17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪਿੰਡ ਲੰਡੇ 'ਚ ਡੇਂਗੂ ਦੇ ਲਾਰਵੇ ਸੰਬੰਧੀ ਚੈਕਿੰਗ <br/>

ਅਜੀਤ ਡੈਸਕ 28-03-2026
ਸਮਾਲਸਰ, 27 ਮਾਰਚ (ਗੁਰਜੰਟ ਕਲਸੀ ਲੰਡੇ)-ਨੇੜਲੇ ਪਿੰਡ ਲੰਡੇ 'ਚ ਸਿਹਤ ਵਿਭਾਗ ਦੇ ਮੁਲਾਜ਼ਮ ਜਸਮੇਲ ਸਿੰਘ ਜੱਸੀ, ਨਿਰਮਲਾ ਦੇਵੀ, ਛਿੰਦਰਪਾਲ ਕੌਰ ਦੀ ਟੀਮ ਨੇ ਡੇਂਗੂ ਲਾਰਵੇ ਸਬੰਧੀ ਚੈਕਿੰਗ ਕੀਤੀ | ਸਿਹਤ ਵਿਭਾਗ ਦੀ ਟੀਮ ਨੇ ਘਰ-ਘਰ ਜਾ ਕੇ ਲੋਕਾਂ ਨੂੰ ਫ਼ਾਲਤੂ ਥਾਵਾਂ, ਵਸਤਾਂ ਜਿਵੇਂ ਟਾਇਰ, ਪੁਰਾਣੇ ਡੱਬੇ, ਟੋਏ, ਡਿੱਗੀਆਂ ਆਦਿ ਥਾਵਾਂ 'ਤੇ ਖੜੇ ਗੰਦੇ ਪਾਣੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਕਦੇ ਵੀ ਛੇ ਜਾਂ ਸੱਤ ਦਿਨ ਤੋਂ ਵੱਧ ਖੜੇ ਪਾਣੀ ਨੂੰ ਨਾ ਵਰਤੋ ਜਿਵੇਂ ਫ਼ਰਿਜ ਕੂਲਰ ਆਦਿ ਵਿਚ ਖੜਾ ਪਾਣੀ ਸਭ ਤੋਂ ਜ਼ਿਆਦਾ ਡੇਂਗੂ ਲਾਰਵਾ ਪੈਦਾ ਕਰਨ ਦਾ ਕਾਰਨ ਬਣਦਾ ਹੈ | ਉਨ੍ਹਾਂ ਨੇ ਲੋਕਾਂ ਨੂੰ ਇਸ ਦੇ ਨੁਕਸਾਨ, ਖ਼ਤਰਨਾਕ ਗੰਭੀਰ ਬਿਮਾਰੀਆਂ ਬਾਰੇ ਸੁਚੇਤ ਕੀਤਾ | ਇਸ ਮੌਕੇ ਟੀਮ ਨੇ ਸਰਕਾਰੀ ਸਕੂਲ ਵਿਚ ਜਾ ਕੇ ਬੱਚਿਆਂ ਨੂੰ ਡੇਂਗੂ ਦੀ ਖ਼ਤਰਨਾਕ ਬਿਮਾਰੀ ਬਾਰੇ ਸਮਝਾਇਆ ਤੇ ਇਸ ਤੋਂ ਬਚਣ ਦੇ ਤਰੀਕੇ ਦੱਸੇ |

ਪਿਛਲੀ ਖ਼ਬਰ ਹੈਰੋਇਨ ਸਮੇਤ ਪੁਲਿਸ ਵਲੋਂ ਇਕ ਨੌਜਵਾਨ ਗਿ੍ਫ਼ਤਾਰ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੂੰ 40 ਹਜ਼ਾਰ ਦੀ ਸਹਾਇਤਾ ਰਾਸ਼ੀ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।