ਬਲੋਚਿਸਤਾਨ ’ਚ ਕਲਾਤ ਦਾ ਸ਼ਹਿਜ਼ਾਦਾ ਤੇ 3 ਸੁਰੱਖਿਆ ਗਾਰਡ ਅਗਵਾ
ਅੰਮ੍ਰਿਤਸਰ, 28 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ ’ਚ ਖ਼ਾਨ-ਏ-ਕਲਾਤ ਮੀਰ ਸੁਲੇਮਾਨ ਦਾਊਦ ਜਾਨ ਅਹਿਮਦਜ਼ਈ ਦੇ ਪੁੱਤਰ ਪ੍ਰਿੰਸ ਮੁਹੰਮਦ ਖ਼ਾਨ ਅਹਿਮਦਜ਼ਈ ਨੂੰ ਉਨ੍ਹਾਂ ਦੇ ਤਿੰਨ ਸੁਰੱਖਿਆ ਗਾਰਡਾਂ ਸਮੇਤ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਲੋਂ ਅਗਵਾ ਕਰ ਲਏ ਜਾਣ ਦੀ ਖ਼ਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਵਾਰਦਾਤ ਬੀਤੀ ਰਾਤ ਉਸ ਵੇਲੇ ਹੋਈ ਜਦੋਂ ਪ੍ਰਿੰਸ ਅਹਿਮਦਜ਼ਈ ਖ਼ੁਜ਼ਦਾਰ ਤੋਂ ਕਲਾਤ ਵੱਲ ਜਾ ਰਹੇ ਸਨ।
ਪ੍ਰਿੰਸ ਮੁਹੰਮਦ ਖ਼ਾਨ ਅਹਿਮਦਜ਼ਈ।
29-10-2026