15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਗੁਰਮੀਤ ਸਿੰਘ ਖੁੱਡੀਆਂ ਨੇ ਡੇਅਰੀ ਵਿਕਾਸ ਵਿਭਾਗ ਵਿਚ ਨਵ-ਨਿਯੁਕਤ 23 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ

ਚੰਡੀਗੜ੍ਹ, 14 ਅਕਤੂਬਰ (ਅਜੀਤ ਬਿਊਰੋ ) - ਰੁਜ਼ਗਾਰ ਯਕੀਨੀ ਬਣਾਉਣ ਸਬੰਧੀ ਵਿੱਢੀ ਮੁਹਿੰਮ ਤਹਿਤ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਡੇਅਰੀ ਵਿਕਾਸ ਵਿਭਾਗ ਵਿਚ ਨਵ-ਨਿਯੁਕਤ 23 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ । ਸਾਲ 2022 ਤੋਂ ਲੈ ਕੇ ਹੁਣ ਤੱਕ ਵਿਭਾਗ ਵਿਚ ਕੁੱਲ 98 ਭਰਤੀਆਂ ਕੀਤੀਆਂ ਗਈਆਂ ਹਨ ।

ਅਜੀਤ ਡੈਸਕ 15-10-2026
ਚੰਡੀਗੜ੍ਹ, 14 ਅਕਤੂਬਰ (ਅਜੀਤ ਬਿਊਰੋ ) - ਰੁਜ਼ਗਾਰ ਯਕੀਨੀ ਬਣਾਉਣ ਸਬੰਧੀ ਵਿੱਢੀ ਮੁਹਿੰਮ ਤਹਿਤ ਪਸ਼ੂ ਪਾਲਣ, ਡੇਅਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਡੇਅਰੀ ਵਿਕਾਸ ਵਿਭਾਗ ਵਿਚ ਨਵ-ਨਿਯੁਕਤ 23 ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ । ਸਾਲ 2022 ਤੋਂ ਲੈ ਕੇ ਹੁਣ ਤੱਕ ਵਿਭਾਗ ਵਿਚ ਕੁੱਲ 98 ਭਰਤੀਆਂ ਕੀਤੀਆਂ ਗਈਆਂ ਹਨ । ਇਨ੍ਹਾਂ ਨਵ-ਨਿਯੁਕਤ ਕਰਮਚਾਰੀਆਂ ਵਿਚ 20 ਸੇਵਾਦਾਰ ਤੇ 3 ਸਵੀਪਰ-ਕਮ-ਚੌਕੀਦਾਰ ਸ਼ਾਮਿਲ ਹਨ। ਨਵ-ਨਿਯੁਕਤ ਕਰਮਚਾਰੀਆਂ ਨੂੰ ਵਧਾਈ ਦਿੰਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਸੇਵਾ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਕਰਮਚਾਰੀਆਂ ਨੂੰ ਆਪਣੀਆਂ ਡਿਊਟੀਆਂ ਪੂਰੀ ਇਮਾਨਦਾਰੀ, ਲਗਨ ਅਤੇ ਸਮਰਪਿਤ ਭਾਵਨਾ ਨਾਲ ਨਿਭਾਉਣ ਲਈ ਪ੍ਰੇਰਿਤ ਕੀਤਾ। ਗੁਰਮੀਤ ਸਿੰਘ ਖੁੱਡੀਆਂ ਨੇ ਸਾਲ 2022 ਤੋਂ ਹੁਣ ਤੱਕ ਡੇਅਰੀ ਵਿਕਾਸ ਵਿਭਾਗ ਵਿਚ ਕੀਤੀਆਂ ਗਈਆਂ ਭਰਤੀਆਂ ਦਾ ਵੇਰਵਾ ਦਿੰਦਿਆਂ ਦੱਸਿਆ ਕਿ ਇਨ੍ਹਾਂ ਭਰਤੀਆਂ ਵਿਚ56 ਡੇਅਰੀ ਵਿਕਾਸ ਇੰਸਪੈਕਟਰ (ਗ੍ਰੇਡ-2), ਸੱਤ ਕਲਰਕ, ਤਿੰਨ ਕਲਰਕ (ਆਈ.ਟੀ.), ਪੰਜ ਸਟੈਨੋਟਾਈਪਿਸਟ, ਦੋ ਸਹਾਇਕ ਕੈਮਿਸਟ, ਦੋ ਡਰਾਈਵਰ, 20 ਸੇਵਾਦਾਰ ਅਤੇ ਤਿੰਨ ਸਵੀਪਰ-ਕਮ-ਚੌਕੀਦਾਰ ਸ਼ਾਮਲ ਹਨ।
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੀ ਹੱਤਿਆ ਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਸਖ਼ਤ ਨਿਖੇਧੀ ਅਗਲੀ ਖ਼ਬਰ ਪਿੰਡ ਅਸਰਪੁਰ ਵਿਖੇ ਮੁਫ਼ਤ ਮੈਗਾ ਮੈਡੀਕਲ ਕੈਂਪ 18 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।