06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਐੱਸ.ਡੀ. ਕਾਲਜ ਫਾਰ ਵੋਮੈਨ ਮੋਗਾ ਵਿਖੇ ਸੱਤ ਰੋਜ਼ਾ ਐੱਨ.ਐੱਸ.ਐੱਸ. ਕੈਂਪ ਲੱਗਾ <br/>

ਅਜੀਤ ਡੈਸਕ 29-03-2026
ਮੋਗਾ, 28 ਮਾਰਚ (ਜਸਪਾਲ ਸਿੰਘ ਬੱਬੀ)-ਐੱਸ.ਡੀ. ਕਾਲਜ ਫਾਰ ਵੋਮੈਨ ਮੋਗਾ ਵਿਖੇ ਵਿਕਸਿਤ ਭਾਰਤ ਐਂਡ ਡਰੱਗ ਫਰੀ ਸੁਸਾਇਟੀ ਥੀਮ ਤਹਿਤ ਚੱਲ ਰਹੇ ਸੱਤ ਰੋਜ਼ਾ ਐਨ.ਐੱਸ.ਐੱਸ. ਕੈਂਪ ਸਮਾਪਤੀ 'ਤੇ ਪਿ੍ੰਸੀਪਲ ਡਾ. ਨੀਨਾ ਅਨੇਜਾ ਨੇ ਕਿਹਾ ਕਿ ਐਨ.ਐੱਸ.ਐੱਸ. ਕੈਂਪ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਹਿਮ ਭੂਮਿਕਾ ਨਿਭਾਉਂਦਾ ਹੈ | ਐਨ. ਐੱਸ. ਐੱਸ. ਕੈਂਪ ਵਲੰਟੀਅਰਾਂ ਨੂੰ ਸਮਾਜਿਕ ਜ਼ਿੰਮੇਵਾਰੀ ਦੀ ਸਿਖਾਉਂਦਾ ਹੈ | ਵਲੰਟੀਅਰ ਇਸ ਤਜਰਬੇ ਨੂੰ ਆਪਣੀ ਜ਼ਿੰਦਗੀ ਵਿਚ ਲਾਗੂ ਕਰਕੇ ਸਮਾਜ ਦੀ ਭਲਾਈ ਲਈ ਯੋਗਦਾਨ ਪਾਉਣ, ਐਨ.ਐੱਸ.ਐੱਸ. ਕੈਂਪ ਵਲੰਟੀਅਰਾਂ ਵਿਚ ਅਨੁਸ਼ਾਸਨ, ਸਮੂਹਿਕਤਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਨੂੰ ਵਿਕਸਿਤ ਕਰਦਾ ਹੈ | ਕੈਂਪ ਦੌਰਾਨ ਵਿਦਿਆਰਥਣਾਂ ਨੇ ਪਿੰਡ ਨਿਧਾਂਵਾਲਾ ਵਿਚ ਸਫਾਈ ਅਭਿਆਨ, ਰੁੱਖ ਲਗਾਉਣ, ਨਸ਼ਾ ਮੁਕਤੀ, ਜਾਗਰੂਕਤਾ ਰੈਲੀਆਂ, ਸਿਹਤ ਸਬੰਧੀ ਕੈਂਪ ਅਤੇ ਸਮਾਜਿਕ ਮੁੱਦਿਆਂ 'ਤੇ ਜਾਗਰੂਕਤਾ ਫੈਲਾਉਣ ਵਰਗੀਆਂ ਗਤੀਵਿਧੀਆਂ ਕੀਤੀਆਂ, ਵੱਖ-ਵੱਖ ਵਿਸ਼ਿਆਂ 'ਤੇ ਵਿਸ਼ੇਸ਼ ਲੈਕਚਰ ਕਰਵਾਏ | ਜਿਨ੍ਹਾਂ ਨਾਲ ਵਿਦਿਆਰਥਣਾਂ ਦੀ ਜਾਣਕਾਰੀ ਵਿਚ ਵਾਧਾ ਹੋਇਆ | ਐਨ.ਐੱਸ.ਐੱਸ. ਵਲੰਟੀਅਰ ਵੰਸ਼ਿਕਾ ਛਾਬੜਾ ਨੇ ਸੱਤ ਰੋਜ਼ਾ ਕੈਂਪ ਦੀ ਰਿਪੋਰਟ ਪੜ੍ਹੀ ਅਤੇ ਆਪਣੇ ਵਿਚਾਰ ਸਾਂਝੇ ਕੀਤੇ | ਸਟੇਜ ਸੰਭਾਲਣ ਦੀ ਜ਼ਿੰਮੇਵਾਰੀ ਐਨ. ਐੱਸ. ਐੱਸ. ਦੇ ਪ੍ਰੋਗਰਾਮ ਅਫਸਰ ਊਸ਼ਾ ਰਾਣੀ ਨੇ ਨਿਭਾਈ | ਡਾ. ਬਲਜੀਤ ਕੌਰ ਨੇ ਵਲੰਟੀਅਰਾਂ ਦੀ ਸੇਵਾ ਭਾਵਨਾ, ਅਨੁਸ਼ਾਸਨ ਅਤੇ ਸਮਰਪਣ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਇਹ ਅਨੁਭਵ ਉਨ੍ਹਾਂ ਦੇ ਚਰਿੱਤਰ ਨਿਰਮਾਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ |

ਪਿਛਲੀ ਖ਼ਬਰ ਤਲਵੰਡੀ ਭੰਗੇਰੀਆਂ ਦੇ ਸਾਲਾਨਾ ਸੱਭਿਆਚਾਰਕ ਮੇਲੇ 'ਚ ਕਲਾਕਾਰਾਂ ਨੇ ਬੰਨਿ੍ਹਆਂ ਰੰਗ <br/> ਅਗਲੀ ਖ਼ਬਰ ਪਰਮਪਾਲ ਸਿੰਘ ਤਖ਼ਤੂਪੁਰਾ ਦੇ ਯਤਨਾਂ ਸਦਕਾ ਮੁੜ ਤੋਂ ਸ਼ੁਰੂ ਹੋਇਆ ਸੜਕ ਦਾ ਨਿਰਮਾਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।