03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਰੰਗ-ਬਰੰਗੇ ਪਤੰਗਾਂ ਨਾਲ ਸਜਿਆ ਬੀ.ਆਰ.ਸੀ. ਕਾਨਵੈਂਟ ਸਕੂਲ ਦਾ ਵਿਹੜਾ <br/>

ਭਾਈ ਰੂਪ ਚੰਦ ਕਾਨਵੈਂਟ ਸਕੂਲ ਸਮਾਧ ਭਾਈ ਵਿਖੇ ਬਸੰਤ ਦਾ ਤਿਉਹਾਰ ਮਨਾਉਣ ਸਮੇਂ ਬੱਚਿਆਂ ਨਾਲ ਪਿ੍ੰ. ਕਿਰਨਾ ਰਾਣੀ ਤੇ ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ | ਤਸਵੀਰ: ਜਗਰੂਪ ਸਿੰਘ ਸਰੋਆ <br/> 25-01-2026
ਸਮਾਧ ਭਾਈ, 24 ਜਨਵਰੀ (ਜਗਰੂਪ ਸਿੰਘ ਸਰੋਆ)- ਭਾਈ ਰੂਪ ਚੰਦ ਕਾਨਵੈਂਟ ਸਕੂਲ ਸਮਾਧ ਭਾਈ ਵਿਖੇ ਬਸੰਤ ਦਾ ਤਿਉਹਾਰ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ | ਇਸ ਮੌਕੇ ਵਿਦਿਆਰਥੀ ਸਕੂਲ 'ਚ ਰੰਗ-ਬਰੰਗੇ ਪਤੰਗ ਅਤੇ ਪੀਲੇ ਰੰਗ ਦੇ ਪਕਵਾਨ ਬਣਾ ਕੇ ਲਿਆਏ | ਛੋਟੇ-ਛੋਟੇ ਬੱਚੇ ਪੀਲੇ ਰੰਗ ਦੇ ਕੱਪੜੇ ਪਹਿਨੇ ਕੇ ਬਹੁਤ ਸੋਹਣੇ ਲੱਗ ਰਹੇ ਸਨ | ਵਿਦਿਆਰਥੀਆਂ ਨੇ ਖੇਡ ਮੈਦਾਨ 'ਚ ਖ਼ੂਬ ਪਤੰਗਬਾਜ਼ੀ ਕੀਤੀ | ਇਸ ਮੌਕੇ ਪਿ੍ੰਸੀਪਲ ਕਿਰਨ ਰਾਣੀ ਨੇ ਵਿਦਿਆਰਥੀਆਂ ਨੂੰ ਇਸ ਤਿਉਹਾਰ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਭਾਰਤ ਦੇਸ਼ ਆਪਣੇ ਵਿਲੱਖਣ ਸੱਭਿਆਚਾਰਾਂ ਕਾਰਨ ਜਾਣਿਆ ਜਾਂਦਾ ਹੈ ਤੇ ਇੱਥੇ ਕੋਈ ਨਾ ਕੋਈ ਤਿਉਹਾਰ ਜਾਂ ਮੇਲਾ ਆਇਆ ਹੀ ਰਹਿੰਦਾ ਹੈ | ਇਨ੍ਹਾਂ ਤਿਉਹਾਰਾਂ ਅਤੇ ਮੇਲਿਆਂ ਦਾ ਸੰਬੰਧ ਕਿਸੇ ਨਾ ਕਿਸੇ ਮਹਾਂਪੁਰਸ਼, ਇਤਿਹਾਸਕ ਘਟਨਾਵਾਂ ਜਾਂ ਰੁੱਤਾਂ ਨਾਲ ਹੁੰਦਾ ਹੈ | ਇਸੇ ਤਰ੍ਹਾਂ ਹੀ ਬਸੰਤ ਰੁੱਤ ਸ਼ੁਰੂ ਹੋਣ 'ਤੇ ਬਸੰਤ ਪੰਚਮੀ ਦਾ ਪਵਿੱਤਰ ਤਿਉਹਾਰ ਮਨਾਇਆ ਜਾਂਦਾ ਹੈ | ਇਸ ਮੌਕੇ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਚਾਈਨਾ ਡੋਰ ਦੇ ਨੁਕਸਾਨ ਦੱਸਦੇ ਹੋਏ ਇਸ ਦੀ ਵਰਤੋਂ ਤੋਂ ਪਰਹੇਜ਼ ਕਰਨ ਲਈ ਕਿਹਾ | ਇਸ ਮੌਕੇ ਚੇਅਰਮੈਨ ਲਾਭ ਸਿੰਘ ਖੋਖਰ, ਮੈਨੇਜਿੰਗ ਡਾਇਰੈਕਟਰ ਜਗਜੀਤ ਸਿੰਘ ਨੇ ਵੀ ਵਿਦਿਆਰਥੀਆਂ ਨਾਲ ਪਤੰਗਬਾਜ਼ੀ ਦਾ ਅਨੰਦ ਮਾਣਿਆ |

ਪਿਛਲੀ ਖ਼ਬਰ ਓਪਨ ਯੂਨੀਵਰਸਿਟੀ ਦੀ ਸਕਿੱਲ ਓਰੀਐਂਟਿਡ ਸੈਨੇਟਾਈਜ਼ੇਸ਼ਨ ਵਰਕਸ਼ਾਪ ਲੱਗੀ <br/> ਅਗਲੀ ਖ਼ਬਰ ਦਰਜਾ-ਚਾਰ ਕਰਮਚਾਰੀਆਂ ਦਾ ਵਫਦ ਡੀ.ਪੀ.ਆਈ. ਸੈਕੰਡਰੀ ਨੂੰ ਮਿਲਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।