18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਕੁਸ਼ਟ ਰੋਗ ਬਾਰੇ ਸਭ ਨੂੰ ਜਾਗਰੂਕ ਹੋਣ ਦੀ ਲੋੜ-ਡਾ. ਰੀਤੂ ਜੈਨ <br/>

ਕੁਸ਼ਟ ਰੋਗੀਆਂ ਨਾਲ ਹਮਦਰਦੀ ਭਰੇ ਵਤੀਰੇ ਲਈ ਸਿਹਤ ਕਰਮਚਾਰੀਆਂ ਨੂੰ ਸਹੁੰ ਚੁਕਾਉਂਦੇ ਹੋਏ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰੀਤੂ ਜੈਨ, ਚਮੜੀ ਰੋਗਾਂ ਦੇ ਮਾਹਿਰ ਡਾ. ਜਸਪ੍ਰੀਤ ਕੌਰ | ਅਜੀਤ ਤਸਵੀਰ <br/> 31-01-2026
ਮੋਗਾ, 30 ਜਨਵਰੀ (ਬੱਬੀ)-ਡਾ. ਰੀਤੂ ਜੈਨ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਅਤੇ ਡਾ. ਹਰਿੰਦਰ ਸਿੰਘ ਸੂਦ ਐਸ.ਐਮ.ਓ. ਮੋਗਾ ਦੀ ਅਗਵਾਈ ਹੇਠ ਸਮੂਹ ਸਟਾਫ਼ ਅਤੇ ਸਰਕਾਰੀ ਨਰਸਿੰਗ ਸਕੂਲ ਦੀਆਂ ਵਿਦਿਆਰਥਣਾਂ ਸਮੇਤ ਜ਼ਿਲ੍ਹੇ ਤੋਂ ਇਲਾਵਾ ਵੱਖ-ਵੱਖ ਬਲਾਕਾਂ ਵਿਚ ਕੁਸ਼ਟ ਰੋਗ ਨਿਵਾਰਨ ਸੁਸਾਇਟੀ ਦੇ ਇੰਚਾਰਜ ਨੋਡਲ ਅਫ਼ਸਰ ਚਮੜੀ ਰੋਗ ਮਾਹਿਰ ਡਾ. ਜਸਪ੍ਰੀਤ ਕੌਰ ਦੀ ਅਗਵਾਈ ਹੇਠ ਗੁਰਪ੍ਰੀਤ ਕੌਰ ਨਾਨ ਮੈਡੀਕਲ ਸੁਪਰਵਾਈਜ਼ਰ ਨੇ ਪ੍ਰਣ ਪੱਤਰ ਪੜਿ੍ਹਆ ਅਤੇ ਕੁਸ਼ਟ ਰੋਗੀਆਂ ਨਾਲ ਹਮਦਰਦੀ ਦਾ ਵਤੀਰਾ ਰੱਖਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਡਾ. ਰੀਤੂ ਜੈਨ ਨੇ ਕਿਹਾ ਕਿ ਕੋਹੜ ਰੋਗ ਕੋਈ ਬਿਮਾਰੀ ਨਹੀਂ, ਇਹ ਇਲਾਜ ਯੋਗ ਹੈ | ਡਾ. ਜਸਪ੍ਰੀਤ ਕੌਰ ਨੇ ਕਿਹਾ ਕਿ ਚਮੜੀ ਮਨੁੱਖੀ ਸਰੀਰ ਦਾ ਸਭ ਤੋਂ ਵੱਡਾ ਅੰਗ ਹੈ | ਸਰੀਰ ਨੂੰ ਢੱਕਣ ਅਤੇ ਬਚਾਉਣ ਤੋਂ ਇਲਾਵਾ ਇਹ ਕਈ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦਾ ਹੈ | ਚਮੜੀ ਦੇ ਰੋਗਾਂ ਦੀਆਂ ਵੱਖ-ਵੱਖ ਕਿਸਮਾਂ ਹਨ ਅਤੇ ਹਰੇਕ ਸਥਿਤੀ ਦਾ ਪ੍ਰਬੰਧਨ ਅਤੇ ਇਲਾਜ ਵੱਖਰੇ ਢੰਗ ਨਾਲ ਕੀਤਾ ਜਾਂਦਾ ਹੈ | ਅਕਸਰ ਦੇਖਿਆ ਗਿਆ ਹੈ ਕਿ ਖ਼ਾਸ ਕਰ ਕੇ ਪੇਂਡੂ ਖੇਤਰਾਂ ਵਿਚ ਰਹਿਣ ਵਾਲੇ ਲੋਕ ਚਮੜੀ ਦੇ ਰੋਗਾਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਲੈਂਦੇ ਅਤੇ ਮੈਡੀਕਲ ਸਟੋਰਾਂ ਤੋਂ ਕੋਈ ਵੀ ਦਵਾਈ ਲੈ ਲੈਂਦੇ ਹਨ ਜਿਸ ਕਾਰਨ ਬਾਅਦ ਵਿਚ ਉਨ੍ਹਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਡਾ. ਜਸਪ੍ਰੀਤ ਕੌਰ ਨੇ ਦੱਸਿਆ ਕਿ ਚਮੜੀ ਦੇ ਰੋਗਾਂ ਦੀਆਂ ਕਿਸਮਾਂ ਅਜਿਹੀਆਂ ਸਥਿਤੀਆਂ ਹਨ ਜੋ ਤੁਹਾਡੀ ਚਮੜੀ ਨੂੰ ਪ੍ਰਭਾਵਿਤ ਜਾਂ ਨੁਕਸਾਨ ਪਹੁੰਚਾ ਸਕਦੀਆਂ ਹਨ, ਜਿਸ ਨੂੰ ਚਮੜੀ ਦੇ ਰੋਗ ਕਿਹਾ ਜਾਂਦਾ ਹੈ | ਇਨ੍ਹਾਂ ਬਿਮਾਰੀਆਂ ਕਾਰਨ ਧੱਫੜ, ਸੋਜ, ਖੁਜਲੀ ਅਤੇ ਚਮੜੀ ਦੇ ਹੋਰ ਬਦਲਾਅ ਹੋ ਸਕਦੇ ਹਨ | ਗੁਰਪ੍ਰੀਤ ਕੌਰ ਨਾਨ ਮੈਡੀਕਲ ਸੁਪਰਵਾਈਜ਼ਰ ਨੇ ਚਮੜੀ ਦੀਆਂ ਸਥਾਈ ਸਮੱਸਿਆਵਾਂ ਬਾਰੇ ਦੱਸਿਆ ਕਿ ਇਸ ਸ਼੍ਰੇਣੀ ਵਿਚ ਆਉਣ ਵਾਲੇ ਚਮੜੀ ਦੇ ਰੋਗ ਭਿਆਨਕ ਬਿਮਾਰੀਆਂ ਹਨ | ਹਾਲਾਂਕਿ ਕੋਈ ਸਥਾਈ ਇਲਾਜ ਨਹੀਂ ਹੈ, ਪਰ ਲੱਛਣਾਂ ਨੂੰ ਸਹੀ ਇਲਾਜ ਦੁਆਰਾ ਠੀਕ ਕੀਤਾ ਜਾ ਸਕਦਾ ਹੈ | ਇਸ ਮੌਕੇ ਕਮਲਪ੍ਰੀਤ, ਕਿਰਨ, ਪਰਵੀਨ ਸ਼ਰਮਾ ਡੀ.ਪੀ.ਐਮ., ਸੁਮੀਤ ਬਜਾਜ, ਸ਼ਾਲੂ ਮਰਵਾਹ, ਵੀਰਪਾਲ ਕੌਰ, ਰਾਕੇਸ਼ ਰਾਜਾ, ਬਲਜੀਤ ਸਿੰਘ, ਸੁਖਵੀਰ ਸਿੰਘ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਦੀ ਕੋਰ ਕਮੇਟੀ ਮੀਟਿੰਗ ਮੋਗਾ ਵਿਖੇ ਹੋਣ ਜਾ ਰਹੀ ਸੂਬਾ ਕਾਨਫ਼ਰੰਸ ਦੀਆਂ ਤਿਆਰੀਆਂ... ਅਗਲੀ ਖ਼ਬਰ ਗਾਇਕ ਸਾਧੂ ਸਿੰਘ ਰੋਮਾਣਾ ਦੀ ਜਲੰਧਰ ਦੂਰਦਰਸ਼ਨ 'ਤੇ ਪੇਸ਼ਕਾਰੀ 2 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।