19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਛੱਤਬੀੜ ਚਿੜੀਆਘਰ ’ਚ ਸਫ਼ੇਦ ਮਾਦਾ ਬਾਘ ‘ਦੀਆ’ ਦੀ ਮੌਤ

ਜ਼ੀਰਕਪੁਰ, 18 ਅਕਤੂਬਰ, (ਹੈਪੀ ਪੰਡਵਾਲਾ)-ਛੱਤਬੀੜ ਚਿੜੀਆਘਰ ’ਚ ਚਿੱਟੀ ਮਾਦਾ ਬਾਘ ‘ਦੀਆ’ ਦੀ ਅੱਜ ਸਵੇਰੇ ਮੌਤ ਹੋ ਗਈ। ਉਹ 13 ਸਾਲ ਦੋ ਮਹੀਨੇ ਤੇ 21 ਦਿਨਾਂ ਦੀ ਸੀ।

ਅਜੀਤ ਡੈਸਕ 19-10-2026
ਜ਼ੀਰਕਪੁਰ, 18 ਅਕਤੂਬਰ, (ਹੈਪੀ ਪੰਡਵਾਲਾ)-ਛੱਤਬੀੜ ਚਿੜੀਆਘਰ ’ਚ ਚਿੱਟੀ ਮਾਦਾ ਬਾਘ ‘ਦੀਆ’ ਦੀ ਅੱਜ ਸਵੇਰੇ ਮੌਤ ਹੋ ਗਈ। ਉਹ 13 ਸਾਲ ਦੋ ਮਹੀਨੇ ਤੇ 21 ਦਿਨਾਂ ਦੀ ਸੀ। ‘ਦੀਆ’ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਚਿੜੀਆਘਰ ਸਟਾਫ਼ ’ਚ ਸੋਗ ਦੀ ਲਹਿਰ ਫੈਲ ਗਈ। ਚਿੜੀਆਘਰ ਪ੍ਰਬੰਧਕਾਂ ਤੇ ਸਿੱਖਿਆ ਅਧਿਕਾਰੀ ਹਰਪਾਲ ਸਿੰਘ ਅਨੁਸਾਰ ‘ਦੀਆ’ ਦਾ ਜਨਮ 28 ਜੁਲਾਈ 2013 ਨੂੰ ਛੱਤਬੀੜ ਚਿੜੀਆਘਰ ’ਚ ਹੋਇਆ ਸੀ। ਉਹ ਚਿੱਟੇ ਬਾਘ ਲੱਕੀ ਤੇ ਡੌਲੀ ਦੀ ਸੰਤਾਨ ਸੀ। ਚਿੜੀਆਘਰ ਪ੍ਰਬੰਧਕਾਂ ਮੁਤਾਬਿਕ ਦੀਆ ਲੰਮੇ ਸਮੇਂ ਤੱਕ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਰਹੀ। ਦੀਆ ਨੇ ਸਾਲ 2019 ’ਚ ਤਿੰਨ ਬੱਚਿਆਂ ਅਰਜੁਨ, ਅਮਰ ਤੇ ਦਿਲਨੂਰ ਨੂੰ ਜਨਮ ਦਿੱਤਾ ਸੀ। ਹੁਣ ਛੱਤਬੀੜ ਚਿੜੀਆਘਰ ’ਚ ਬਾਘਾਂ ਦੀ ਗਿਣਤੀ ਦਰਜਨ ਦੇ ਕਰੀਬ ਹੈ।
ਪਿਛਲੀ ਖ਼ਬਰ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੇ ਦੇਸ਼ ਨੂੰ ਸੰਕਟ ’ਚ ਧੱਕਿਆ-ਭਗਵੰਤ ਪਾਲ ਸੱਚਰ ਅਗਲੀ ਖ਼ਬਰ ਸੰਤ ਬਾਬਾ ਨਾਹਰ ਸਿੰਘ ਸੁਨੇਹਰਾਂ ਵਾਲਿਆਂ ਤੇ ਸੰਤ ਬਾਬਾ ਕਪੂਰ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।