09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਸੀਨੀਅਰ ਸਿਟੀਜ਼ਨ ਵੈੱਲਫੇਅਰ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ ਭਲਕੇ

ਅਜੀਤ ਡੈਸਕ 02-01-2026
ਮੋਗਾ, 1 ਜਨਵਰੀ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਸਮਾਜ ਸੇਵਾ ਸੰਸਥਾ ਦੀ ਕਾਰਜਕਾਰਨੀ ਦੀ ਮੀਟਿੰਗ ਪ੍ਰਧਾਨ ਜਸਵੰਤ ਸਿੰਘ ਦਾਨੀ ਤੇ ਵਾਈਸ ਚੇਅਰਮੈਨ ਵੀ.ਪੀ. ਸੇਠੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸੁਸਾਇਟੀ ਦੀ ਜਨਰਲ ਬਾਡੀ ਦੀ ਮੀਟਿੰਗ 3 ਜਨਵਰੀ ਨੂੰ ਹੋਟਲ ਫੋਰ-ਜੀ ਵਿਖੇ ਸ਼ਾਮ 4 ਵਜੇ ਹੋਵੇਗੀ | ਮੀਟਿੰਗ ਵਿਚ ਗੀਤ ਸੰਗੀਤ, ਤੰਬੋਲਾ, ਚੁਟਕਲੇ, ਕੁਇਜ਼ ਤੋਂ ਇਲਾਵਾ ਉੱਘੇ ਡਾਕਟਰ ਸਾਹਿਬਾਨ ਹੈਲਥ ਸਬੰਧੀ ਲੈਕਚਰ ਦੇਣਗੇ | ਇਸ ਮੌਕੇ ਵਾਈਸ ਚੇਅਰਮੈਨ ਵੀ.ਪੀ. ਸੇਠੀ, ਸੁਮਨ ਕਾਂਤ ਵਿਜ, ਐਸ.ਕੇ. ਬਾਂਸਲ ਚੀਫ਼ ਐਡਵਾਈਜ਼ਰ, ਅਮਰਜੀਤ ਸਿੰਘ ਜੁਆਇੰਟ ਸਕੱਤਰ, ਦਿਆਲ ਸਿੰਘ ਵਿੱਤ ਸਕੱਤਰ, ਸੂਬੇਦਾਰ ਹਰਭਜਨ ਸਿੰਘ, ਵਿਜੇ ਧੀਰ ਕਾਨੂੰਨੀ ਸਲਾਹਕਾਰ, ਗੁਰਬੀਰ ਸਿੰਘ ਜੱਸਲ, ਕੇਵਲ ਬਾਂਸਲ ਵਾਈਸ ਪ੍ਰਧਾਨ ਆਦਿ ਹਾਜ਼ਰ ਸਨ | ਜਸਵੰਤ ਸਿੰਘ ਦਾਨੀ ਨੇ ਸਮੂਹ ਮੈਂਬਰਾਂ ਨੂੰ ਮੀਟਿੰਗ ਵਿਚ ਹਾਜ਼ਰ ਹੋਣ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਜਸਵਿੰਦਰ ਸਿੰਘ ਵੱਡਾ ਘਰ 'ਆਪ' ਦੇ ਬਲਾਕ ਪ੍ਰਧਾਨ ਬਣੇ <br/> ਅਗਲੀ ਖ਼ਬਰ ਪੱਤਰਕਾਰਾਂ 'ਤੇ ਕੇਸ ਸਰਕਾਰ ਦੀ ਕਮਜ਼ੋਰ ਮਾਨਸਿਕਤਾ ਦਾ ਪ੍ਰਤੀਕ-ਬਰਾੜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।