04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਡਾ. ਢਿੱਲੋਂ ਦੀ ਅਗਵਾਈ ਹੇਠ 'ਚ ਕਲੱਬ ਦੇ ਅਹੁਦੇਦਾਰਾਂ ਨੇ ਵੇਖਿਆ ਵਿਧਾਨ ਸਭਾ ਦਾ ਸੈਸ਼ਨ

ਅਜੀਤ ਡੈਸਕ 01-01-2026
ਕੋਟਕਪੂਰਾ, 31 ਦਸੰਬਰ (ਮੋਹਰ ਸਿੰਘ ਗਿੱਲ)-ਗੁੱਡ ਮੌਰਨਿੰਗ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਤੇ ਚੇਅਰਮੈਨ ਪੱਪੂ ਲਹੌਰੀਆ ਦੀ ਅਗਵਾਈ 'ਚ ਕਲੱਬ ਦੇ ਮੈਂਬਰਾਂ ਨੇ ਪੰਜਾਬ ਵਿਧਾਨ ਸਭਾ ਦਾ ਸ਼ੈਸ਼ਨ ਵੇਖਿਆ | ਸਾਬਕਾ ਸਰਪੰਚ ਜੋਗਿੰਦਰ ਸਿੰਘ ਸੂਰਘੁਰੀ ਤੇ ਦਰਸ਼ਨ ਸਿੰਘ ਆਰੇਵਾਲਾ ਨੇ ਦੱਸਿਆ ਕਿ ਟੀ.ਵੀ ਚੈਨਲਾਂ ਰਾਹੀਂ ਵਿਧਾਨ ਸਭਾ ਦਾ ਲਾਈਵ ਟੈਲੀਕਾਸਟ ਦੇਖ ਕੇ ਖੁਦ ਵਿਧਾਨ ਸਭਾ ਜਾਣ ਦੀ ਇੱਛਾ ਸੀ, ਜੋ ਕਲੱਬ ਦੇ ਉਪਰਾਲੇ ਨਾਲ ਪੂਰੀ ਹੋ ਗਈ | ਸੁਖਵਿੰਦਰ ਸਿੰਘ ਬਾਗੀ, ਰਾਏਵਿੰਦਰ ਸਿੰਘ ਰਾਊ, ਹਰਭਜਨ ਸਿੰਘ ਮਠਾੜੂ ਤੇ ਵਰਿੰਦਰਪਾਲ ਸਿੰਘ ਅਰਨੇਜਾ ਨੇ ਕਿਹਾ ਕਿ ਵਿਧਾਨ ਸਭਾ ਦਾ ਸਿੱਧਾ ਪ੍ਰਸਾਰਣ ਗੈਲਰੀ 'ਚ ਬੈਠ ਕੇ ਦੇਖਣ ਦਾ ਨਜ਼ਾਰਾ ਹੀ ਕੁਝ ਹੋਰ ਸੀ | ਕਲੱਬ ਦੇ ਮੁੱਖ ਸਰਪ੍ਰਸਤ ਗੁਰਿੰਦਰ ਸਿੰਘ ਮਹਿੰਦੀਰੱਤਾ ਤੇ ਪ੍ਰਧਾਨ ਡਾ. ਮਨਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਵਿਧਾਨ ਸਭਾ 'ਚ ਅਨੇਕਾਂ ਮੰਤਰੀਆਂ, ਵਿਧਾਇਕਾਂ ਤੇ ਸੀਨੀਅਰ ਪੱਤਰਕਾਰਾਂ ਨਾਲ ਮਿਲ ਕੇ ਖੁਸ਼ੀ ਮਹਿਸੂਸ ਹੋਈ | ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਵਿਚ, ਜਦ ਕਿ ਉਨ੍ਹਾਂ ਦੀ ਪਤਨੀ ਗੁਰਪ੍ਰੀਤ ਕੌਰ ਨੇ ਆਪਣੇ ਨਿਵਾਸ ਸਥਾਨ 'ਤੇ ਸਮੂਹ ਅਹੁਦੇਦਾਰਾਂ ਨੂੰ ਸਤਿਕਾਰ ਦਿੱਤਾ | ਇਸ ਮੌਕੇ ਭਾਈ ਦਰਸ਼ਨ ਸਿੰਘ ਘੋਲੀਆ, ਡਾ. ਅਰਵਿੰਦਰਦੀਪ ਸਿੰਘ ਗੁਲਾਟੀ, ਪਿ੍ੰਸੀਪਲ ਗੁਰਪ੍ਰੀਤ ਸਿੰਘ ਮੱਕੜ, ਜਸਵੰਤ ਸਿੰਘ ਝੱਖੜਵਾਲਾ, ਸੁਰਿੰਦਰਪਾਲ ਸਿੰਘ, ਕੁਲਵਿੰਦਰ ਵਿਰਕ, ਵਿਦਿਆਰਥਣ ਪੂਰਨਿਮਾ, ਮਨਤੇਗ ਸਿੰਘ, ਰਮੇਸ਼ ਗਾਬਾ, ਬ੍ਰਹਮਪ੍ਰਕਾਸ਼, ਅਮਰ ਸਿੰਘ ਸਰਪੰਚ, ਮਨਮੋਹਨ ਸਿੰਘ ਘੋਲੀਆ, ਪ੍ਰਭਸ਼ਰਨ ਸਿੰਘ, ਪੇ੍ਰਮ ਸਿੰਘ ਢੱਲਾ ਕੁਲਭੂਸ਼ਨ ਕੌੜਾ, ਤੇਜਪ੍ਰਤਾਪ ਸਿੰਘ ਜੌੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੰਤ ਬਾਬਾ ਈਸ਼ਰ ਗਿਰ ਦੇ 58ਵੇਂ ਸਾਲਾਨਾ ਜੋੜ ਮੇਲੇ 'ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਨਮਾਨ ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਪੱਕਾ ਦੀਆਂ 4 ਵਿਦਿਆਰਥਣਾਂ ਨੂੰ ਵਜ਼ੀਫ਼ਾ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।