17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਐੱਮ.ਐੱਸ.ਐੱਮ.ਈ. ਵਿੰਗ ਦੇ ਸੂਬਾ ਕਨਵੀਨਰ ਬਣਨ ’ਤੇ ਰਣਜੀਤ ਸਿੰਘ ਹੀਰਾ ਨੂੰ ਭਾਜਪਾ ਲੀਡਰਸ਼ਿਪ ਨੇ ਕੀਤਾ ਉਤਸ਼ਾਹਿਤ

ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਭਾਜਪਾ ਪੰਜਾਬ ਸਟੇਟ ਐੱਮ. ਐੱਸ.

ਅਜੀਤ ਡੈਸਕ 17-10-2026
ਖੰਨਾ, 16 ਅਕਤੂਬਰ (ਹਰਜਿੰਦਰ ਸਿੰਘ ਲਾਲ)-ਭਾਜਪਾ ਪੰਜਾਬ ਸਟੇਟ ਐੱਮ. ਐੱਸ. ਐੱਮ. ਈ. ਵਿੰਗ ਦੇ ਸੂਬਾ ਕਨਵੀਨਰ ਨਿਯੁਕਤ ਹੋਣ ’ਤੇ ਰਣਜੀਤ ਸਿੰਘ ਹੀਰਾ ਨੂੰ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਵਲੋਂ ਉਤਸ਼ਾਹਿਤ ਕੀਤਾ ਗਿਆ ਹੈ। ਭਾਜਪਾ ਪੰਜਾਬ ਦੇ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ, ਸੀਨੀਅਰ ਨੇਤਾ ਅਤੇ ਸੂਬਾ ਭਾਜਪਾ ਦੇ ਸਾਰੇ ਵਿੰਗਾਂ ਦੇ ਕੋਆਰਡੀਨੇਟਰ ਬਿਕਰਮਜੀਤ ਸਿੰਘ ਚੀਮਾ, ਸਾਬਕਾ ਮੰਤਰੀ ਤੀਕਸ਼ਣ ਸੂਦ ਅਤੇ ਕਈ ਹੋਰਾਂ ਨੇ ਹੀਰਾ ਨੂੰ ਵਧਾਈ ਦਿੱਤੀ ਅਤੇ ਉਤਸ਼ਾਹਿਤ ਕੀਤਾ ਕਿ ਉਹ ਪੰਜਾਬ ਭਰ ਵਿਚ ਇਸ ਵਿੰਗ ਨੂੰ ਹੋਰ ਮਜ਼ਬੂਤ ਕਰਨ ਅ ਤੇ ਭਾਜਪਾ 2027 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣਾਉਣ ਲਈ ਮਾਈਕਰੋ, ਸਮਾਲ ਅਤੇ ਮੀਡੀਅਮ ਉਦਯੋਗਾਂ ਦੇ ਮਾਲਕਾਂ ਨੂੰ ਭਾਜਪਾ ਨਾਲ ਜੋੜਨ ਲਈ ਕੰਮ ਕਰਨ। ਇਸ ਮੌਕੇ ਹੀਰਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਮਾਈਕਰੋ, ਸਮਾਲ ਅਤੇ ਮੀਡੀਅਮ ਉਦਯੋਗਾਂ ਲਈ ਬਹੁਤ ਸਾਰੀਆਂ ਮਹੱਤਵਪੂਰਨ ਸਹੂਲਤਾਂ ਅਤੇ ਯੋਜਨਾਵਾਂ ਉਦਯਮ ਰਜਿਸਟ੍ਰੇਸ਼ਨ, ਕਰੈਡਿਟ ਗਾਰੰਟੀ ਸਕੀਮ, ਮੁਦਰਾ ਲੋਨ, ਪੀ. ਐੱਮ. ਈ. ਜੀ. ਪੀ., ਐਮਰਜੈਂਸੀ ਕਰੈਡਿਟ ਲਾਈਨ ਗਾਰੰਟੀ ਸਕੀਮ, ਜ਼ੈੱਡ ਸਰਟੀਫਿਕੇਸ਼ਨ, ਕਲੱਸਟਰ ਡਿਵੈਲਪਮੈਂਟ ਪ੍ਰੋਗਰਾਮ, ਵਿਆਜ ਰਹਿਤ ਕਰਜ਼ਾ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਹਾਈਕਮਾਨ ਦੀ ਸਲਾਹ ਨਾਲ ਵਿੰਗ ਦੀ ਸੂਬਾ ਕਮੇਟੀ ਅਤੇ ਜ਼ਿਲ੍ਹਾ ਕਨਵੀਨਰ ਛੇਤੀ ਦੀ ਲਾਏ ਜਾਣਗੇ ਤਾਂ ਜੋ ਪਾਰਟੀ ਪ੍ਰਤੀ ਕੰਮ ਕੀਤਾ ਜਾ ਸਕੇ।
ਅਗਲੀ ਖ਼ਬਰ ਰਾਹੁਲ ਗਾਂਧੀ ਖ਼ਿਲਾਫ਼ ਅਰਜ਼ੀ ’ ਤੇ ਸੁਣਵਾਈ ਲਈ ਸਹਿਮਤ ਹੋਇਆ ਸੁਪਰੀਮ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।