02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸਰਪੰਚ ਸਰਵਨ ਸਿੰਘ ਦਾ ਬਲਾਕ ਪ੍ਰਧਾਨ ਬਣਨ 'ਤੇ ਜੱਸ ਥਿੰਦ ਦੇ ਗ੍ਰਹਿ ਵਿਖੇ ਸਨਮਾਨ ਸਮਾਗਮ

ਅਜੀਤ ਡੈਸਕ 01-01-2026
•ਵਿਧਾਇਕ ਢੋਸ ਦਾ ਧੰਨਵਾਦ ਕਰਦਾਂ ਜਿਨ੍ਹਾਂ ਇਸ ਅਹੁਦੇ ਦੇ ਕਾਬਲ ਸਮਝਿਆ-ਭਾਈ ਸਰਵਣ ਸਿੰਘ
ਫ਼ਤਿਹਗੜ੍ਹ ਪੰਜਤੂਰ, 31 ਦਸੰਬਰ (ਜਸਵਿੰਦਰ ਸਿੰਘ ਪੋਪਲੀ)-ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੀ ਪਾਰਖੂ ਅੱਖ ਨੇ ਪਾਰਟੀ ਪ੍ਰਤੀ ਅਣਥੱਕ ਮਿਹਨਤ ਅਤੇ ਸੇਵਾਵਾਂ ਨਿਭਾਉਣ ਵਾਲੇ ਵਰਕਰਾਂ ਨੂੰ ਹਮੇਸ਼ਾ ਹੀ ਮਾਣ ਸਤਿਕਾਰ ਦਿੱਤਾ ਜਾਂਦਾ ਹੈ, ਇਸੇ ਹੀ ਕੜੀ ਤਹਿਤ ਪਿੰਡ ਚੋਟੀਆਂ ਦੇ ਸਰਪੰਚ ਭਾਈ ਸਰਵਨ ਸਿੰਘ ਬਾਬਾ ਸੰਮਾ ਨੂੰ ਹਲਕਾ ਧਰਮਕੋਟ ਬਲਾਕ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਉਨ੍ਹਾਂ ਦੀ ਇਸ ਨਿਯੁਕਤੀ 'ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਰਪੰਚ ਸਰਵਣ ਸਿੰਘ ਦੇ ਬਹੁਤ ਹੀ ਨਜ਼ਦੀਕੀ ਦੋਸਤ ਸੀਨੀਅਰ ਆਗੂ ਜਸਵੰਤ ਸਿੰਘ ਜੱਸ ਅਲਾਬਾਦ, ਸੁਰਜੀਤ ਸਿੰਘ ਥਿੰਦ ਆੜ੍ਹਤੀਆ, ਦਲਬੀਰ ਸਿੰਘ ਵਿਰਕ ਕਿਲੀ ਗਾਂਧਰਾ ਵਲੋਂ ਸਨਮਾਨ ਸਮਾਗਮ ਰੱਖਿਆ ਗਿਆ | ਸਰਪੰਚ ਭਾਈ ਸਰਵਨ ਸਿੰਘ ਸੰਮਾ ਨਵ-ਨਿਯੁਕਤ ਬਲਾਕ ਪ੍ਰਧਾਨ ਇਸ ਸਮਾਗਮ ਵਿਚ ਜਦੋਂ ਪਹੁੰਚੇ ਤਾਂ ਜਸਵੰਤ ਸਿੰਘ ਜਸ ਅਲਾਂਬਾਦ, ਸੁਰਜੀਤ ਸਿੰਘ ਥਿੰਦ, ਦਲਬੀਰ ਸਿੰਘ ਵਿਰਕ ਤੇ ਸਾਥੀਆਂ ਵਲੋਂ ਉਨ੍ਹਾਂ ਦੇ ਗਲ ਵਿਚ ਹਾਰ ਤੇ ਸਿਰੋਪਾਓ ਪਾ ਕੇ ਸਵਾਗਤ ਕੀਤਾ | ਸਨਮਾਨ ਸਮਾਗਮ ਦੌਰਾਨ ਸੀਨੀਅਰ ਆਗੂ ਜਸਵੰਤ ਸਿੰਘ ਜਸ ਅਲਾਬਾਦ ਤੇ ਸਾਥੀਆਂ ਨੇ ਕਿਹਾ ਕਿ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਤੇ ਸਮੁੱਚੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਰਪੰਚ ਸਰਵਣ ਸਿੰਘ ਚੋਟੀਆਂ ਨੂੰ ਜੋ ਬਲਾਕ ਪ੍ਰਧਾਨ ਦੀ ਜੋ ਜ਼ਿੰਮੇਵਾਰੀ ਦਾ ਅਹੁਦਾ ਦੇ ਕੇ ਨਿਵਾਜਿਆ ਹੈ, ਉਸ ਸਬੰਧੀ ਵਰਕਰਾਂ 'ਚ ਵੀ ਪਾਰਟੀ ਪ੍ਰਤੀ ਸੇਵਾਵਾਂ ਨਿਭਾਉਣ ਲਈ ਉਤਸ਼ਾਹ ਹੋਰ ਜਾਗਿਆ ਹੈ ਤੇ ਪਾਰਟੀ ਵਰਕਰਾਂ ਦੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਨਵ-ਨਿਯੁਕਤ ਬਲਾਕ ਪ੍ਰਧਾਨ ਸਰਵਨ ਸਿੰਘ ਸੰਮਾ ਸਰਪੰਚ ਚੋਟੀਆਂ ਨੇ ਕਿਹਾ ਕਿ ਮੈਂ ਆਪਣੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਅਹੁਦੇ ਦੇ ਕਾਬਿਲ ਸਮਝਿਆ, ਮੈਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਪਹਿਲਾਂ ਦੀ ਤਰ੍ਹਾਂ ਹੀ ਜੋ ਵੀ ਪਾਰਟੀ ਵਲੋਂ ਜ਼ਿੰਮੇਵਾਰੀ ਲਾਈ ਜਾਵੇਗੀ, ਉਸ ਨੂੰ ਤਨਦੇਹੀ ਨਾਲ ਨਿਭਾਇਆ ਜਾਵੇਗਾ ਅਤੇ ਸਮੂਹ ਆਗੂਆਂ ਦੇ ਸਹਿਯੋਗ ਨਾਲ ਪਾਰਟੀ ਲਈ ਹੋਰ ਵੀ ਦਿਨ ਰਾਤ ਮਿਹਨਤ ਕੀਤੀ ਜਾਵੇਗੀ | ਬਲਾਕ ਪ੍ਰਧਾਨ ਸਰਵਨ ਸਿੰਘ ਵਲੋਂ ਜੱਸ ਥਿੰਦ ਅਲਾਬਾਦ, ਸੁਰਜੀਤ ਸਿੰਘ ਆੜ੍ਹਤੀਆ, ਦਲਬੀਰ ਸਿੰਘ ਵਿਰਕ ਤੇ ਸਾਥੀਆਂ ਦਾ ਸਨਮਾਨ ਕਰਨ 'ਤੇ ਧੰਨਵਾਦ ਕੀਤਾ | ਇਸ ਮੌਕੇ ਸ਼ਮਸ਼ੇਰ ਸਿੰਘ ਸ਼ੇਰਾ ਪ੍ਰੀਤ ਢਾਬੇ ਵਾਲੇ, ਰਸ਼ਪਾਲ ਸਿੰਘ ਪ੍ਰਧਾਨ ਸਹਿਕਾਰੀ ਸਭਾ ਮੰਡੀ ਜਮਾਲ, ਮਨਵੀਰ ਸਿੰਘ ਸੰਧੂ, ਮਨਜੀਤ ਸਿੰਘ ਤੂਰ, ਡਾ. ਜੋਗਾ ਸਿੰਘ, ਹਰਪ੍ਰੀਤ ਸਿੰਘ ਥਿੰਦ, ਗੁਰਮੀਤ ਸਿੰਘ ਥਿੰਦ, ਸੁਬੇਗ ਸਿੰਘ, ਜਗੀਰ ਸਿੰਘ, ਮਲੂਕ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੜਾਕੇ ਦੀ ਠੰਢ ਨਾਲ ਜਨਜੀਵਨ ਪ੍ਰਭਾਵਿਤ, ਲੋਕ ਘਰਾਂ 'ਚ ਕੈਦ ਅਗਲੀ ਖ਼ਬਰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਮਜ਼ਬੂਤੀ ਪੰਥ ਤੇ ਪੰਜਾਬ ਦੇ ਭਵਿੱਖ ਲਈ ਜ਼ਰੂਰੀ-ਪੀਰ ਮੁਹੰਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।