07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਮਾਸਕੋ ਬੈਠਕ ’ਚ ਪਾਕਿ ਅਤੇ ਤਾਲਿਬਾਨ ਵਿਚਾਲੇ ਤਿੱਖੀ ਤਕਰਾਰ

ਅੰਮ੍ਰਿਤਸਰ, 6 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗ਼ਾਨਿਸਤਾਨ ਦੇ ਮੁੱਦੇ ’ਤੇ ਰੂਸ ਦੀ ਰਾਜਧਾਨੀ ਮਾਸਕੋ ਵਿਖੇ ਹੋਈ ‘ਮਾਸਕੋ ਫਾਰਮੈਟ’ ਦੀ ਅੱਠਵੀਂ ਬੈਠਕ ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਭਾਰੀ ਤਣਾਅ ਕਾਰਨ ਬਿਨਾਂ ਕਿਸੇ ਸਾਂਝੇ ਐਲਾਨਨਾਮੇ ਦੇ ਖ਼ਤਮ ਹੋ ਗਈ। ਸਰਹੱਦ ਪਾਰ ਦਹਿਸ਼ਤਗਰਦੀ ਅਤੇ ਅੱਤਵਾਦੀ ਜਥੇਬੰਦੀਆਂ ਦੀ ਹਮਾਇਤ ਨੂੰ ਲੈ ਕੇ ਦੋਵਾਂ ਧਿਰਾਂ ਨੇ ਇਕ-ਦੂਜੇ ’ਤੇ ਗੰਭੀਰ ਦੋਸ਼ ਲਗਾਏ।

ਅਜੀਤ ਡੈਸਕ 07-10-2026
ਅੰਮ੍ਰਿਤਸਰ, 6 ਅਕਤੂਬਰ (ਸੁਰਿੰਦਰ ਕੋਛੜ)-ਅਫ਼ਗ਼ਾਨਿਸਤਾਨ ਦੇ ਮੁੱਦੇ ’ਤੇ ਰੂਸ ਦੀ ਰਾਜਧਾਨੀ ਮਾਸਕੋ ਵਿਖੇ ਹੋਈ ‘ਮਾਸਕੋ ਫਾਰਮੈਟ’ ਦੀ ਅੱਠਵੀਂ ਬੈਠਕ ਪਾਕਿਸਤਾਨ ਅਤੇ ਤਾਲਿਬਾਨ ਵਿਚਾਲੇ ਭਾਰੀ ਤਣਾਅ ਕਾਰਨ ਬਿਨਾਂ ਕਿਸੇ ਸਾਂਝੇ ਐਲਾਨਨਾਮੇ ਦੇ ਖ਼ਤਮ ਹੋ ਗਈ। ਸਰਹੱਦ ਪਾਰ ਦਹਿਸ਼ਤਗਰਦੀ ਅਤੇ ਅੱਤਵਾਦੀ ਜਥੇਬੰਦੀਆਂ ਦੀ ਹਮਾਇਤ ਨੂੰ ਲੈ ਕੇ ਦੋਵਾਂ ਧਿਰਾਂ ਨੇ ਇਕ-ਦੂਜੇ ’ਤੇ ਗੰਭੀਰ ਦੋਸ਼ ਲਗਾਏ। ਬੈਠਕ ਦੌਰਾਨ ਪਾਕਿਸਤਾਨੀ ਵਫ਼ਦ ਨੇ ਕਾਬੁਲ ਸਰਕਾਰ ਨੂੰ ਵਾਰ-ਵਾਰ ‘ਤਾਲਿਬਾਨ ਸ਼ਾਸਨ’ ਕਹਿ ਕੇ ਸੰਬੋਧਨ ਕੀਤਾ, ਜਿਸ ਦੇ ਜਵਾਬ ’ਚ ਅਫ਼ਗ਼ਾਨਿਸਤਾਨ ਦੇ ਵਿਦੇਸ਼ ਮੰਤਰੀ ਮੌਲਵੀ ਅਮੀਰ ਖ਼ਾਨ ਮੁਤਾਕੀ ਨੇ ਪਾਕਿਸਤਾਨੀ ਸਰਕਾਰ ਨੂੰ ਸਿੱਧੇ ਤੌਰ ’ਤੇ ‘ਫ਼ੌਜੀ ਸ਼ਾਸਨ’ ਕਰਾਰ ਦਿੱਤਾ। ਇਸ ਤੋਂ ਇਲਾਵਾ ਤਾਲਿਬਾਨ ਨੇ ਪਾਕਿ ’ਤੇ ਅਫ਼ਗ਼ਾਨਿਸਤਾਨ ਅੰਦਰ ਅਸਥਿਰਤਾ ਫੈਲਾਉਣ ਲਈ ਦਾਇਸ਼ (ਆਈ. ਐੱਸ. ਆਈ. ਐੱਸ.) ਦਾ ਸਮਰਥਨ ਕਰਨ ਦਾ ਦੋਸ਼ ਲਗਾਇਆ। ਤਾਲਿਬਾਨ ਮੁਤਾਬਿਕ ਉਨ੍ਹਾਂ ਨੇ ਹਾਲ ਹੀ ’ਚ ਦੋ ਦਰਜਨ ਤੋਂ ਵੱਧ ਆਈ. ਐੱਸ. ਆਈ. ਐੱਸ. ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ, ਜਿਨ੍ਹਾਂ ਨੂੰ ਪਾਕਿ ਵਲੋਂ ਸਰਹੱਦ ਪਾਰ ਭੇਜਿਆ ਗਿਆ ਸੀ। ਦੂਜੇ ਪਾਸੇ, ਪਾਕਿਸਤਾਨੀ ਅਧਿਕਾਰੀਆਂ ਨੇ ਦੋਸ਼ ਲਗਾਇਆ ਕਿ ਅਫ਼ਗ਼ਾਨਿਸਤਾਨ ਦੀ ਧਰਤੀ ਤੋਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.), ਬਲੋਚਿਸਤਾਨ ਲਿਬਰੇਸ਼ਨ ਆਰਮੀ (ਬੀ. ਐੱਲ. ਏ.), ਈਸਟ ਤੁਰਕਿਸਤਾਨ ਇਸਲਾਮਿਕ ਮੂਵਮੈਂਟ, ਇਸਲਾਮਿਕ ਸਟੇਟ ਖੁਰਾਸਾਨ ਪ੍ਰੋਵਿੰਸ ਅਤੇ ਅਲ-ਕਾਇਦਾ ਵਰਗੀਆਂ ਜਥੇਬੰਦੀਆਂ ਬੇਖੌਫ਼ ਸਰਗਰਮ ਹਨ। ਤਾਲਿਬਾਨ ਨੇ ਪਾਕਿਸਤਾਨ ਦੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖ਼ਾਰਜ ਕਰ ਦਿੱਤਾ। ਦੋਹਾਂ ਦੇਸ਼ਾਂ ਦੇ ਅਧਿਕਾਰੀਆਂ ਵਿਚਾਲੇ ਹੋਏ ਜ਼ਬਰਦਸਤ ਸ਼ਬਦੀ ਟਕਰਾਅ ਕਾਰਨ ਗੱਲਬਾਤ ਪੂਰੀ ਤਰ੍ਹਾਂ ਲੀਹੋਂ ਲੱਥ ਗਈ। ਰੂਸੀ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਪਾਕਿ ਤੇ ਅਫ਼ਗ਼ਾਨਿਸਤਾਨ ਦਰਮਿਆਨ ਤਿੱਖੇ ਮਤਭੇਦਾਂ ਕਾਰਨ ਸਾਂਝਾ ਬਿਆਨ ਜਾਰੀ ਕਰਨਾ ਅਸੰਭਵ ਹੋ ਗਿਆ। ਬੈਠਕ ਤੋਂ ਬਾਅਦ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਅਫ਼ਗ਼ਾਨ ਸੁਰੱਖਿਆ ਬਲ ਇਸਲਾਮਿਕ ਸਟੇਟ ਤੇ ਹੋਰ ਦਹਿਸ਼ਤਗਰਦ ਸਮੂਹਾਂ ਵਿਰੁੱਧ ਸਖ਼ਤ ਲੜਾਈ ਲੜ ਰਹੇ ਹਨ ਅਤੇ ਇਸ ਸਮੇਂ ਕਾਬੁਲ ਦੀ ਅੱਤਵਾਦ-ਵਿਰੋਧੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ।
ਪਿਛਲੀ ਖ਼ਬਰ ਪਿੰਡ ਛੋਕਰਾਂ ਵਿਖੇ ‘ਬੇਗਮਪੁਰੇ ਦਾ ਸੰਕਲਪ’ ਨਗਰ ਕੀਰਤਨ ਸਬੰਧੀ ਮੀਟਿੰਗ 24 ਤੇ 25 ਅਕਤੂਬਰ ਨੂੰ ਪਮਾਲੀ ਤੋਂ ਸ੍ਰੀ ਦਰਬਾ... ਅਗਲੀ ਖ਼ਬਰ ਪੰਜਾਬ ਯੂਥ ਕਾਂਗਰਸ ਵਲੋਂ ਚੋਣ ਕਮਿਸ਼ਨ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।