ਪਾਕਿ ’ਚ ਜ਼ਮੀਨੀ ਵਿਵਾਦ ਦੌਰਾਨ ਮਾਰੇ ਗਏ ਹਿੰਦੂ ਪਿਓ-ਪੁੱਤ 50 ਘੰਟੇ ਚੱਲੇ ਪ੍ਰਦਰਸ਼ਨ ਤੋਂ ਬਾਅਦ 7 ਮੁਲਜ਼ਮ ਗ੍ਰਿਫ਼ਤਾਰ
ਅੰਮ੍ਰਿਤਸਰ, 22 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧ ਸੂਬੇ ਦੇ ਥਾਰਪਾਰਕਰ ਜ਼ਿਲ੍ਹੇ ਦੇ ਛੈਲਹਾਰ ਇਲਾਕੇ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਹਥਿਆਰਬੰਦ ਹਮਲੇ ਵਿਚ ਸੁਰੇਸ਼ ਕੁਮਾਰ ਮੇਘਵਾਰ ਤੇ ਉਨ੍ਹਾਂ ਦੇ ਪੁੱਤਰ ਲੋ ਕੁਮਾਰ ਮੇਘਵਾਰ ਦੀ ਮੌਤ ਹੋ ਗਈ । ਇਹ ਘਟਨਾ ਰੋਹਿਲਾ ਕਾਲੋਨੀ ਵਿਚ ਰਾਮਾਪੀਰ ਮੰਦਿਰ ਨੇੜੇ ਇਕ ਪਲਾਟ ਦੀ ਮਲਕੀਅਤ ਨੂੰ ਲੈ ਕੇ ਮੇਘਵਾਰ ਅਤੇ ਖੋਸਾ ਭਾਈਚਾਰਿਆਂ ਦੇ ਕੁਝ ਵਿਅਕਤੀਆਂ ਵਿਚਕਾਰ ਚੱਲ ਰਹੇ ਪੁਰਾਣੇ ਵਿਵਾਦ ਦੌਰਾਨ ਵਾਪਰੀ ।
ਸੁਰੇਸ਼ ਕੁਮਾਰ ਮੇਘਵਾਰ ਅਤੇ ਉਨ੍ਹਾਂ ਦਾ ਪੁੱਤਰ ਲੋ ਕੁਮਾਰ ਦੀ ਪੁਰਾਣੀ ਤਸਵੀਰ । ਤਸਵੀਰ ਰਾਹੀਂ : ਕੋਛੜ
23-11-2026