02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਟੇਟ ਬੈਂਕ ਆਫ਼ ਇੰਡੀਆ ਖੇਤੀਬਾੜੀ ਸ਼ਾਖਾ ਮੋਗਾ ਦੇ ਸਾਹਮਣੇ ਬੈਂਕ ਮੁਲਾਜ਼ਮਾਂ ਵਲੋਂ ਪ੍ਰਦਰਸ਼ਨ

ਅਜੀਤ ਡੈਸਕ 01-01-2026
ਮੋਗਾ, 31 ਦਸੰਬਰ (ਜਸਪਾਲ ਸਿੰਘ ਬੱਬੀ)-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ (ਯੂ.ਐਫ.ਬੀ.ਯੂ) ਦੇ ਸੱਦੇ ਅਨੁਸਾਰ ਸਟੇਟ ਬੈਂਕ ਆਫ਼ ਇੰਡੀਆ ਖੇਤੀਬਾੜੀ ਸ਼ਾਖਾ ਮੋਗਾ ਦੇ ਸਾਹਮਣੇ ਬੈਂਕ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਇਕਜੁੱਟਤਾ ਦਿਖਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਖੇਤਰੀ ਸਕੱਤਰ ਅਭਿਸ਼ੇਕ ਕੁਮਾਰ ਅਫ਼ਸਰ ਐਸੋਸੀਏਸ਼ਨ ਸਟੇਟ ਬੈਂਕ ਆਫ਼ ਇੰਡੀਆ ਮੋਗਾ ਨੇ ਮੰਗ ਕੀਤੀ ਕਿ ਕੰਮ ਦਾ 5 ਦਿਨ ਦਾ ਹਫ਼ਤਾ ਕੀਤਾ ਜਾਵੇ | ਉਨ੍ਹਾਂ ਕੇਂਦਰ ਸਰਕਾਰ ਅਤੇ ਇੰਡੀਅਨ ਬੈਂਕ ਐਸੋਸੀਏਸ਼ਨ ਦੀਆਂ ਮਜ਼ਦੂਰ ਵਿਰੋਧੀ ਕਰਮਚਾਰੀ ਦਬਾਊ ਤੇ ਜਨਤਕ ਖੇਤਰ ਵਿਰੋਧੀ ਨੀਤੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਉਨ੍ਹਾਂ ਕਿਹਾ ਕਿ ਹਫ਼ਤੇ ਵਿਚ 5 ਦਿਨਾਂ ਦਾ ਬੈਂਕਿੰਗ ਸਿਸਟਮ ਬੈਂਕ ਮੁਲਾਜ਼ਮਾਂ ਦਾ ਕੋਈ ਭੀਖ ਮੰਗਣਾ ਨਹੀ | ਇਸ ਮੌਕੇ ਅਭਿਸ਼ੇਕ ਕੁਮਾਰ, ਅਦਿਤੀ ਸਿੰਘਲਾ, ਪੁਸ਼ਵਿੰਦਰ, ਸੰਦੀਪ ਅਤੇ ਮੁਲਾਜ਼ਮ ਆਗੂ ਅਮਰਜੀਤ ਸਿੰਘ ਜ਼ਿਲ੍ਹਾ ਸੈਕਟਰੀ, ਹਰਵਿੰਦਰ ਸਿੰਘ ਸਰਕਲ ਡੈਲੀਗੇਟ, ਅਰਸ਼ਦੀਪ ਸਿੰਘ ਜਲਾਲਾਬਾਦ ਬਰਾਂਚ, ਨਵਦੀਪ ਕੌਰ, ਰੇਖਾ ਰਾਣੀ, ਸੁਖਦੇਵ ਸਿੰਘ, ਅਵਤਾਰ ਸਿੰਘ ਪੀ.ਐਨ.ਬੀ., ਪਰਮਜੀਤ ਪਾਲ ਇੰਡੀਅਨ ਬੈਂਕ, ਸਾਬਕਾ ਏ.ਜੀ.ਐਸ. ਜਗਤਾਰ ਸਿੰਘ ਸਮੇਤ ਬੈਂਕ ਮੁਲਾਜ਼ਮ ਸ਼ਾਮਲ ਸਨ |
ਪਿਛਲੀ ਖ਼ਬਰ ਔਰਤਾਂ ਨੂੰ ਪ੍ਰਤੀ ਮਹੀਨਾ ਇਕ ਹਜ਼ਾਰ ਨਾ ਦੇਣ 'ਤੇ ਮਹਿਲਾ ਕਾਂਗਰਸ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ ਅਗਲੀ ਖ਼ਬਰ ਕੜਾਕੇ ਦੀ ਠੰਢ ਨਾਲ ਜਨਜੀਵਨ ਪ੍ਰਭਾਵਿਤ, ਲੋਕ ਘਰਾਂ 'ਚ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।