ਹਰਸਿਮਰਤ ਕੌਰ ਵਲੋਂ ਦਲਜੀਤ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ
ਮਾਨਸਾ, 29 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅੱਜ ਦੇਰ ਸ਼ਾਮ ਪਿੰਡ ਭੰਮੇ ਕਲਾਂ ਵਿਖੇ ਦਲਜੀਤ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਨ ਲਈ ਪਹੁੰਚੇ। ਕਾਬਲੇ-ਗ਼ੌਰ ਰਹੇ ਕਿ ਲੰਘੀ 27 ਅਕਤੂਬਰ ਨੂੰ ਦਲਜੀਤ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ ਅਤੇ ਪ੍ਰਦਰਸ਼ਨਕਾਰੀ ਜਦੋਂ ਮ੍ਰਿਤਕ ਦੇਹ ਨੂੰ ਮਾਨਸਾ ਵੱਲ ਲਿਆ ਰਹੇ ਸਨ ਤਾਂ ਰਾਮਦਿੱਤੇਵਾਲਾ ਚੌਕ ਵਿਖੇ ਪੁਲਿਸ ਉਸ ਦੀ ਲਾਸ਼ ਖੋਹ ਕੇ ਅਗਿਆਤ ਥਾਂ ’ਤੇ ਲੈ ਗਈ ਸੀ।
ਅਜੀਤ ਡੈਸਕ
30-10-2026