30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਜਵੱਦੀ ਟਕਸਾਲ ਵਿਖੇ 35 ਵਾਂ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ 26 ਨਵੰਬਰ ਤੋਂ ਗੁਰਬਾਣੀ ਸੰਗੀਤ ਸਤਿਗੁਰਾਂ ਵਲੋਂ ਬਖ਼ਸ਼ਿਆ ਮਾਨਵਤਾ ਲਈ ਇਕ ਵਰਦਾਨ ਹੈ-ਸੰਤ ਅਮੀਰ ਸਿੰਘ

ਲੁਧਿਆਣਾ, 29 ਅਕਤੂਬਰ (ਪਰੀਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਲੁਧਿਆਣਾ ਵਿਖੇ 26 ਨਵੰਬਰ ਤੋਂ 29 ਨਵੰਬਰ ਤੱਕ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਕਰਵਾਇਆ ਜਾ ਰਿਹਾ ਹੈ। ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਦੱਸਿਆ ਕਿ 26 ਅਤੇ 27 ਨਵੰਬਰ ਨੂੰ ਕੇਵਲ ਸ਼ਾਮ 6:00 ਵਜੇ ਤੋਂ 9:30 ਵਜੇ ਤੱਕ ਜਦਕਿ 28 ਅਤੇ 29 ਨਵੰਬਰ ਨੂੰ ਅੰਮ੍ਰਿਤ ਵੇਲੇ 4:30 ਵਜੇ ਤੋਂ ਰਾਤ 10:00 ਵਜੇ ਤੱਕ ਸਮਾਗਮ ਸਜਣਗੇ।

ਸੰਤ ਬਾਬਾ ਅਮੀਰ ਸਿੰਘ 30-10-2026
ਲੁਧਿਆਣਾ, 29 ਅਕਤੂਬਰ (ਪਰੀਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ ਲੁਧਿਆਣਾ ਵਿਖੇ 26 ਨਵੰਬਰ ਤੋਂ 29 ਨਵੰਬਰ ਤੱਕ ਅਦੁੱਤੀ ਗੁਰਮਤਿ ਸੰਗੀਤ ਸੰਮੇਲਨ ਕਰਵਾਇਆ ਜਾ ਰਿਹਾ ਹੈ। ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਨੇ ਦੱਸਿਆ ਕਿ 26 ਅਤੇ 27 ਨਵੰਬਰ ਨੂੰ ਕੇਵਲ ਸ਼ਾਮ 6:00 ਵਜੇ ਤੋਂ 9:30 ਵਜੇ ਤੱਕ ਜਦਕਿ 28 ਅਤੇ 29 ਨਵੰਬਰ ਨੂੰ ਅੰਮ੍ਰਿਤ ਵੇਲੇ 4:30 ਵਜੇ ਤੋਂ ਰਾਤ 10:00 ਵਜੇ ਤੱਕ ਸਮਾਗਮ ਸਜਣਗੇ। ਸਮਾਗਮ ਵਿਚ ਡਾ: ਅਲੰਕਾਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ: ਜਤਿੰਦਰ ਪਾਲ ਸਿੰਘ ਪ੍ਰੋਫੈਸਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ, ਭਾਈ ਰਣਧੀਰ ਸਿੰਘ, ਭਾਈ ਨਰਿੰਦਰ ਸਿੰਘ ਬਨਾਰਸ ਵਾਲੇ, ਭਾਈ ਕਮਲਜੀਤ ਸਿੰਘ, ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਕੁਲਦੀਪ ਸਿੰਘ, ਭਾਈ ਜਗਤਾਰ ਸਿੰਘ, ਡਾਕਟਰ ਗੁਰਿੰਦਰ ਸਿੰਘ ਬਟਾਲਾ, ਭਾਈ ਮਹਾਵੀਰ ਸਿੰਘ, ਭਾਈ ਭੁਪਿੰਦਰ ਸਿੰਘ, ਭਾਈ ਕੁਲਤਾਰ ਸਿੰਘ ਦਿੱਲੀ ਵਾਲੇ, ਭਾਈ ਅਵਤਾਰ ਸਿੰਘ ਬੈਂਕ ਵਾਲੇ, ਭਾਈ ਸਤਵਿੰਦਰ ਸਿੰਘ ਬੋਦਲ, ਭਾਈ ਹਰਜੋਤ ਸਿੰਘ ਜਖਮੀ, ਭਾਈ ਰਾਜ ਬਰਿੰਦਰ ਸਿੰਘ, ਡਾ: ਚਰਨਜੀਤ ਕੌਰ, ਡਾ: ਨਿਵੇਦਿਤਾ ਸਿੰਘ, ਭਾਈ ਅਨੰਤਵੀਰ ਸਿੰਘ, ਭਾਈ ਗੁਰਮੀਤ ਸਿੰਘ ਨਾਮਧਾਰੀ ਦਿੱਲੀ ਵਾਲੇ, ਭਾਈ ਨਿਰਭੈ ਸਿੰਘ ਹਜੂਰੀ ਰਾਗੀ ਤਖਤ ਸ੍ਰੀ ਦਮਦਮਾ ਸਾਹਿਬ, ਭਾਈ ਨਿਰਮਲ ਸਿੰਘ ਬਟਾਲਾ, ਬੀਬੀ ਬਨੀਤਾ ਸਿੰਘ ਦਿੱਲੀ ਆਦਿ ਗੁਰਬਾਣੀ ਕੀਰਤਨ ਕਰਨਗੇ। ਜਦਕਿ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਮੁੱਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਭਾਈ ਪਿੰਦਰਪਾਲ ਸਿੰਘ ਅਤੇ ਗਿਆਨੀ ਸਾਹਿਬ ਸਿੰਘ ਕੈਨੇਡਾ ਵਾਲੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ। ਗਿਆਨੀ ਤਰਲੋਚਨ ਸਿੰਘ ਭੁਮੱਦੀ ਦਾ ਢਾਡੀ ਜਥਾ ਢਾਡੀ ਵਾਰਾਂ ਗਾਇਣ ਕਰਨਗੇ।
ਪਿਛਲੀ ਖ਼ਬਰ ਅਟਾਰੀ ਸਰਹੱਦ ਨੇੜੇ ਡਿਫੈਂਸ ਨਹਿਰ ’ ਤੇ ਝੰਡੇ ਦੀ ਰਸਮ ਮੌਕੇ ਭਾਰਤੀ ਖੇਤਰ ’ ਚ ਡਿੱਗਾ ਡਰੋਨ 10 ਕਿਲੋ ਹੈਰੋਇਨ ਸਮੇਤ ਦੋ... ਅਗਲੀ ਖ਼ਬਰ ਚੀਨ ਨੂੰ ਖ਼ੁਸ਼ ਕਰਨ ਲਈ ਪਾਕਿ ਨੇ ਤਾਈਵਾਨੀ ਏਅਰਲਾਈਨਾਂ ਲਈ ਬੰਦ ਕੀਤਾ ਆਪਣਾ ਹਵਾਈ ਖੇਤਰ ਉਡਾਣਾਂ ਦੇ ਬਦਲੇ ਰੂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।