04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸੰਤ ਦਰਬਾਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਲੋਪੋਂ ਵਿਖੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ <br/>

ਅਜੀਤ ਡੈਸਕ 24-01-2026
ਨਿਹਾਲ ਸਿੰਘ ਵਾਲਾ, 23 ਜਨਵਰੀ (ਸੁਖਦੇਵ ਸਿੰਘ ਖ਼ਾਲਸਾ)-ਸੁਆਮੀ ਸੰਤ ਜਗਜੀਤ ਸਿੰਘ ਲੋਪੋਂ ਵਾਲਿਆਂ ਦੀ ਰਹਿਨੁਮਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਸੰਤ ਦਰਬਾਰਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਲੋਪੋਂ ਵਲੋਂ ਸਿੱਖਿਆ ਦੇ ਨਾਲ ਚੰਗੀ ਸਿਹਤ ਤੇ ਭਾਈਚਾਰਕ ਸਾਂਝ ਨੂੰ ਦਰਸਾਉਂਦੇ ਸਭਿਆਚਾਰਕ ਅਤੇ ਧਾਰਮਿਕ ਤਿਉਹਾਰ ਬਸੰਤ ਪੰਚਮੀ ਨੂੰ ਉਤਸ਼ਾਹ ਨਾਲ ਮਨਾਇਆ ਮਨਾਇਆ | ਇਸ ਮੌਕੇ ਬੱਚਿਆਂ ਨੇ ਰੰਗ-ਬਰੰਗੇ ਖ਼ਾਸ ਕਰਕੇ ਪੀਲੇ ਰੰਗ ਦੇ ਪਹਿਰਾਵੇ ਪਾ ਕੇ ਤਿਉਹਾਰ ਦੀ ਰੌਣਕ ਨੂੰ ਵਧਾਇਆ | ਬੱਚੇ ਆਪਣੇ ਹੱਥਾਂ 'ਚ ਸੁੰਦਰ ਸੁੰਦਰ ਪਤੰਗਾਂ ਫੜ ਕੇ ਬਸੰਤ ਦੀ ਖ਼ੁਸ਼ੀ ਨੂੰ ਸਾਂਝੀ ਕਰਦੇ ਨਜ਼ਰ ਆਏ | ਇਸ ਮੌਕੇ ਅਧਿਆਪਕਾਂ ਵਲੋਂ ਬਸੰਤ ਪੰਚਮੀ ਬਾਰੇ ਬੱਚਿਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਬਸੰਤ ਨਵੀਂ ਰੁੱਤ ਅਤੇ ਖ਼ੁਸ਼ਹਾਲੀ ਨਾਲ ਸੰਬੰਧਿਤ ਹੈ | ਇਸ ਮੌਕੇ ਬੱਚਿਆਂ ਨੇ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਵੀ ਕੀਤੀਆਂ | ਇਸ ਮੌਕੇ ਸੰਤ ਦਰਬਾਰਾ ਸਿੰਘ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸੁਆਮੀ ਸੰਤ ਜਗਜੀਤ ਸਿੰਘ ਲੋਪੋਂ, ਉੱਪ-ਪ੍ਰਧਾਨ ਬੀਬੀ ਕਰਮਜੀਤ ਕੌਰ, ਮੈਨੇਜਿੰਗ ਡਾਇਰੈਕਟਰ ਭਾਗੀਰਥ ਸਿੰਘ ਗਿੱਲ, ਡਾਇਰੈਕਟਰ ਡਾ. ਗੋਬਿੰਦ ਸਿੰਘ, ਪਿ੍ੰਸੀਪਲ ਮੈਡਮ ਮਨਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਬਸੰਤ ਪੰਚਮੀ ਤਿਉਹਾਰ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਪਿ੍ੰਸੀਪਲ ਮੈਡਮ ਮਨਿੰਦਰ ਕੌਰ ਨੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਕਿਹਾ ਵੀ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਇਸ ਰੁੱਤ ਦੇ ਆਉਣ ਨਾਲ ਠੰਢ ਦਾ ਅਸਰ ਘਟਣਾ ਸ਼ੁਰੂ ਹੋ ਜਾਂਦਾ ਹੈ ਤੇ ਇਸੇ ਲਈ ਕਿਹਾ ਜਾਂਦਾ ਹੈ ਕਿ 'ਆਈ ਬਸੰਤ ਪਾਲਾ ਉਡੰਤ' ਅਤੇ ਚਾਰੇ ਪਾਸੇ ਫੁੱਲਾਂ ਦੀ ਬਹਾਰ ਆਉਣੀ ਸ਼ੁਰੂ ਹੋ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰ ਬੱਚਿਆਂ 'ਚ ਆਪਸੀ ਪਿਆਰ ਅਤੇ ਖ਼ੁਸ਼ੀ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ |

ਪਿਛਲੀ ਖ਼ਬਰ ਮਜ਼ਦੂਰ ਜਥੇਬੰਦੀਆਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦਾ 129ਵਾਂ ਜਨਮ ਦਿਨ ਮਨਾਇਆ <br/> ਅਗਲੀ ਖ਼ਬਰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹਰ ਪਰਿਵਾਰ ਨੂੰ ਪ੍ਰਤੀ ਸਾਲ 10 ਲੱਖ ਰੁਪਏ ਤੱਕ ਦਾ ਮੁਫ਼ਤ ਡਾਕਟਰੀ ਇਲਾਜ ਮੁਹੱਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।