ਜ਼ਮੀਨ ਦੀ ਵੱਟ ਨੂੰ ਲੈ ਕੇ ਹੋਏ ਤਕਰਾਰ ਦੌਰਾਨ ਇਕ ਵਿਅਕਤੀ ਦਾ ਕਤਲ
4 ਵਿਰੁੱਧ ਮਾਮਲਾ ਦਰਜ
ਕੋਟਲੀ ਸੂਰਤ ਮੱਲ੍ਹੀ (ਬਟਾਲਾ), 29 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਪੈਂਦੇ ਪਿੰਡ ਸੰਗਤੂਵਾਲ ’ਚ ਜ਼ਮੀਨ ਦੀ ਵੱਟ ਨੂੰ ਲੈ ਕੇ ਹੋਏ ਤਕਰਾਰ ਦੌਰਾਨ ਇਕ ਵਿਅਕਤੀ ਦਾ ਕਹੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਪਲਵਿੰਦਰ ਸਿੰਘ ਦੋਧੀ ਪੁੱਤਰ ਪੂਰਨ ਸਿੰਘ ਦੇ ਲੜਕੇ ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਹਰਬੰਸ ਸਿੰਘ ਤੇ ਵੱਸਣ ਸਿੰਘ ਦੀ ਉਨ੍ਹਾਂ ਦੇ ਨਾਲ ਨਾਲ ਜ਼ਮੀਨ ਹੈ ਤੇ ਉਹ ਅਕਸਰ ਉਨ੍ਹਾਂ ਦੀ ਜ਼ਮੀਨ ਦੇ ਵੱਟ-ਬੰਨੇ ਨੂੰ ਵੱਢਦੇ ਰਹਿੰਦੇ ਸਨ, ਜਿਸ ਸਬੰਧੀ ਪਹਿਲਾਂ ਵੀ ਉਨ੍ਹਾਂ ਨੂੰ ਕਈ ਵਾਰ ਕਿਹਾ ਸੀ ਕਿ ਉਹ ਅਜਿਹਾ ਨਾ ਕਰਨ, ਪਰ ਉਹ ਉਨ੍ਹਾਂ ਦੀ ਜ਼ਮੀਨ ਦੇ ਬੰਨੇ ਨੂੰ ਵੱਢਣ ਤੋਂ ਬਾਜ ਨਹੀਂ ਆਏ ਤੇ ਅੱਜ ਜਦੋਂ ਉਸ ਦਾ ਪਿਤਾ ਪਲਵਿੰਦਰ ਸਿੰਘ ਖੇਤਾਂ ’ਚ ਗਿਆ ਤਾਂ ਅੱਗੋਂ ਹਰਬੰਸ ਸਿੰਘ ਆਪਣੇ ਭਰਾ ਤੇ ਹੋਰ ਮੈਂਬਰਾਂ ਸਮੇਤ ਉਨ੍ਹਾਂ ਦੀ ਜ਼ਮੀਨ ਦੀ ਵੱਟ ਵੱਢ ਰਿਹਾ ਸੀ, ਜਿਸ ’ਤੇ ਉਸ ਦੇ ਪਿਤਾ ਨੇ ਕਿਹਾ ਕਿ ਮੇਰੀ ਜ਼ਮੀਨ ਦੀ ਵੱਟ ਕਿਉਂ ਵੱਢ ਰਹੇ ਹੋ ਤੇ ਉਥੇ ਉਨ੍ਹਾਂ ਨੇ ਮੇਰੇ ਪਿਤਾ ਦੀ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ, ਏਨੇ ਚਿਰ ਨੂੰ ਮੈਂ ਵੀ ਮੌਕੇ ’ਤੇ ਪਹੁੰਚ ਗਿਆ ਤਾਂ ਹੱਥੋਪਾਈ ਹੁੰਦਿਆਂ ਹਰਬੰਸ ਸਿੰਘ ਦੀ ਪਤਨੀ ਨੇ ਆਪਣੇ ਪਤੀ ਨੂੰ ਕਹੀ ਫੜ੍ਹਾ ਦਿੱਤੀ, ਜਿਸ ਨੇ ਕਹੀ ਮਾਰ ਕੇ ਉਸ ਦਾ ਪਿਤਾ ਦਾ ਕਤਲ ਕਰ ਦਿੱਤਾ ਤੇ ਉਸ ਨੇ ਮੁਸ਼ਕਿਲ ਨਾਲ ਭੱਜ ਕੇ ਆਪਣੀ ਜਾਨ ਬਚਾਈ।
ਕੋਟਲੀ ਸੂਰਤ ਮੱਲ੍ਹੀ (ਬਟਾਲਾ), 29 ਅਕਤੂਬਰ (ਕੁਲਦੀਪ ਸਿੰਘ ਨਾਗਰਾ)-ਥਾਣਾ ਕੋਟਲੀ ਸੂਰਤ ਮੱਲ੍ਹੀ ਅਧੀਨ ਪੈਂਦੇ ਪਿੰਡ ਸੰਗਤੂਵਾਲ ’ਚ ਜ਼ਮੀਨ ਦੀ ਵੱਟ ਨੂੰ ਲੈ ਕੇ ਹੋਏ ਤਕਰਾਰ ਦੌਰਾਨ ਇਕ ਵਿਅਕਤੀ ਦਾ ਕਹੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਪਲਵਿੰਦਰ ਸਿੰਘ ਦੋਧੀ ਪੁੱਤਰ ਪੂਰਨ ਸਿੰਘ ਦੇ ਲੜਕੇ ਧਰਮਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢੀ ਹਰਬੰਸ ਸਿੰਘ ਤੇ ਵੱਸਣ ਸਿੰਘ ਦੀ ਉਨ੍ਹਾਂ ਦੇ ਨਾਲ ਨਾਲ ਜ਼ਮੀਨ ਹੈ ਤੇ ਉਹ ਅਕਸਰ ਉਨ੍ਹਾਂ ਦੀ ਜ਼ਮੀਨ ਦੇ ਵੱਟ-ਬੰਨੇ ਨੂੰ ਵੱਢਦੇ ਰਹਿੰਦੇ ਸਨ, ਜਿਸ ਸਬੰਧੀ ਪਹਿਲਾਂ ਵੀ ਉਨ੍ਹਾਂ ਨੂੰ ਕਈ ਵਾਰ ਕਿਹਾ ਸੀ ਕਿ ਉਹ ਅਜਿਹਾ ਨਾ ਕਰਨ, ਪਰ ਉਹ ਉਨ੍ਹਾਂ ਦੀ ਜ਼ਮੀਨ ਦੇ ਬੰਨੇ ਨੂੰ ਵੱਢਣ ਤੋਂ ਬਾਜ ਨਹੀਂ ਆਏ ਤੇ ਅੱਜ ਜਦੋਂ ਉਸ ਦਾ ਪਿਤਾ ਪਲਵਿੰਦਰ ਸਿੰਘ ਖੇਤਾਂ ’ਚ ਗਿਆ ਤਾਂ ਅੱਗੋਂ ਹਰਬੰਸ ਸਿੰਘ ਆਪਣੇ ਭਰਾ ਤੇ ਹੋਰ ਮੈਂਬਰਾਂ ਸਮੇਤ ਉਨ੍ਹਾਂ ਦੀ ਜ਼ਮੀਨ ਦੀ ਵੱਟ ਵੱਢ ਰਿਹਾ ਸੀ, ਜਿਸ ’ਤੇ ਉਸ ਦੇ ਪਿਤਾ ਨੇ ਕਿਹਾ ਕਿ ਮੇਰੀ ਜ਼ਮੀਨ ਦੀ ਵੱਟ ਕਿਉਂ ਵੱਢ ਰਹੇ ਹੋ ਤੇ ਉਥੇ ਉਨ੍ਹਾਂ ਨੇ ਮੇਰੇ ਪਿਤਾ ਦੀ ਮਾਰਕੁਟਾਈ ਕਰਨੀ ਸ਼ੁਰੂ ਕਰ ਦਿੱਤੀ, ਏਨੇ ਚਿਰ ਨੂੰ ਮੈਂ ਵੀ ਮੌਕੇ ’ਤੇ ਪਹੁੰਚ ਗਿਆ ਤਾਂ ਹੱਥੋਪਾਈ ਹੁੰਦਿਆਂ ਹਰਬੰਸ ਸਿੰਘ ਦੀ ਪਤਨੀ ਨੇ ਆਪਣੇ ਪਤੀ ਨੂੰ ਕਹੀ ਫੜ੍ਹਾ ਦਿੱਤੀ, ਜਿਸ ਨੇ ਕਹੀ ਮਾਰ ਕੇ ਉਸ ਦਾ ਪਿਤਾ ਦਾ ਕਤਲ ਕਰ ਦਿੱਤਾ ਤੇ ਉਸ ਨੇ ਮੁਸ਼ਕਿਲ ਨਾਲ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਐਸ.ਐਚ.ਓ. ਸਤਪਾਲ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਲਾਸ਼ ਕਬਜ਼ੇ ’ਚ ਲੈ ਕੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ। ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਵਲੋਂ ਘਟਨਾ ਨੂੰ ਅੰਜਾਮ ਦੇਣ ਵਾਲੇ 4 ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।