਸ਼ੇਸ਼ ਗਾਇਕ ਰਾਕੇਸ਼ ਰਾਧੇ ਨੇ ਆਪਣੇ ਚਿਰ ਚਰਚਿਤ ਅੰਦਾਜ਼ ਵਿਚ ਮਹਾਂਮਾਈ ਦੇ ਭਗਤਾਂ ਨੂੰ ਮੰਤਰ ਮੁਗਧ ਕੀਤਾ | ਕਲੱਬ ਵਲੋਂ ਰਾਕੇਸ਼ ਰਾਧੇ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਲੱਬ ਦੇ ਚੈਰਮੈਨ ਸੌਰਵ ਸ਼ਰਮਾ, ਪ੍ਰਧਾਨ ਚਾਹਤ ਮਿੱਟਲ, ਸਚਿਵ ਰਿਸ਼ੀ ਸੂਦ, ਕੈਸ਼ੀਅਰ ਜਤਿਨ ਬਾਂਸਲ, ਉਪ ਚੈਰਮੈਨ ਅਭੈ ਮਿੱਟਲ, ਉਪ ਪ੍ਰਧਾਨ ਸਚਿਨ ਜੈਨ, ਉਪ ਸਚਿਵ ਹਿਮਾਂਸ਼ੂ ਗਰਗ, ਸਲਾਹਕਾਰ ਕਸ਼ਿਸ਼ ਬਾਂਸਲ, ਸੋਸ਼ਲ ਮੀਡੀਆ ਇੰਚਾਰਜ ਅਭਿਸ਼ੇਕ ਵਰਮਾ, ਵੰਸ਼ ਸ਼ਰਮਾ, ਸੋਹਨ ਲਾਲ, ਅਨੀਰੁੱਧ ਗਰਗ, ਚੰਡੀਗੜ੍ਹ ਤੋਂ ਐਡਵੋਕੇਟ ਰਾਣੂੰ ਗਿੱਲ, ਸਾਬਕਾ ਬੈਂਕ ਮੈਨੇਜਰ ਰਾਜੀਵ ਗੁਪਤਾ, ਅਸ਼ੋਕ ਬਾਂਸਲ, ਸੰਦੀਪ ਕੱਕੜ, ਮਨੀਸ ਗੋਇਲ, ਵਿਨੀਤ ਗਰਗ ਵੀਨੂੰ, ਦਵਿੰਦਰ ਕੌੜਾ, ਵਿਕਾਸ ਕੱਕੜ, ਕਰਨੀ ਸ਼ਰਮਾ, ਆਨੰਦ ਜੈਨ, ਅਮਿਤ ਮਿੱਟਲ, ਸਨੀ ਕਪੂਰ, ਦੀਪਕ ਕੌੜਾ ਤੋ ਇਲਾਵਾ ਵੱਡੀ ਸੰਖਿਆ ਵਿਚ ਸ਼ਹਿਰ ਨਿਵਾਸੀ ਤੇ ਮਹਾਂਮਾਈ ਦੇ ਭਗਤ ਵੀ ਮੌਜੂਦ ਸਨ |

ਪਿਛਲੀ ਖ਼ਬਰ ਸ਼੍ਰੋ. ਅਕਾਲੀ ਦਲ ਸਰਕਲ ਬੱਧਨੀ ਕਲਾਂ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਹੋਈ ਅਹਿਮ ਮੀਟਿੰਗ <br/> ਅਗਲੀ ਖ਼ਬਰ ਦਸਮੇਸ਼ ਹਾਈ ਸਕੂਲ ਨੇ ਨਤੀਜਾ ਐਲਾਨਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।