19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਲੋਪੋ 'ਚ ਵਿਸ਼ਵ ਰੰਗ ਮੰਚ ਦਿਵਸ ਮਨਾਇਆ

ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਲੋਪੋ 'ਚ ਮਨਾਏ ਵਿਸ਼ਵ ਰੰਗ ਮੰਚ ਦੌਰਾਨ ਹਾਜ਼ਰ ਮੁੱਖ ਸ਼ਖ਼ਸੀਅਤਾਂ ਅਤੇ ਨਾਟਕ ਦੇ ਪਾਤਰ | ਤਸਵੀਰ : ਸੁਖਦੇਵ ਸਿੰਘ ਖ਼ਾਲਸਾ <br/> 28-03-2026
ਨਿਹਾਲ ਸਿੰਘ ਵਾਲਾ, 27 ਮਾਰਚ (ਸੁਖਦੇਵ ਸਿੰਘ ਖ਼ਾਲਸਾ)-ਇਲਾਕੇ ਦੀ ਨਾਮਵਰ ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਲੋਪੋ ਵਿਖੇ ਜ਼ਿਲ੍ਹਾ ਭਾਸ਼ਾ ਵਿਭਾਗ ਦੇ ਯਤਨਾਂ ਸਦਕਾ ਵਿਸ਼ਵ ਰੰਗ ਮੰਚ ਦਿਵਸ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਮੋਗਾ, ਖੋਜ ਅਫ਼ਸਰ ਮਿਸਟਰ ਬਿਮਲ ਕੁਮਾਰ ਅਤੇ ਲੇਖਕ ਗੁਰਮੇਲ ਸਿੰਘ ਬੌਡੇ ਨੇ ਸ਼ਿਰਕਤ ਕੀਤੀ | ਸੰਸਥਾਵਾਂ ਦੇ ਐਜੂਕੇਸ਼ਨ ਡਾਇਰੈਕਟਰ ਡਾ. ਗੋਬਿੰਦ ਸਿੰਘ ਨੇ ਆਈਆਂ ਹੋਈਆਂ ਮੁੱਖ ਸ਼ਖ਼ਸੀਅਤ ਦਾ ਨਿੱਘਾ ਸਵਾਗਤ ਕਰਦੇ ਹੋਇਆ ਪ੍ਰੋਗਰਾਮ ਦਾ ਆਗਾਜ਼ ਕੀਤਾ | ਲੇਖਕ ਗੁਰਮੇਲ ਸਿੰਘ ਬੌਡੇ ਨੇ ਆਪਣੇ ਭਾਸ਼ਣ ਦੌਰਾਨ ਨਾਟਕ ਦੇ ਨਿਕਾਸ, ਵਿਕਾਸ 'ਤੇ ਚਾਨਣਾ ਪਾਇਆ | ਉਪਰੰਤ ਲੇਖਕ ਨਿਰਦੇਸ਼ਕ ਤੇ ਮੁੱਖ ਅਦਾਕਾਰ ਡਾ. ਸੋਮਪਾਲ ਹੀਰਾ ਦਾ ਇਕ ਨਾਟਕ ਖੇਡਿਆ ਗਿਆ ਜਿਨ੍ਹਾਂ ਨੇ ਆਪਣੇ ਨਾਟਕ 'ਭਾਸ਼ਾ ਵਹਿੰਦਾ ਦਰਿਆ' ਰਾਹੀਂ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ | ਪ੍ਰੋਗਰਾਮ ਦੇ ਅੰਤ 'ਚ ਭਾਸ਼ਾ ਵਿਭਾਗ ਮੋਗਾ ਵਲੋਂ ਇੱਕ ਪੁਸਤਕ ਪ੍ਰਦਰਸ਼ਨ ਲਗਾਈ ਗਈ | ਜਿਸ 'ਚ ਕਾਲਜ ਦੀਆਂ ਵਿਦਿਆਰਥਣਾਂ ਤੇ ਪ੍ਰੋਫੈਸਰ ਸਾਹਿਬਾਨ ਨੇ ਦਿਲਚਸਪੀ ਦਿਖਾਉਂਦਿਆਂ ਹੋਇਆ ਬਹੁਤ ਸਾਰੀਆਂ ਸਾਹਿਤਕ ਪੁਸਤਕਾਂ ਦੀ ਖ਼ਰੀਦਦਾਰੀ ਕੀਤੀ | ਇਸ ਮੌਕੇ ਐਜੂਕੇਸ਼ਨ ਡਾਇਰੈਕਟਰ ਡਾਕਟਰ ਗੋਬਿੰਦ ਸਿੰਘ, ਬੀ.ਐਡ. ਕਾਲਜ ਦੇ ਪਿ੍ੰਸੀਪਲ ਮੈਡਮ ਤਿ੍ਪਤਾ ਪਰਮਾਰ, ਡਿਗਰੀ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਮਿਸ ਮਨਜਿੰਦਰ ਕੌਰ, ਸਕੂਲ ਆਫ਼ ਨਰਸਿੰਗ ਦੇ ਪਿ੍ੰਸੀਪਲ ਮੈਡਮ ਹਰਪ੍ਰੀਤ ਕੌਰ, ਸੀਨੀਅਰ ਸੈਕੰਡਰੀ ਸਕੂਲ ਦੇ ਪਿ੍ੰਸੀਪਲ ਮੈਡਮ ਅਮਨਦੀਪ ਕੌਰ ਨੇ ਪਹੁੰਚੀਆਂ ਹੋਈਆਂ ਸ਼ਖ਼ਸੀਅਤਾਂ ਨੂੰ ਅਵਾਰਡ ਆਫ਼ ਆਨਰ ਦੇ ਕੇ ਸਨਮਾਨਿਤ ਕੀਤਾ | ਮੰਚ ਦਾ ਸੰਚਾਲਨ ਡਿਗਰੀ ਕਾਲਜ ਦੇ ਸਹਾਇਕ ਪੰਜਾਬੀ ਪ੍ਰੋਫੈਸਰ ਮਿਸਿਜ਼ ਕਰਮਜੀਤ ਕੌਰ ਨੇ ਬਖ਼ੂਬੀ ਨਿਭਾਇਆ |
ਪਿਛਲੀ ਖ਼ਬਰ ਟੈਗੋਰ ਕਾਲਜ ਆਫ਼ ਐਜੂਕੇਸ਼ਨ ਵਿਖੇ ਐਥਲੈਟਿਕ ਮੀਟ ਕਰਵਾਈ <br/> ਅਗਲੀ ਖ਼ਬਰ ਸਸਟੇਨਏਬਲ ਖੇਤੀਬਾੜੀ ਬਾਰੇ ਸਟੇਕ ਹੋਲਡਰ ਵਰਕਸ਼ਾਪ ਲੱਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।