04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪੁਲਿਸ ਵਲੋਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ ਵਿਦਾਇਗੀ ਪਾਰਟੀ

ਅਜੀਤ ਡੈਸਕ 01-01-2026
ਸ੍ਰੀ ਮੁਕਤਸਰ ਸਾਹਿਬ, 31 ਦਸੰਬਰ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਪੁਲਿਸ ਵਿਭਾਗ ਵਲੋਂ ਅੱਜ ਸੇਵਾ ਮੁਕਤ ਹੋ ਰਹੇ ਪੁਲਿਸ ਅਧਿਕਾਰੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਐੱਸ.ਐੱਸ.ਪੀ. ਅਭਿਮੰਨਿਊ ਰਾਣਾ ਨੇ ਸੇਵਾ ਮੁਕਤ ਹੋ ਰਹੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਦੀ ਚੰਗੀ ਸਿਹਤ ਤੇ ਖ਼ੁਸ਼ਹਾਲ ਜੀਵਨ ਲਈ ਸ਼ੁੱਭਕਾਮਨਾਵਾਂ ਪ੍ਰਗਟਾਈਆਂ ਤੇ ਉਨ੍ਹਾਂ ਲਈ ਵਿਦਾਇਗੀ ਪਾਰਟੀ ਕਰਵਾਈ | ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ ਇੰਸਪੈਕਟਰ ਗੁਰਮੀਤ ਸਿੰਘ, ਸਹਾਇਕ ਥਾਣੇਦਾਰ ਦੀਦਾਰ ਸਿੰਘ, ਸਹਾਇਕ ਥਾਣੇਦਾਰ ਸਵਰਨ ਸਿੰਘ, ਸਹਾਇਕ ਥਾਣੇਦਾਰ ਅਸ਼ਵਨੀ ਕੁਮਾਰ, ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਆਪਣੀ ਸਰਵਿਸ ਨੂੰ ਪੂਰਾ ਕਰਕੇ ਸੇਵਾ ਮੁਕਤ ਹੋਏ ਹਨ | ਵਿਦਾਇਗੀ ਸਮਾਗਮ ਕਾਨਫ਼ਰੰਸ ਹਾਲ ਐੱਸ.ਐੱਸ.ਪੀ. ਦਫ਼ਤਰ ਵਿਚ ਕਰਵਾਇਆ ਗਿਆ, ਜਿੱਥੇ ਹਰਕਮਲ ਕੌਰ ਐੱਸ.ਪੀ. (ਹੈੱਡ ਕੁਆਰਟਰ) ਤੇ ਦਫ਼ਤਰੀ ਸਟਾਫ਼ ਮੈਂਬਰ ਹਾਜ਼ਰ ਸਨ | ਐੱਸ.ਐੱਸ.ਪੀ. ਨੇ ਕਿਹਾ ਕਿ ਇਹ ਸਮਾਂ ਸਾਡੇ ਪੁਲਿਸ ਪਰਿਵਾਰ ਲਈ ਬਹੁਤ ਹੀ ਖ਼ਾਸ ਤੇ ਗੌਰਵਪੂਰਨ ਹੈ, ਜਦੋਂ ਅਸੀਂ ਆਪਣੇ ਉਨ੍ਹਾਂ ਅਧਿਕਾਰੀਆਂ ਨੂੰ ਸਨਮਾਨਿਤ ਕਰ ਰਹੇ ਹਾਂ, ਜਿਨ੍ਹਾਂ ਨੇ ਤਨਦੇਹੀ ਨਾਲ ਡਿਊਟੀ ਕੀਤੀ ਹੈ | ਇਸ ਮੌਕੇ ਉਨ੍ਹਾਂ ਸੇਵਾ ਮੁਕਤ ਹੋ ਰਹੇ ਕਰਮਚਾਰੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਉਨ੍ਹਾਂ ਦਾ ਮਹਿਕਮੇ 'ਚ ਸੇਵਾ ਲਈ ਧੰਨਵਾਦ ਕੀਤਾ | ਵਿਦਾਇਗੀ ਸਮਾਗਮ 'ਚ ਵੱਡੀ ਗਿਣਤੀ 'ਚ ਪੁਲਿਸ ਕਰਮਚਾਰੀਆਂ, ਦਫ਼ਤਰੀ ਸਟਾਫ਼ ਤੋਂ ਇਲਾਵਾ ਸੇਵਾ ਮੁਕਤ ਪੁਲਿਸ ਅਧਿਕਾਰੀਆਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ | ਇਸ ਮੌਕੇ ਸਟੇਜ ਸੈਕਟਰੀ ਵਜੋਂ ਏ.ਐੱਸ.ਆਈ. ਗੁਰਦੇਵ ਸਿੰਘ ਨੇ ਡਿਊਟੀ ਨਿਭਾਈ | ਇਸ ਮੌਕੇ ਏ.ਐੱਸ.ਆਈ. ਸੰਜੀਵ ਕੁਮਾਰ ਹੈੱਡ ਕਲਰਕ, ਏ.ਐੱਸ.ਆਈ. ਗੁਰਦਿੱਤ ਸਿੰਘ ਸੀ.ਆਰ.ਸੀ., ਓ.ਐੱਸ.ਆਈ. ਲਵਪ੍ਰੀਤ ਸਿੰਘ,ੇ ਦਫ਼ਤਰੀ ਸਟਾਫ ਹਾਜ਼ਰ ਸੀ |
ਪਿਛਲੀ ਖ਼ਬਰ ਬਲਾਕ ਸੰਮਤੀ ਮੈਂਬਰ ਬਣਨ 'ਤੇ ਰਾਜਵਿੰਦਰ ਕੌਰ ਸੀਰਵਾਲੀ ਨੂੰ ਸਮਰਥਕਾਂ ਨੇ ਦਿੱਤੀ ਵਧਾਈ ਅਗਲੀ ਖ਼ਬਰ ਭਾਰੀ ਵਾਹਨਾਂ ਦੇ ਲੰਘਣ ਨਾਲ ਹਿੱਲਣ ਲੱਗਾ ਜਲਾਲਾਬਾਦ ਰੋਡ ਦਾ ਓਵਰਬਿ੍ਜ, ਲੋਕਾਂ 'ਚ ਡਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।