15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਦੋ ਧਿਰਾਂ ਦੀ ਗੋਲੀਬਾਰੀ ’ਚ ਗੋਲੀ ਲੱਗਣ ਨਾਲ ਬਜ਼ੁਰਗ ਦੀ ਮੌਤ

ਜ਼ੀਰਾ, 14 ਅਕਤੂਬਰ (ਰਜਨੀਸ਼ ਕਥੂਰੀਆ/ਪ੍ਰਤਾਪ ਸਿੰਘ ਹੀਰਾ)- ਅੱਜ ਸ਼ਾਮ ਕਰੀਬ 5 ਵਜੇ ਪੁਰਾਣੀ ਤਲਵੰਡੀ ਰੋਡ ਜ਼ੀਰਾ ’ਤੇ ਇਕ ਸਵਿਫਟ ਅਤੇ ਥਾਰ ਚਾਲਕਾਂ ਵਿਚਾਲੇ ਹੋਏ ਰਹੀ ਗੋਲੀਬਾਰੀ ਦੀ ਲਪੇਟ ’ਚ ਆ ਕੇ ਇਕ ਬਜ਼ੁਰਗ ਦੀ ਮੌਤ ਹੋ ਗਈ। ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਲਹਿਰਾ ਰੋਹੀ ਦਾ ਇਕ ਬਜ਼ੁਰਗ ਬਸੰਤ ਸਿੰਘ ਪੁੱਤਰ ਠਾਣਾ ਸਿੰਘ ਆਪਣੇ ਪੋਤਰੇ ਅਤੇ ਪੋਤਰੀ ਟਿਊਸ਼ਨ ਤੋਂ ਵਾਪਸ ਲੈਣ ਲਈ ਸ਼ਾਮ ਕਰੀਬ 5 ਵਜੇ ਛੁੱਟੀ ਹੋਣ ਦੀ ਪੁਰਾਣੀ ਤਲਵੰਡੀ ਰੋਡ ’ਤੇ ਟਿਊਸ਼ਨ ਸੈਂਟਰ ਦੇ ਬਾਹਰ ਬੈਠਾ ਉਡੀਕ ਕਰ ਰਿਹਾ ਸੀ ।

ਬਸੰਤ ਸਿੰਘ ਸਿੰਘ ਦੀ ਪੁਰਾਣੀ ਤਸਵੀਰ 15-10-2026
ਜ਼ੀਰਾ, 14 ਅਕਤੂਬਰ (ਰਜਨੀਸ਼ ਕਥੂਰੀਆ/ਪ੍ਰਤਾਪ ਸਿੰਘ ਹੀਰਾ)- ਅੱਜ ਸ਼ਾਮ ਕਰੀਬ 5 ਵਜੇ ਪੁਰਾਣੀ ਤਲਵੰਡੀ ਰੋਡ ਜ਼ੀਰਾ ’ਤੇ ਇਕ ਸਵਿਫਟ ਅਤੇ ਥਾਰ ਚਾਲਕਾਂ ਵਿਚਾਲੇ ਹੋਏ ਰਹੀ ਗੋਲੀਬਾਰੀ ਦੀ ਲਪੇਟ ’ਚ ਆ ਕੇ ਇਕ ਬਜ਼ੁਰਗ ਦੀ ਮੌਤ ਹੋ ਗਈ। ਸਿਵਲ ਹਸਪਤਾਲ ਜ਼ੀਰਾ ਵਿਖੇ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜ਼ੀਰਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਲਹਿਰਾ ਰੋਹੀ ਦਾ ਇਕ ਬਜ਼ੁਰਗ ਬਸੰਤ ਸਿੰਘ ਪੁੱਤਰ ਠਾਣਾ ਸਿੰਘ ਆਪਣੇ ਪੋਤਰੇ ਅਤੇ ਪੋਤਰੀ ਟਿਊਸ਼ਨ ਤੋਂ ਵਾਪਸ ਲੈਣ ਲਈ ਸ਼ਾਮ ਕਰੀਬ 5 ਵਜੇ ਛੁੱਟੀ ਹੋਣ ਦੀ ਪੁਰਾਣੀ ਤਲਵੰਡੀ ਰੋਡ ’ਤੇ ਟਿਊਸ਼ਨ ਸੈਂਟਰ ਦੇ ਬਾਹਰ ਬੈਠਾ ਉਡੀਕ ਕਰ ਰਿਹਾ ਸੀ । ਬਲਦੇਵ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਪੁਰਾਣੀ ਤਲਵੰਡੀ ਰੋਡ ਦੀ ਤਿਕੋਨੀ ਵਲੋਂ ਇਕ ਸਵਿਫਟ ਕਾਰ ਤੇ ਇਕ ਥਾਰ ਗੱਡੀ ਵਿਚ ਸਵਾਰ ਲੋਕ ਇਕ ਦੂਸਰੇ ਉੱਪਰ ਫਾਇਰਿੰਗ ਕਰਦੇ ਆ ਰਹੇ ਸਨ ਕਿ ਇਸ ਦੌਰਾਨ ਟਿਊਸ਼ਨ ਸੈਂਟਰ ਦੇ ਬਾਹਰ ਬੈਠੇ ਬਜ਼ੁਰਗ ਬਸੰਤ ਸਿੰਘ ਦੀ ਵੱਖੀ ਵਿਚ ਇਕ ਗੋਲੀ ਆ ਵੱਜੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ । ਬਲਦੇਵ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਬਜ਼ੁਰਗ ਬਸੰਤ ਸਿੰਘ ਨੂੰ ਜਦੋਂ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ ਤਾਂ ਉੱਥੇ ਮੌਜੂਦ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਸੂਚਨਾ ਮਿਲਣ ’ਤੇ ਥਾਣਾ ਸਿਟੀ ਜ਼ੀਰਾ ਦੀ ਪੁਲਿਸ ਨੇ ਮ੍ਰਿਤਕ ਬਸੰਤ ਸਿੰਘ ਦੀ ਲਾਸ਼ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਨਵਰਾਤਰਿਆਂ ਦੇ ਦਿਨਾਂ ’ਚ ਨੌ ਰੂਪਾਂ ਵਾਲੀ ਸਾਂਝੀ ਮਾਤਾ ਦੀ ਪੂਜਾ ਜਾਰੀ ਅਗਲੀ ਖ਼ਬਰ ਪੰਜਾਬ ਕਰ ਵਿਭਾਗ ਵਲੋਂ 429 ਕਰੋੜ ਰੁਪਏ ਦੇ ਜੀ.ਐਸ.ਟੀ. ਧੋਖਾਧੜੀ ਨੈੱਟਵਰਕ ਦਾ ਪਰਦਾਫ਼ਾਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।