18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਹੈੱਡ ਕਾਂਸਟੇਬਲਾਂ ਨੂੰ ਸਹਾਇਕ ਥਾਣੇਦਾਰ ਦਾ ਕੋਰਸ ਕਰਨ ਲਈ ਇੰਸ: ਚਹਿਲ ਨੇ ਕੀਤਾ ਰਵਾਨਾ <br/>

ਅਜੀਤ ਡੈਸਕ 28-03-2026
ਬੱਧਨੀ ਕਲਾਂ, 27 ਮਾਰਚ (ਸੰਜੀਵ ਕੋਛੜ)-ਪੁਲਿਸ ਥਾਣਾ ਬੱਧਨੀ ਕਲਾਂ ਵਿਖੇ ਮੁੱਖ ਮੁਨਸ਼ੀ ਦੀ ਬਾਖ਼ੂਬੀ ਡਿਊਟੀ ਨਿਭਾ ਰਹੇ ਹੈੱਡ ਕਾਂਸਟੇਬਲ ਗੁਰਦੀਪ ਸਿੰਘ, ਹੈੱਡ ਕਾਂਸਟੇਬਲ ਅਮਰਪਾਲ ਸਿੰਘ ਅਤੇ ਹੈੱਡ ਕਾਂਸਟੇਬਲ ਕੰਵਲਦੀਪ ਸਿੰਘ ਨੂੰ ਸਹਾਇਕ ਥਾਣੇਦਾਰ ਦੀ ਤਰੱਕੀ ਸਬੰਧੀ ਕੋਰਸ ਕਰਨ ਤੇ ਟਰੇਨਿੰਗ ਲੈਣ ਲਈ ਪੰਜਾਬ ਪੁਲਿਸ ਅਕੈਡਮੀ ਫਿਲੌਰ ਜਾਣ ਲਈ ਥਾਣਾ ਬੱਧਨੀ ਕਲਾਂ ਵਿਖੇ ਰੱਖੀ ਗਈ ਪਾਰਟੀ ਉਪਰੰਤ ਥਾਣਾ ਮੁਖੀ ਇੰਸਪੈਕਟਰ ਗੁਰਮੇਲ ਸਿੰਘ ਚਹਿਲ ਨੇ ਤਿੰਨਾਂ ਦੇ ਗਲ 'ਚ ਹਾਰ ਪਾ ਕੇ ਜਿੱਥੇ ਸ਼ੁੱਭਕਾਮਨਾਵਾਂ ਦਿੱਤੀਆਂ, ਉੱਥੇ ਹੀ ਕਸਰਤ ਦੌਰਾਨ ਸਰੀਰਕ ਤੰਦਰੁਸਤੀ ਲਈ ਦੋ-ਦੋ ਕਿੱਲੋ ਦੇਸੀ ਘਿਉ ਦੇ ਕੇ ਰਵਾਨਾ ਕੀਤਾ | ਕੋਰਸ ਕਰਨ ਜਾ ਰਹੇ ਕਰਮਚਾਰੀਆਂ ਨੇ ਪੁਲਿਸ ਪ੍ਰਸ਼ਾਸਨ, ਥਾਣਾ ਮੁਖੀ ਐਸ.ਐਚ.ਓ. ਗੁਰਮੇਲ ਸਿੰਘ ਚਹਿਲ ਤੇ ਸਮੁੱਚੇ ਸਟਾਫ਼ ਦਾ ਧੰਨਵਾਦ ਕੀਤਾ |

ਪਿਛਲੀ ਖ਼ਬਰ ਡਾ. ਮਾਣਿਕ ਮੈਮੋਰੀਅਲ ਕਾਲਜ ਧਰਮਕੋਟ ਦੇ ਬੀ.ਕਾਮ ਭਾਗ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਅਨੰਦ ਈਸ਼ਵਰ ਦਰਬਾਰ ਵਲੋਂ ਬੱਧਨੀ ਕਲਾਂ 'ਚ ਸਜਾਏ ਜਾ ਰਹੇ ਧਾਰਮਿਕ ਦੀਵਾਨਾਂ 'ਚ ਵੱਡੀ ਗਿਣਤੀ 'ਚ ਸੰਗਤਾਂ ਹੋ ਰਹੀਆਂ ਨਤਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।