10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਪੰਜਾਬ ’ਚ ਝੋਨੇ ਦਾ ਝਾੜ ਵਧਣ ਕਾਰਨ ਮੰਡੀਆਂ ’ਚ ਮਿਥੇ ਟੀਚੇ ਤੋਂ ਵੱਧ ਝੋਨਾ ਆਉਣ ਦੀ ਸੰਭਾਵਨਾ

ਧੂਰੀ (ਸੰਗਰੂਰ), 9 ਨਵੰਬਰ (ਸੰਜੇ ਲਹਿਰੀ)-ਸੂਬੇ ਵਿਚ ਇਸ ਵਾਰ ਝੋਨੇ ਦੀ ਚੰਗੀ ਪੈਦਾਵਾਰ ਨੇ ਜਿੱਥੇ ਸੂਬੇ ਦੇ ਕਿਸਾਨਾਂ ਨੂੰ ਆਰਥਿਕ ਪੱਖੋਂ ਵੱਡੀ ਰਾਹਤ ਦਿੱਤੀ ਹੈ ਉੱਥੇ ਹੀ ਪੰਜਾਬ ਦੀਆਂ ਮੰਡੀਆਂ ਵਿਚ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਨੂੰ ਲੈ ਕੇ ਤੈਅ ਕੀਤੇ ਟੀਚੇ ਤੋਂ ਵੱਧ ਫ਼ਸਲ ਮੰਡੀਆਂ ਵਿਚ ਪਹੁੰਚਣ ਦੀ ਸੰਭਾਵਨਾ ਅਤੇ ਅਨੇਕਾਂ ਮੰਡੀਆਂ ਵਿਚੋਂ ਝੋਨੇ ਦਾ ਖ਼ਰੀਦ ਟੀਚਾ ਮੁਕੰਮਲ ਹੋਣ ’ਤੇ ਅਜਿਹੀਆਂ ਮੰਡੀਆਂ ਦੀ ਖ਼ਰੀਦ ਬੰਦ ਕਰ ਦੇਣ ਕਾਰਨ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਉਡੀਕ ਵਿਚ ਬੈਠੇ ਕਿਸਾਨਾਂ ਵਿਚ ਚਿੰਤਾ ਬਣ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਲਈ ਕੇਂਦਰ ਸਰਕਾਰ ਨੇ ਝੋਨੇ ਦੀ ਖ਼ਰੀਦ ਦਾ ਟੀਚਾ 180 ਲੱਖ ਮੀਟਰਿਕ ਟਨ ਮਿਥਿਆ ਹੋਇਆ ਹੈ ਪ੍ਰੰਤੂ ਇਸ ਵਾਰ ਲਗਾਏ ਜਾ ਰਹੇ ਅੰਦਾਜ਼ੇ ਮੁਤਾਬਕ ਮੰਡੀਆਂ ਵਿਚ ਖ਼ਰੀਦ ਟੀਚੇ ਤੋਂ ਵੱਧ ਝੋਨਾ ਪਹੁੰਚਣ ਦੀ ਉਮੀਦ ਹੈ ਜਿਸ ਤੋਂ ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਵੱਖ ਵੱਖ ਖ਼ਰੀਦ ਏਜੰਸੀਆਂ ਦੇ ਖ਼ਰੀਦ ਅਧਿਕਾਰੀਆਂ ਨੂੰ ਜੇਕਰ ਤੈਅ ਟੀਚੇ ਤੋਂ ਵੱਧ ਝੋਨਾ ਖ਼ਰੀਦਣ ਦੇ ਨਵੇਂ ਆਦੇਸ਼ ਨਾ ਮਿਲੇ ਤਾਂ ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਇੱਕ ਵੱਡਾ ਸੰਕਟ ਪੈਦਾ ਹੋਣ ਦੇ ਆਸਾਰ ਬਣ ਜਾਣਗੇ ।

ਅਜੀਤ ਡੈਸਕ 10-11-2026
ਧੂਰੀ (ਸੰਗਰੂਰ), 9 ਨਵੰਬਰ (ਸੰਜੇ ਲਹਿਰੀ)-ਸੂਬੇ ਵਿਚ ਇਸ ਵਾਰ ਝੋਨੇ ਦੀ ਚੰਗੀ ਪੈਦਾਵਾਰ ਨੇ ਜਿੱਥੇ ਸੂਬੇ ਦੇ ਕਿਸਾਨਾਂ ਨੂੰ ਆਰਥਿਕ ਪੱਖੋਂ ਵੱਡੀ ਰਾਹਤ ਦਿੱਤੀ ਹੈ ਉੱਥੇ ਹੀ ਪੰਜਾਬ ਦੀਆਂ ਮੰਡੀਆਂ ਵਿਚ ਕੇਂਦਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਨੂੰ ਲੈ ਕੇ ਤੈਅ ਕੀਤੇ ਟੀਚੇ ਤੋਂ ਵੱਧ ਫ਼ਸਲ ਮੰਡੀਆਂ ਵਿਚ ਪਹੁੰਚਣ ਦੀ ਸੰਭਾਵਨਾ ਅਤੇ ਅਨੇਕਾਂ ਮੰਡੀਆਂ ਵਿਚੋਂ ਝੋਨੇ ਦਾ ਖ਼ਰੀਦ ਟੀਚਾ ਮੁਕੰਮਲ ਹੋਣ ’ਤੇ ਅਜਿਹੀਆਂ ਮੰਡੀਆਂ ਦੀ ਖ਼ਰੀਦ ਬੰਦ ਕਰ ਦੇਣ ਕਾਰਨ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਉਡੀਕ ਵਿਚ ਬੈਠੇ ਕਿਸਾਨਾਂ ਵਿਚ ਚਿੰਤਾ ਬਣ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਲਈ ਕੇਂਦਰ ਸਰਕਾਰ ਨੇ ਝੋਨੇ ਦੀ ਖ਼ਰੀਦ ਦਾ ਟੀਚਾ 180 ਲੱਖ ਮੀਟਰਿਕ ਟਨ ਮਿਥਿਆ ਹੋਇਆ ਹੈ ਪ੍ਰੰਤੂ ਇਸ ਵਾਰ ਲਗਾਏ ਜਾ ਰਹੇ ਅੰਦਾਜ਼ੇ ਮੁਤਾਬਕ ਮੰਡੀਆਂ ਵਿਚ ਖ਼ਰੀਦ ਟੀਚੇ ਤੋਂ ਵੱਧ ਝੋਨਾ ਪਹੁੰਚਣ ਦੀ ਉਮੀਦ ਹੈ ਜਿਸ ਤੋਂ ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਵੱਖ ਵੱਖ ਖ਼ਰੀਦ ਏਜੰਸੀਆਂ ਦੇ ਖ਼ਰੀਦ ਅਧਿਕਾਰੀਆਂ ਨੂੰ ਜੇਕਰ ਤੈਅ ਟੀਚੇ ਤੋਂ ਵੱਧ ਝੋਨਾ ਖ਼ਰੀਦਣ ਦੇ ਨਵੇਂ ਆਦੇਸ਼ ਨਾ ਮਿਲੇ ਤਾਂ ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਨੂੰ ਲੈ ਕੇ ਇੱਕ ਵੱਡਾ ਸੰਕਟ ਪੈਦਾ ਹੋਣ ਦੇ ਆਸਾਰ ਬਣ ਜਾਣਗੇ । ਜਾਣਕਾਰੀ ਅਨੁਸਾਰ 6 ਨਵੰਬਰ ਤੱਕ ਸੂਬੇ ਵਿਚੋਂ ਵੱਖ ਵੱਖ ਖ਼ਰੀਦ ਏਜੰਸੀਆਂ ਦੁਆਰਾ 150 ਲੱਖ ਮੀਟਰਿਕ ਟਨ ਤੋਂ ਵੱਧ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ ਅਤੇ ਮੰਡੀਆਂ ਵਿਚ ਅਜੇ ਵੀ ਕਈ ਜਗ੍ਹਾ ਝੋਨੇ ਦੇ ਅੰਬਾਰ ਲੱਗੇ ਹੋਏ ਹਨ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਵਿਚ ਝੋਨੇ ਦੀ ਬੰਪਰ ਹੋਈ ਫ਼ਸਲ ਨੂੰ ਲੈ ਕੇ ਨਵੇਂ ਆਦੇਸ਼ ਜਾਰੀ ਨਹੀਂ ਕੀਤੇ ਜਾ ਰਹੇ ਜਿਸ ਦੇ ਚਲਦਿਆਂ ਕਈ ਮੰਡੀਆਂ ਵਿਚ ਅਤੇ ਸੈਂਟਰਾਂ ਵਿਚ ਝੋਨਾ ਪਏ ਹੋਣ ਦੇ ਬਾਵਜੂਦ ਮੰਡੀਆਂ ਦਾ ਖ਼ਰੀਦ ਟੀਚਾ ਮੁਕੰਮਲ ਹੋਣ ਕਾਰਨ ਖ਼ਰੀਦ ਬੰਦ ਕਰ ਦਿੱਤੀ ਗਈ ਹੈ। ਦੂਜੇ ਪਾਸੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਮਾਹੌਲ ਵੀ ਸੂਬੇ ਵਿਚ ਬਣਿਆ ਹੋਇਆ ਹੈ ਅਤੇ ਜੇਕਰ ਕੇਂਦਰ ਸਰਕਾਰ ਨੇ ਝੋਨੇ ਦੀ ਵਧੀ ਹੋਈ ਫ਼ਸਲ ਦੀ ਖ਼ਰੀਦ ਨੂੰ ਲੈ ਕੇ ਕੋਈ ਠੋਸ ਫ਼ੈਸਲਾ ਨਾ ਕੀਤਾ ਤਾਂ ਮੰਡੀਆਂ ਵਿਚ ਰੁਲਣ ਵਾਲੇ ਕਿਸਾਨਾਂ ਦੀ ਨਾਰਾਜ਼ਗੀ ਦਾ ਸਾਹਮਣਾ ਵੀ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ ਕਰਨਾ ਪੈ ਸਕਦਾ ਹੈ।
ਪਿਛਲੀ ਖ਼ਬਰ ‘ਪੁਨਰ ਸੁਰਜੀਤ ਅਕਾਲੀ ਦਲ’, ‘ਵਾਰਿਸ ਪੰਜਾਬ ਦੇ’ ਅਤੇ ‘ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ’ ਨਾਲ ਸਮਝੌਤੇ ਬਾਰੇ ਅੱਜ ਹੋਵੇਗ... ਅਗਲੀ ਖ਼ਬਰ ਜਥੇ. ਸੰਗਤਪੁਰਾ ਦੇ ਛੋਟੇ ਭਰਾ ਜਰਨੈਲ ਸਿੰਘ ਮਾਨ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।