ਰੂਸ-ਯੂਕਰੇਨ ‘ਊਰਜਾ ਜੰਗਬੰਦੀ’ ਲਈ ਸਹਿਮਤ ਹੋ ਗਏ ਹਨ-ਟਰੰਪ
ਵਾਸ਼ਿੰਗਟਨ, 11 ਅਕਤੂਬਰ (ਏਜੰਸੀ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਰੂਸ ਤੇ ਯੂਕਰੇਨ ‘ਐਨਰਜੀ ਸੀਜ਼ਫਾਇਰ’ (ਊਰਜਾ ਖੇਤਰ ’ਚ ਜੰਗਬੰਦੀ) ਲਈ ਸਹਿਮਤ ਹੋ ਗਏ ਹਨ, ਪਰ ਉਨ੍ਹਾਂ ਨੇ ਇਸ ਦੀਆਂ ਸ਼ਰਤਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਟਰੰਪ ਦੇ ਸੋਸ਼ਲ ਮੀਡੀਆ ਪੋਸਟ ’ਚ ਇੰਨਾ ਹੀ ਕਿਹਾ ਗਿਆ ਕਿ ਇਹ ਜੰਗਬੰਦੀ ਤੁਰੰਤ ਲਾਗੂ ਹੋ ਗਈ ਹੈ ਤੇ ਦੋਵੇਂ ਪੱਖ ਇਸ ਦੇ ਲਈ ਸਹਿਮਤ ਹੋ ਗਏ ਹਨ।
ਅਜੀਤ ਡੈਸਕ
12-10-2026