17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਅੰਗਰੇਜ਼ੀ ਦੇ 100 ਸ਼ਬਦਾਂ ਦੇ ਸਪੈਲਿੰਗ ਉਲਟੇ ਸੁਣਾ ਕੇ 9 ਸਾਲਾ ਇਬਾਦਤ ਕੌਰ ਨੇ ਬਣਾਇਆ ਵਿਸ਼ਵ ਰਿਕਾਰਡ

ਬਠਿੰਡਾ, 16 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ 9 ਸਾਲਾ ਵਿਦਿਆਰਥਣ ਇਬਾਦਤ ਕੌਰ ਸਿੱਧੂ ਨੇ ਆਪਣੀ ਯਾਦਦਾਸ਼ਤ ਅਤੇ ਮਾਨਸਿਕ ਸਮਰੱਥਾ ਦਾ ਪ੍ਰਦਰਸ਼ਨ ਕਰਦਿਆਂ ਅੰਗਰੇਜ਼ੀ ਭਾਸ਼ਾ ਦੇ 100 ਸ਼ਬਦਾਂ ਦੇ ਸਪੈਲਿੰਗ ਉਲਟੇ ਸੁਣਾ ਕੇ ‘ਵਿਸ਼ਵ ਰਿਕਾਰਡ’ ਬਣਾਇਆ ਹੈ। ਚੌਥੀ ਜਮਾਤ ’ਚ ਪੜ੍ਹਦੀ ਇਬਾਦਤ ਕੌਰ ਨੇ ਮਹਿਜ਼ 2 ਮਿੰਟ 12 ਸਕਿੰਟਾਂ ਵਿਚ 100 ਸ਼ਬਦਾਂ ਦੇ ਸਪੈਲਿੰਗ ਉਲਟੇ ਸੁਣਾ ਕੇ ਇਹ ਉਪਲੱਬਧੀ ਹਾਸਲ ਕੀਤੀ ਹੈ।

ਅਜੀਤ ਡੈਸਕ 17-11-2026
ਬਠਿੰਡਾ, 16 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਬਠਿੰਡਾ ਦੀ 9 ਸਾਲਾ ਵਿਦਿਆਰਥਣ ਇਬਾਦਤ ਕੌਰ ਸਿੱਧੂ ਨੇ ਆਪਣੀ ਯਾਦਦਾਸ਼ਤ ਅਤੇ ਮਾਨਸਿਕ ਸਮਰੱਥਾ ਦਾ ਪ੍ਰਦਰਸ਼ਨ ਕਰਦਿਆਂ ਅੰਗਰੇਜ਼ੀ ਭਾਸ਼ਾ ਦੇ 100 ਸ਼ਬਦਾਂ ਦੇ ਸਪੈਲਿੰਗ ਉਲਟੇ ਸੁਣਾ ਕੇ ‘ਵਿਸ਼ਵ ਰਿਕਾਰਡ’ ਬਣਾਇਆ ਹੈ। ਚੌਥੀ ਜਮਾਤ ’ਚ ਪੜ੍ਹਦੀ ਇਬਾਦਤ ਕੌਰ ਨੇ ਮਹਿਜ਼ 2 ਮਿੰਟ 12 ਸਕਿੰਟਾਂ ਵਿਚ 100 ਸ਼ਬਦਾਂ ਦੇ ਸਪੈਲਿੰਗ ਉਲਟੇ ਸੁਣਾ ਕੇ ਇਹ ਉਪਲੱਬਧੀ ਹਾਸਲ ਕੀਤੀ ਹੈ। ਉਸ ਦੀ ਇਸ ਮਾਣਮੱਤੀ ਪ੍ਰਾਪਤੀ ਨਾਲ ਬਠਿੰਡਾ ਸਮੇਤ ਸਮੁੱਚੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਹੈ। ਬਠਿੰਡਾ ਦੇ ਐੱਸ.ਐੱਸ.ਪੀ. ਸੁਹੇਲ ਮੀਰ ਨੇ ਇਸ ਹੋਣਹਾਰ ਬੱਚੀ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਕੇ ਉਸ ਦੀ ਹੌਂਸਲਾ ਅਫ਼ਜ਼ਾਈ ਕੀਤੀ ਹੈ। ਰੰਜੀਵ ਗੋਇਲ ਨੇ ਦੱਸਿਆ ਕਿ ਵਿਦਿਆਰਥਣ ਇਬਾਦਤ ਕੌਰ ਸਿੱਧੂ ਪੁੱਤਰੀ ਸ੍ਰੀਮਤੀ ਅਰਸ਼ਪ੍ਰੀਤ ਸਿੱਧੂ ਨੇ ਅੰਗਰੇਜ਼ੀ ਦੇ ਐਪਲ, ਕੈਟ, ਇੰਡੀਆ, ਬਠਿੰਡਾ, ਪੰਜਾਬ ਅਤੇ ਸਕੂਲ ਆਦਿ ਸਮੇਤ 100 ਸ਼ਬਦਾਂ ਦੀ ਸਪੈਲਿੰਗ ਨੂੰ ਉਲਟਾ ਕਰਕੇ ਸੁਣਾਉਣ ਦੀ ਇਹ ਵਿਲੱਖਣ ਪ੍ਰਾਪਤੀ ਹਾਸਲ ਕੀਤੀ ਹੈ। ਇਸ ਦੌਰਾਨ ਉਸ ਨੇ ਹਰ ਸ਼ਬਦ ਦੇ ਅੱਖਰਾਂ ਨੂੰ ਉਲਟੇ ਕ੍ਰਮ ਵਿਚ ਬੋਲਿਆ। ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਲੋਂ ਉਸ ਦੀ ਇਸ ਪ੍ਰਾਪਤੀ ਦੀ ਪੁਸ਼ਟੀ ਕਰਦਿਆਂ ਸਰਟੀਫਿਕੇਟ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਬਾਦਤ ਕੌਰ ਪਹਿਲਾਂ ਵੀ ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ ਆਪਣਾ ਨਾਮ ਦਰਜ ਕਰਵਾ ਚੁੱਕੀ ਹੈ। ਇਸ ਮੌਕੇ ਇਬਾਦਤ ਕੌਰ ਦੀ ਮਾਤਾ ਅਰਸ਼ਪ੍ਰੀਤ ਸਿੱਧੂ, ਇੰਚਾਰਜ ਨੀਲਮ ਗਰਗ ਅਤੇ ਡਾ. ਅਸਮਾਨਪ੍ਰੀਤ ਸਿੰਘ ਸਿੱਧੂ ਵੀ ਮੌਜੂਦ ਸਨ।
ਪਿਛਲੀ ਖ਼ਬਰ ਪੰਜਾਬ ’ਚ ਹੁਣ ਪੁਲਿਸ ਮੁਲਾਜ਼ਮ ਵੀ ਸੁਰੱਖਿਅਤ ਨਹੀਂ ਰਹੇ-ਕੇਵਲ ਸਿੰਘ ਢਿੱਲੋਂ ਅਗਲੀ ਖ਼ਬਰ ਬਲੋਚਿਸਤਾਨ ’ਚ ਹਿੰਦੂ ਲੜਕੀ ਦੇ ਜ਼ਬਰਦਸਤੀ ਧਰਮ ਪਰਿਵਰਤਨ ਖ਼ਿਲਾਫ਼ ਸਿੱਖਾਂ ’ਚ ਰੋਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।