21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਇਕ ਮਹੀਨਾ ਬੀਤਣ 'ਤੇ ਵੀ ਵਿਆਹ ਸਮਾਗਮ ਦੌਰਾਨ ਚੋਰੀ ਹੋਈ ਕਾਰ ਦੀ ਨਹੀਂ ਮਿਲੀ ਉੱਘ-ਸੁੱਘ <br/>

ਅਜੀਤ ਡੈਸਕ 28-03-2026
ਠੱਠੀ ਭਾਈ, 27 ਮਾਰਚ (ਜਗਰੂਪ ਸਿੰਘ ਮਠਾੜੂ)-ਜ਼ਿਲ੍ਹਾ ਮੋਗਾ ਦੇ ਪਿੰਡ ਸੰਤੂ ਵਾਲਾ (ਸੁਖਾਨੰਦ) ਦੇ ਰਹਿਣ ਵਾਲੇ ਸੁਖਚੈਨ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਆਪਣੀ ਕਾਰ ਚੋਰੀ ਹੋਣ ਸਬੰਧੀ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ | ਸੁਖਚੈਨ ਸਿੰਘ ਜੋ ਕਿ ਮਿਹਨਤ ਮਜ਼ਦੂਰੀ ਕਰਦਾ ਹੈ, ਨੇ ਦੱਸਿਆ ਕਿ ਉਸ ਦੀ ਕਾਰ ਨੰਬਰ ਡੀ.ਐਲ. 3 ਸੀ ਏ.ਜੀ. 6401 (ਅਲਟੋ, ਚੈਰੀ ਰੰਗ) ਤੇ ਉਹ ਮਿਤੀ 15 ਫਰਵਰੀ 2026 ਨੂੰ ਉਹ ਆਪਣੇ ਪਰਿਵਾਰ ਸਮੇਤ ਪਿੰਡ ਪੰਜਗਰਾਈਾ ਕਲਾਂ, ਜ਼ਿਲ੍ਹਾ ਫ਼ਰੀਦਕੋਟ ਵਿਖੇ ਇਕ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਗਿਆ ਸੀ | ਉਸ ਨੇ ਆਪਣੀ ਕਾਰ ਸਮਾਗਮ ਸਥਾਨ 'ਤੇ ਹੋਰ ਵਾਹਨਾਂ ਦੇ ਕੋਲ ਖੜੀ ਕੀਤੀ ਸੀ | ਪਰ ਜਦੋਂ ਸਮਾਗਮ ਖ਼ਤਮ ਹੋਣ ਉਪਰੰਤ ਵਾਪਸ ਆਇਆ ਤਾਂ ਕਾਰ ਆਪਣੀ ਥਾਂ 'ਤੇ ਮੌਜੂਦ ਨਹੀਂ ਸੀ | ਉਨ੍ਹਾਂ ਕਿਹਾ ਕਿ ਅਣਪਛਾਤੇ ਵਿਅਕਤੀਆਂ ਵਲੋਂ ਕਾਰ ਚੋਰੀ ਕਰ ਲਈ ਗਈ ਸੀ | ਸੁਖਚੈਨ ਸਿੰਘ ਨੇ ਦੱਸਿਆ ਕਿ ਉਸ ਵਲੋਂ ਆਪਣੇ ਪੱਧਰ 'ਤੇ ਕਾਰ ਦੀ ਕਾਫੀ ਭਾਲ ਕੀਤੀ ਗਈ ਅਤੇ ਪੁਲਿਸ ਨੂੰ ਵੀ ਸੂਚਨਾ ਦਿੱਤੀ ਗਈ ਸੀ ਪਰ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ | ਉਸ ਨੇ ਚਿੰਤਾ ਜਤਾਈ ਕਿ ਕਿਤੇ ਅਣਪਛਾਤੇ ਵਿਅਕਤੀ ਉਸ ਦੀ ਕਾਰ ਦਾ ਗਲਤ ਇਸਤੇਮਾਲ ਨਾ ਕਰ ਲੈਣ, ਜਿਸ ਦਾ ਦੋਸ਼ ਉਸ 'ਤੇ ਆ ਜਾਵੇ | ਸੁਖਚੈਨ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਕਰਕੇ ਜਲਦੀ ਤੋਂ ਜਲਦੀ ਉਸ ਦੀ ਕਾਰ ਬਰਾਮਦ ਕੀਤੀ ਜਾਵੇ ਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ |

ਪਿਛਲੀ ਖ਼ਬਰ ਕਹਾਣੀ ਸੰਗ੍ਰਹਿ 'ਤੇ ਵਿਚਾਰ ਗੋਸ਼ਟੀ 31 ਨੂੰ ਅਗਲੀ ਖ਼ਬਰ ਗੋਇਲ ਵਲੋਂ ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।