ਸ਼ਾਹਪੁਰ ਕੰਢੀ (ਪਠਾਨਕੋਟ), 27 ਨਵੰਬਰ (ਰਣਜੀਤ ਸਿੰਘ)-ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਰਣਜੀਤ ਸਾਗਰ ਡੈਮ ਦੀ ਵਿਸ਼ਾਲ ਝੀਲ ਦੇ ਕੰਢੇ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ । ਰੂਸ, ਸਾਇਬੇਰੀਆ, ਨਾਰਵੇ ਤੇ ਹੋਰ ਥਾਵਾਂ ’ਤੇ ਭਾਰੀ ਬਰਫਬਾਰੀ ਹੋਣ ਕਾਰਨ ਉੱਥੋਂ ਦੇ ਪੰਛੀ ਹਜ਼ਾਰਾਂ ਕਿੱਲੋਮੀਟਰ ਦਾ ਸਫਰ ਤਹਿ ਕਰਕੇ ਇੱਥੇ ਪਹੁੰਚ ਰਹੇ ਹਨ । ਜੰਗਲੀ ਜੀਵ ਸੰਭਾਲ ਵਿਭਾਗ ਦੇ ਡੀ.ਐਫ.ਓ. ਅਜਾਨ ਸਿੰਘ, ਬਲਾਕ ਅਫਸਰ ਲਖਬੀਰ ਸਿੰਘ ਅਤੇ ਅਭਿਆਸ ਸੈਣੀ ਨੇ ਦੱਸਿਆ ਕਿ ਰਣਜੀਤ ਸਾਗਰ ਡੈਮ ਦੀ ਝੀਲ ਕਿਨਾਰੇ ਲਗਾਤਾਰ ਪ੍ਰਵਾਸੀ ਪੰਛੀ ਆ ਰਹੇ ਹਨ । ਜਿਉਂ-ਜਿਉਂ ਸਰਦੀ ਵੱਧਦੀ ਜਾਵੇਗੀ ਤਿਉਂ-ਤਿਉਂ ਪ੍ਰਵਾਸੀ ਪੰਛੀਆਂ ਦੀ ਗਿਣਤੀ ’ ਚ ਲਗਾਤਾਰ ਵਾਧਾ ਹੁੰਦਾ ਰਹੇਗਾ । ਹੁਣ ਤੱਕ ਹੈਂਡਡ ਗੂਜ਼, ਰੁਤੀ ਸ਼ੈਡਲੌਕ, ਨੌਰਦਰਨ ਸਾਵਰ ਅਤੇ ਹੋਰ ਪ੍ਰਜਾਤੀਆਂ ਦੇ ਪੰਛੀ ਲਗਾਤਾਰ ਆ ਰਹੇ ਹਨ । ਇਹ ਪੰਛੀ ਫੰਗੋਟਾ ਬੇਲੀ, ਦਰਕੂਆ ਅਤੇ ਹੋਰ ਰਣਜੀਤ ਸਾਗਰ ਡੈਮ ਦੀ ਝੀਲ ਦੇ ਕਿਨਾਰੇ ਆਮ ਦੇਖੇ ਜਾ ਸਕਦੇ ਹਨ ।
ਰਣਜੀਤ ਸਾਗਰ ਡੈਮ ਦੀ ਝੀਲ ’ਤੇ 300 ਤੋਂ ਵੱਧ ਪ੍ਰਵਾਸੀ ਪੰਛੀ ਪਹੁੰਚੇ
ਸ਼ਾਹਪੁਰ ਕੰਢੀ (ਪਠਾਨਕੋਟ), 27 ਨਵੰਬਰ (ਰਣਜੀਤ ਸਿੰਘ)-ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਰਣਜੀਤ ਸਾਗਰ ਡੈਮ ਦੀ ਵਿਸ਼ਾਲ ਝੀਲ ਦੇ ਕੰਢੇ ਪ੍ਰਵਾਸੀ ਪੰਛੀਆਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ । ਰੂਸ, ਸਾਇਬੇਰੀਆ, ਨਾਰਵੇ ਤੇ ਹੋਰ ਥਾਵਾਂ ’ਤੇ ਭਾਰੀ ਬਰਫਬਾਰੀ ਹੋਣ ਕਾਰਨ ਉੱਥੋਂ ਦੇ ਪੰਛੀ ਹਜ਼ਾਰਾਂ ਕਿੱਲੋਮੀਟਰ ਦਾ ਸਫਰ ਤਹਿ ਕਰਕੇ ਇੱਥੇ ਪਹੁੰਚ ਰਹੇ ਹਨ ।
ਅਜੀਤ ਡੈਸਕ
28-11-2026