ਏਮਜ਼ ਦੀ ਪ੍ਰੀਖਿਆ ’ਚ ਡਾਕਟਰ ਈਵਰਨਪ੍ਰੀਤ ਕੌਰ ਨੇ ਮਾਰੀਆਂ ਮੱਲਾਂ
ਮਹਿਰਾਜ (ਬਠਿੰਡਾ), 9 ਨਵੰਬਰ (ਸੁਖਪਾਲ ਮਹਿਰਾਜ)–ਪਿੰਡ ਮਹਿਰਾਜ ਦੀ ਪੱਤੀ ਸ਼ੌਲ ਦੀ ਹੋਣਹਾਰ ਧੀ ਡਾਕਟਰ ਈਵਰਨਪ੍ਰੀਤ ਕੌਰ ਨੇ ਏਮਜ਼ ਦੀ ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਭਰ ਵਿਚੋਂ 68ਵਾਂ ਰੈਂਕ ਹਾਸਲ ਕਰਕੇ ਆਪਣੇ ਮਾਪਿਆਂ, ਪਿੰਡ ਅਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ ਹੈ। ਦੱਸਿਆ ਗਿਆ ਹੈ ਕਿ ਇਸ ਪ੍ਰੀਖਿਆ ਵਿਚ ਲਗਪਗ ਇਕ ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ ਸੀ।
ਅਜੀਤ ਡੈਸਕ
10-11-2026