30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਖ਼ਤਮ ਹੋ ਰਹੀ 150 ਸਾਲ ਪੁਰਾਣੀ ਆਲੀਸ਼ਾਨ ਸਰਾਂ ਦੀ ਦਿਖ ਸੰਤ ਰਾਮ ਸਰਾਂ ਦੀ ਪ੍ਰਵੇਸ਼ ਡਿਉੜੀ ਅਤੇ ਹੋਰ ਨਿਸ਼ਾਨੀਆਂ ਨੂੰ ਸੁਰੱਖਿਅਤ ਕੀਤਾ ਜਾਣਾ ਜ਼ਰੂਰੀ ਸੁਰਿੰਦਰ ਕੋਛੜ

ਅੰਮ੍ਰਿਤਸਰ, 29 ਅਕਤੂਬਰ-ਅੰਮ੍ਰਿਤਸਰ ਦੀਆਂ ਪੁਰਾਣੀਆਂ ਸਰਾਂਵਾਂ ’ਚੋਂ ਸਭ ਤੋਂ ਆਲੀਸ਼ਾਨ ਅਤੇ ਵਿਸ਼ਾਲ ਮੰਨੀ ਜਾਂਦੀ ਲਾਲਾ ਸੰਤ ਰਾਮ ਸਪਰਾ ‘ਕਪੜੇ ਵਾਲੇ’ ਦੀ ਸਰਾਂ ਮੌਜੂਦਾ ਸਮੇਂ ਨਿੱਜੀ ਬੱਸਾਂ ਅਤੇ ਟਰਾਂਸਪੋਰਟ ਦੇ ਦਫ਼ਤਰਾਂ, ਸਪੇਅਰ-ਪਾਰਟਜ਼ ਤੇ ਬੈਟਰੀਆਂ ਦੀਆਂ ਦੁਕਾਨਾਂ ਆਦਿ ਸਮੇਤ ਵਾਹਨਾਂ ਦੇ ਸਰਵਿਸ ਸਟੇਸ਼ਨਾਂ ’ਚ ਤਬਦੀਲ ਹੋ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਇਸ ਸਰਾਂ ਵਿਖੇ ਰਾਤ ਦੇ ਖਾਣੇ ਲਈ ਲਾਲਾ ਸੰਤ ਰਾਮ ਦੇ ਵਿਸ਼ੇਸ਼ ਸੱਦੇ ’ਤੇ ਜਨਵਰੀ 1876 ’ਚ ਪਹੁੰਚੇ ਪ੍ਰਿੰਸ ਆਫ਼ ਵੇਲਜ਼ ਅਲਬਰਟ ਐਡਵਰਡ ਨੇ ਉਕਤ ਸਰਾਂ ਨੂੰ ਅੰਮ੍ਰਿਤਸਰ ਦੀ ਸਭ ਤੋਂ ਵਿਸ਼ਾਲ ਅਤੇ ਆਲੀਸ਼ਾਨ ਸਰਾਂ ਐਲਾਨਿਆ ਸੀ।

ਅਜੀਤ ਡੈਸਕ 30-10-2026
ਅੰਮ੍ਰਿਤਸਰ, 29 ਅਕਤੂਬਰ-ਅੰਮ੍ਰਿਤਸਰ ਦੀਆਂ ਪੁਰਾਣੀਆਂ ਸਰਾਂਵਾਂ ’ਚੋਂ ਸਭ ਤੋਂ ਆਲੀਸ਼ਾਨ ਅਤੇ ਵਿਸ਼ਾਲ ਮੰਨੀ ਜਾਂਦੀ ਲਾਲਾ ਸੰਤ ਰਾਮ ਸਪਰਾ ‘ਕਪੜੇ ਵਾਲੇ’ ਦੀ ਸਰਾਂ ਮੌਜੂਦਾ ਸਮੇਂ ਨਿੱਜੀ ਬੱਸਾਂ ਅਤੇ ਟਰਾਂਸਪੋਰਟ ਦੇ ਦਫ਼ਤਰਾਂ, ਸਪੇਅਰ-ਪਾਰਟਜ਼ ਤੇ ਬੈਟਰੀਆਂ ਦੀਆਂ ਦੁਕਾਨਾਂ ਆਦਿ ਸਮੇਤ ਵਾਹਨਾਂ ਦੇ ਸਰਵਿਸ ਸਟੇਸ਼ਨਾਂ ’ਚ ਤਬਦੀਲ ਹੋ ਚੁੱਕੀ ਹੈ। ਦੱਸਿਆ ਜਾਂਦਾ ਹੈ ਕਿ ਇਸ ਸਰਾਂ ਵਿਖੇ ਰਾਤ ਦੇ ਖਾਣੇ ਲਈ ਲਾਲਾ ਸੰਤ ਰਾਮ ਦੇ ਵਿਸ਼ੇਸ਼ ਸੱਦੇ ’ਤੇ ਜਨਵਰੀ 1876 ’ਚ ਪਹੁੰਚੇ ਪ੍ਰਿੰਸ ਆਫ਼ ਵੇਲਜ਼ ਅਲਬਰਟ ਐਡਵਰਡ ਨੇ ਉਕਤ ਸਰਾਂ ਨੂੰ ਅੰਮ੍ਰਿਤਸਰ ਦੀ ਸਭ ਤੋਂ ਵਿਸ਼ਾਲ ਅਤੇ ਆਲੀਸ਼ਾਨ ਸਰਾਂ ਐਲਾਨਿਆ ਸੀ। ਪ੍ਰਿੰਸ ਦੇ ਇੱਥੇ ਆਉਣ ਤੋਂ ਬਾਅਦ ਇਸ ਸਰਾਂ ਦੀ ਪ੍ਰਸਿੱਧੀ ਹੋਰ ਵਧ ਗਈ। ਪਹਿਲਾਂ ਇਸ ਨੂੰ ਸੰਤ ਰਾਮ ਦੀ ਕੋਠੀ ਕਹਿ ਕੇ ਵੀ ਸੰਬੋਧਿਤ ਕੀਤਾ ਜਾਂਦਾ ਸੀ। ਪਦਮ ਚੰਦ ਭੰਡਾਰੀ ਦੇ ਨਾਂਅ ’ਤੇ ਉਸਾਰੇ ਗਏ ਭੰਡਾਰੀ ਪੁਲ ਤੋਂ ਹਾਲ ਬਾਜ਼ਾਰ ਵੱਲ ਉੱਤਰਦੇ ਸਮੇਂ ਜਾਂ ਹਾਲ ਗੇਟ ਦੇ ਸਾਹਮਣੇ ਤੋਂ ਰੇਲਵੇ ਸਟੇਸ਼ਨ ਵੱਲ ਨੂੰ ਜਾਂਦੇ ਹੋਏ ਨਵੇਂ ਪੁਲ ਤੋਂ ਲੰਘਣ ਵੇਲੇ ਖੱਬੇ ਹੱਥ ਅੰਗਰੇਜ਼ੀ ਸ਼ਾਸਨ ਸਮੇਂ ਸੰਨ 1875 ’ਚ ਬਣੀ ਇਸ ਸਰਾਂ ਦੀ ਪ੍ਰਵੇਸ਼ ਡਿਉੜੀ ਅਤੇ ਆਸ-ਪਾਸ ਬਣੇ ਹੋਰ ਢਾਂਚੇ ਅਕਸਰ ਰਾਹਗੀਰਾਂ ਦਾ ਧਿਆਨ ਖਿੱਚ ਲੈਂਦੇ ਹਨ। ਹਾਲਾਂਕਿ, ਜਾਇਜ਼ ਅਤੇ ਨਾਜਾਇਜ਼ ਕਬਜ਼ਿਆਂ ਦੇ ਚੱਲਦਿਆਂ ਹੁਣ ਇਹ ਸਰਾਂ ਆਪਣੀ ਪੁਰਾਣੀ ਸ਼ਾਨ ਅਤੇ ਖ਼ੂਬਸੂਰਤੀ ਤੋਂ ਮਹਿਰੂਮ ਹੋ ਚੁੱਕੀ ਹੈ। ਵਿਰਸੇ ਦੀ ਸੰਭਾਲ ਅਤੇ ਪ੍ਰਚਾਰ ਲਈ ਸਮਰਪਿਤ ਸੰਸਥਾ ਇੰਟੈਕ (ਇੰਡੀਅਨ ਨੈਸ਼ਨਲ ਟਰੱਸਟ ਫ਼ਾਰ ਆਰਟ ਕਲਚਰ ਐਂਡ ਹੈਰੀਟੇਜ) ਦੇ ਅੰਮ੍ਰਿਤਸਰ ਦੇ ਕਨਵੀਨਰ ਗਗਨਦੀਪ ਸਿੰਘ ਵਿਰਕ, ਪੰਜ-ਆਬ ਹੈਰੀਟੇਜ ਮਿਊਜ਼ੀਅਮ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ, ਅੰਮ੍ਰਿਤਸਰ ਫਾਊਂਡੇਸ਼ਨ ਦੇ ਆਗੂ ਗੁਰਿੰਦਰ ਸਿੰਘ ਜੌਹਲ ਨੇ ਕੇਂਦਰ ਸਰਕਾਰ ਦੇ ਪੁਰਾਤਤਵ ਵਿਭਾਗ ਤੋਂ ਸੰਤ ਰਾਮ ਸਰਾਂ ਦੀ ਪ੍ਰਵੇਸ਼ ਡਿਉੜੀ ਅਤੇ ਹੋਰ ਸਮਾਰਕਾਂ ਦੀ ਪੁਰਾਤਨ ਦਿਖ ਬਹਾਲ ਕਰਨ ਦੀ ਅਪੀਲ ਕੀਤੀ ਹੈ।
ਪਿਛਲੀ ਖ਼ਬਰ ਪਿਤਾ ਵਲੋਂ ਲੜਕੀ ਦਾ ਕਤਲ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।