26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਹਠੂਰ ਦਾ 24 ਸਾਲਾ ਨੌਜਵਾਨ ਚਿੱਟੇ ਦੀ ਭੇਟ ਚੜ੍ਹਿਆ

ਹਠੂਰ (ਲੁਧਿਆਣਾ), 25 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਅੱਜ ਹਠੂਰ ਵਿਖੇ ਇੱਕ ਹੋਰ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ ਹੈ। ਜਾਣਕਾਰੀ ਅਨੁਸਾਰ 24 ਸਾਲਾ, 6 ਫੁੱਟ ਗੱਭਰੂ ਨੌਜਵਾਨ ਬਲਕਰਨ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਹਠੂਰ (ਲੁਧਿਆਣਾ) ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਦੀ ਰਾਤ ਸਮੇਂ ਮੌਤ ਹੋਣ ਹੋ ਗਈ।

ਬਲਕਰਨ ਸਿੰਘ ਦੀ ਪੁਰਾਣੀ ਤਸਵੀਰ। 26-10-2026
ਹਠੂਰ (ਲੁਧਿਆਣਾ), 25 ਅਕਤੂਬਰ (ਜਸਵਿੰਦਰ ਸਿੰਘ ਛਿੰਦਾ)-ਅੱਜ ਹਠੂਰ ਵਿਖੇ ਇੱਕ ਹੋਰ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ ਹੈ। ਜਾਣਕਾਰੀ ਅਨੁਸਾਰ 24 ਸਾਲਾ, 6 ਫੁੱਟ ਗੱਭਰੂ ਨੌਜਵਾਨ ਬਲਕਰਨ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਹਠੂਰ (ਲੁਧਿਆਣਾ) ਜੋ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਦੀ ਰਾਤ ਸਮੇਂ ਮੌਤ ਹੋਣ ਹੋ ਗਈ। ਭਾਵੇਂ ਇਸ ਨੂੰ ਹਾਰਟ ਅਟੈਕ ਨਾਲ ਹੋਈ ਮੌਤ ਵੀ ਸਮਝਿਆ ਗਿਆ ਪਰ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਲਕਰਨ ਸਿੰਘ ਪਿਛਲੇ ਲਗਭਗ ਇਕ ਸਾਲ ਤੋਂ ਚਿੱਟੇ ਨਸ਼ੇ ਦਾ ਆਦੀ ਸੀ ਤੇ ਉਸ ਨੂੰ ਨਸ਼ਾ ਛੁਡਾਉ ਕੇਂਦਰ ਵਿਖੇ ਵੀ ਛੱਡਿਆ ਸੀ। ਜਿੱਥੇ ਰਹਿ ਕੇ ਉਹ ਕਿਸੇ ਹੱਦ ਤੱਕ ਨਸ਼ੇ ਦੀ ਲੱਤ ਤੋਂ ਛੁਟਕਾਰਾ ਪਾ ਚੁੱਕਾ ਸੀ ਪਰ ਪਿਛਲੇ ਦਿਨੀਂ ਉਸ ਨੂੰ ਕੇਂਦਰ ਤੋਂ ਘਰ ਲੈ ਆਏ ਸਨ ਅਤੇ ਉਹ ਫਿਰ ਨਸ਼ਾ ਕਰਨ ਲੱਗਾ ਸੀ। ਮ੍ਰਿਤਕ ਕੋਲ ਕੁੱਝ ਨਸ਼ੀਲੇ ਕੈਪਸੂਲ ਅਤੇ ਇੱਕ ਚਿੱਟੇ ਦਾ ਬਿੱਟ ਵੀ ਮਿਲਿਆ ਹੈ। ਬਲਕਰਨ ਸਿੰਘ ਖੇਡਾਂ ਨੂੰ ਸਮਰਪਿਤ ਛੇ ਫੁੱਟਾ ਗੱਭਰੂ ਸੀ ਅਤੇ ਬੈਲ ਗੱਡੀਆਂ ਦੀਆਂ ਦੌੜਾਂ ਵਿਚ ਮੋਹਰੀ ਹੋ ਕੇ ਭਾਗ ਲੈਂਦਾ ਸੀ। ਅਨੇਕਾਂ ਮਾਨ ਸਨਮਾਨ ਉਸ ਦੇ ਘਰ ਦੀ ਸੋਭਾ ਬਣੇ ਸਨ।
ਪਿਛਲੀ ਖ਼ਬਰ ਅਮਰੀਕਾ ਵਿਚ ਔਰਤ ਦਾ ਕਤਲ ਅਗਲੀ ਖ਼ਬਰ ਲੁਧਿਆਣਾ ’ਚ ਨੌਜਵਾਨ ਦਾ ਕਤਲ ਲਗਾਤਾਰ ਚੌਥੇ ਦਿਨ ਕਤਲ ਦੀ ਘਟਨਾ ਕਾਰਨ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।