12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਅਲੋਪ ਹੋ ਰਹੀ ਬੱਚਿਆਂ ਨੂੰ ਰਾਤ ਸੌਣ ਵੇਲੇ ਦਾਦੀਆਂ ਨਾਨੀਆਂ ਵਲੋਂ ਸੁਣਾਈਆਂ ਜਾਂਦੀਆਂ ਬਾਤਾਂ ਦੀ ਪਰੰਪਰਾ

ਅੰਮ੍ਰਿਤਸਰ, 11 ਅਕਤੂਬਰ (ਸੁਰਿੰਦਰ ਕੋਛੜ)-ਮੋਬਾਈਲ, ਸਮਾਰਟਫੋਨ ਤੇ ਇੰਟਰਨੈੱਟ ਦੀ ਵਧਦੀ ਵਰਤੋਂ ਕਾਰਨ ਦਾਦੀਆਂ-ਨਾਨੀਆਂ ਵਲੋਂ ਬੱਚਿਆਂ ਨੂੰ ਰਾਤ ਸਮੇਂ ਰਾਜੇ-ਰਾਣੀਆਂ, ਸੂਰਬੀਰਾਂ, ਲੋਕ-ਕਥਾਵਾਂ, ਇਤਿਹਾਸਕ ਤੇ ਧਾਰਮਿਕ ਪ੍ਰਸੰਗ ਤੇ ਸਿੱਖਿਆਦਾਇਕ ਕਿੱਸੇ ਸੁਣਾਉਣ ਦੀ ਪੁਰਾਣੀ ਪਰੰਪਰਾ ਤੇਜ਼ੀ ਨਾਲ ਖਤਮ ਹੋ ਰਹੀ ਹੈ। ਮਾਹਿਰਾਂ ਅਨੁਸਾਰ ਇਸ ਦਾ ਪ੍ਰਭਾਵ ਬੱਚਿਆਂ ਦੀ ਭਾਸ਼ਾ, ਕਲਪਨਾ-ਸ਼ਕਤੀ, ਸਿਰਜਣਾਤਮਿਕਤਾ ਅਤੇ ਪਰਿਵਾਰਕ ਰਿਸ਼ਤਿਆਂ ’ਤੇ ਪੈ ਰਿਹਾ ਹੈ।

ਡਾ: ਕੁਲਬੀਰ ਸਿੰਘ ਸੂਰੀ, ਗਗਨਦੀਪ ਸਿੰਘ ਵਿਰਕ, ਮਿੰਟੂ ਕੁਮਾਰ। 12-10-2026
ਅੰਮ੍ਰਿਤਸਰ, 11 ਅਕਤੂਬਰ (ਸੁਰਿੰਦਰ ਕੋਛੜ)-ਮੋਬਾਈਲ, ਸਮਾਰਟਫੋਨ ਤੇ ਇੰਟਰਨੈੱਟ ਦੀ ਵਧਦੀ ਵਰਤੋਂ ਕਾਰਨ ਦਾਦੀਆਂ-ਨਾਨੀਆਂ ਵਲੋਂ ਬੱਚਿਆਂ ਨੂੰ ਰਾਤ ਸਮੇਂ ਰਾਜੇ-ਰਾਣੀਆਂ, ਸੂਰਬੀਰਾਂ, ਲੋਕ-ਕਥਾਵਾਂ, ਇਤਿਹਾਸਕ ਤੇ ਧਾਰਮਿਕ ਪ੍ਰਸੰਗ ਤੇ ਸਿੱਖਿਆਦਾਇਕ ਕਿੱਸੇ ਸੁਣਾਉਣ ਦੀ ਪੁਰਾਣੀ ਪਰੰਪਰਾ ਤੇਜ਼ੀ ਨਾਲ ਖਤਮ ਹੋ ਰਹੀ ਹੈ। ਮਾਹਿਰਾਂ ਅਨੁਸਾਰ ਇਸ ਦਾ ਪ੍ਰਭਾਵ ਬੱਚਿਆਂ ਦੀ ਭਾਸ਼ਾ, ਕਲਪਨਾ-ਸ਼ਕਤੀ, ਸਿਰਜਣਾਤਮਿਕਤਾ ਅਤੇ ਪਰਿਵਾਰਕ ਰਿਸ਼ਤਿਆਂ ’ਤੇ ਪੈ ਰਿਹਾ ਹੈ। ਪੰਜਾਬੀ ਚਿੰਤਕ ਗਗਨਦੀਪ ਸਿੰਘ ਵਿਰਕ ਨੇ ਕਿਹਾ ਕਿ ਕਹਾਣੀ ਸੁਣਾਉਣਾ ਸਿਰਫ਼ ਮਨੋਰੰਜਨ ਨਹੀਂ ਸੀ, ਸਗੋਂ ਬੱਚਿਆਂ ਦੀ ਭਾਸ਼ਾ ਅਤੇ ਕਲਪਨਾ ਨੂੰ ਵਿਕਸਤ ਕਰਨ ਵਾਲੀ ਕੁਦਰਤੀ ਪਾਠਸ਼ਾਲਾ ਸੀ। ਦਾਦੇ-ਦਾਦੀਆਂ ਵੱਲੋਂ ਵਰਤੇ ਜਾਂਦੇ ਠੇਠ ਪੰਜਾਬੀ ਸ਼ਬਦ, ਅਖਾਣ ਅਤੇ ਮੁਹਾਵਰੇ ਬੱਚਿਆਂ ਦੇ ਸ਼ਬਦ-ਭੰਡਾਰ ਨੂੰ ਮਜ਼ਬੂਤ ਕਰਦੇ ਸਨ। ਇਸ ਦੇ ਉਲਟ, ਡਿਜੀਟਲ ਸਮੱਗਰੀ ਦੀ ਵਧਦੀ ਵਰਤੋਂ ਨਾਲ ਬੱਚਿਆਂ ਦੀ ਮਾਂ-ਬੋਲੀ ਨਾਲ ਪਕੜ ਕਮਜ਼ੋਰ ਹੋ ਰਹੀ ਹੈ। ਲੋਕ-ਕਥਾਕਾਰ ਮਿੰਟੂ ਕੁਮਾਰ ਅਨੁਸਾਰ, ਕਹਾਣੀਆਂ ਸੁਣਦਿਆਂ ਬੱਚੇ ਪਾਤਰਾਂ ਦੀਆਂ ਤਸਵੀਰਾਂ ਆਪਣੇ ਮਨ ਵਿਚ ਆਪ ਬਣਾਉਂਦੇ ਸਨ, ਜਿਸ ਨਾਲ ਉਨ੍ਹਾਂ ਦੀ ਸੋਚਣ ਤੇ ਸਿਰਜਣਾਤਮਕ ਸਮਰਥਾ ਵਧਦੀ ਸੀ। ਕਹਾਣੀਆਂ ਰਾਹੀਂ ਸੱਚਾਈ, ਇਮਾਨਦਾਰੀ, ਹਮਦਰਦੀ ਤੇ ਬਜ਼ੁਰਗਾਂ ਦੇ ਸਤਿਕਾਰ ਵਰਗੇ ਨੈਤਿਕ ਮੁੱਲ ਵੀ ਸਹਿਜੇ ਹੀ ਸਿੱਖੇ ਜਾਂਦੇ ਸਨ। ਬਾਲ ਸਾਹਿਤਕਾਰ ਡਾ. ਕੁਲਬੀਰ ਸਿੰਘ ਸੂਰੀ ਨੇ ਕਿਹਾ ਕਿ ਬਾਤਾਂ ਦੀ ਪਰੰਪਰਾ ਦੇ ਖਤਮ ਹੋਣ ਨਾਲ ਬਜ਼ੁਰਗਾਂ ਅਤੇ ਬੱਚਿਆਂ ਵਿਚਕਾਰ ਭਾਵਨਾਤਮਕ ਸਾਂਝ ਵੀ ਘਟੀ ਹੈ। ਸਕੂਲਾਂ ਵਿਚ ਕਹਾਣੀ-ਸੁਣਾਉਣ ਦੇ ਪੀਰੀਅਡ ਤੇ ਘਰਾਂ ਵਿਚ ਪੰਜਾਬੀ ਬਾਲ-ਪੁਸਤਕਾਂ ਦੀ ਵਰਤੋਂ ਵਧਾਉਣ ਦੀ ਲੋੜ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਬਾਤਾਂ ਸਾਡੀ ਭਾਸ਼ਾ, ਵਿਰਾਸਤ ਅਤੇ ਸੱਭਿਆਚਾਰ ਦੀ ਅਮੁੱਲੀ ਧਰੋਹਰ ਹਨ, ਜਿਨ੍ਹਾਂ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਸਮੇਂ ਦੀ ਮੁੱਖ ਲੋੜ ਹੈ।
ਪਿਛਲੀ ਖ਼ਬਰ ਡੀ. ਟੀ. ਸੀ. ਵਲੋਂ ਸਪੋਰਟਸ ਕਾਲਜ ਦੇ ਪ੍ਰਿੰਸੀਪਲ ਰਣਬੀਰ ਸਿੰਘ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਜੇ ਭਾਰਤ ’ਚ ਸਟਾਰਲਿੰਕ ਬਹੁਤ ਮਹਿੰਗਾ ਹੋਇਆ ਤਾਂ ਕੋਈ ਵੀ ਇਸਨੂੰ ਨਹੀਂ ਖਰੀਦੇਗਾ-ਮਸਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।