04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਔਰਤ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਅਹਿਮਦਗੜ੍ਹ, 3 ਅਕਤੂਬਰ (ਰਣਧੀਰ ਸਿੰਘ ਮਹੋਲੀ, ਰਵਿੰਦਰ ਪੁਰੀ, ਸੁਖਜੀਤ ਸਿੰਘ ਖੇੜਾ)-ਅੱਜ ਤੜਕਸਾਰ ਚਾਂਦ ਸਿਨੇਮਾ ਰੋਡ ਨੇੜੇ ਸੁਨਿਆਰਾ ਮੁਹੱਲਾ ਦੇ ਨਜ਼ਦੀਕ ਸੜਕ ’ਤੇ ਕਵਾੜ ਇਕੱਠਾ ਕਰਨ ਵਾਲੀ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਸੁਨੀਤਾ ਪਤਨੀ ਸੇਵਕ ਸਿੰਘ ਮੁਰਦਾਘਾਟ ਵਾਲੀ ਗਲੀ ਰਹਿਦੀ ਸੀ ਤੇ ਕਾਗਜ਼-ਕਬਾੜ ਵਗੈਰਾ ਚੁਗਣ ਲਈ ਜਾਂਦੀ ਸੀ।

ਅਜੀਤ ਡੈਸਕ 04-10-2026
ਅਹਿਮਦਗੜ੍ਹ, 3 ਅਕਤੂਬਰ (ਰਣਧੀਰ ਸਿੰਘ ਮਹੋਲੀ, ਰਵਿੰਦਰ ਪੁਰੀ, ਸੁਖਜੀਤ ਸਿੰਘ ਖੇੜਾ)-ਅੱਜ ਤੜਕਸਾਰ ਚਾਂਦ ਸਿਨੇਮਾ ਰੋਡ ਨੇੜੇ ਸੁਨਿਆਰਾ ਮੁਹੱਲਾ ਦੇ ਨਜ਼ਦੀਕ ਸੜਕ ’ਤੇ ਕਵਾੜ ਇਕੱਠਾ ਕਰਨ ਵਾਲੀ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਿਕ ਸੁਨੀਤਾ ਪਤਨੀ ਸੇਵਕ ਸਿੰਘ ਮੁਰਦਾਘਾਟ ਵਾਲੀ ਗਲੀ ਰਹਿਦੀ ਸੀ ਤੇ ਕਾਗਜ਼-ਕਬਾੜ ਵਗੈਰਾ ਚੁਗਣ ਲਈ ਜਾਂਦੀ ਸੀ। ਜਦ ਅੱਜ ਸਵੇਰੇ ਉਹ ਕਰੀਬ 4:30 ਵਜੇ ਆਪਣੀ ਭੂਆ ਬੇਵੀ ਨਾਲ ਰੋਜ਼ਾਨਾ ਵਾਂਗ ਕੰਮ ’ਤੇ ਗਈ ਅਤੇ ਭੂਆ ਨੇ ਸਵੇਰੇ 5 ਵਜੇ ਦੇ ਕਰੀਬ ਘਰ ਸੂਚਨਾ ਦਿੱਤੀ ਕਿ ਸੁਨੀਤਾ ਸੁਨਿਆਰਾ ਮਹੱਲੇ ਤੇਰਾ ਪੰਥ ਭਵਨ ਕੋਲ ਖੂਨ ਨਾਲ ਲੱਥਪੱਥ ਹਾਲਤ ਵਿਚ ਪਈ ਹੈ। ਮਿਲੀ ਜਾਣਕਾਰੀ ਮੁਤਾਬਕ, ਬੇਵੀ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਸਵਾਰ ਮੂੰਹ ਢੱਕੇ ਹੋਏ ਤਿੰਨ ਅਣਪਛਾਤੇ ਵਿਅਕਤੀ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ। ਜਦੋਂ ਉਹ ਹਲਵਾਈ ਦੀ ਦੁਕਾਨ ਕੋਲ ਪਹੁੰਚੀਆਂ ਅਤੇ ਆਪੋ ਆਪਣੇ ਵੱਖ-ਵੱਖ ਰਸਤੇ ਨੂੰ ਹੋ ਗਈਆਂ। ਇਸ ਤੋਂ ਬਾਅਦ ਜਦੋਂ ਉਹ (ਬੇਵੀ) ਤੇਰਾਂ ਪੰਥ ਭਵਨ ਲਾਗੇ ਪਹੁੰਚੀ ਤਾਂ ਉਸ ਨੇ ਸੁਨੀਤਾ ਨੂੰ ਗੰਭੀਰ ਜ਼ਖ਼ਮੀ ਹਾਲਤ ਵਿਚ ਦੇਖਿਆ, ਜੋ ਉਹ ਹਸਪਤਾਲ ਲੈ ਕੇ ਜਾਣ ਲਈ ਮਦਦ ਮੰਗ ਰਹੀ ਸੀ। ਮਾਂ ਦੀ ਖ਼ਬਰ ਮਿਲਦਿਆਂ ਹੀ ਮ੍ਰਿਤਕਾ ਦਾ ਬੇਟਾ ਲਾਡੀ ਆਪਣੇ ਪਿਤਾ ਅਤੇ ਗੁਆਂਢੀਆਂ ਸਮੇਤ ਪੁੱਜਾ ਤਾਂ ਉਸਦੀ ਮਾਤਾ ਸੁਨੀਤਾ ਦਮ ਤੋੜ ਚੁੱਕੀ ਸੀ। ਘਟਨਾ ਸਥਾਨ ’ਤੇ ਪਹੁੰਚੀ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਸਾਬਕਾ ਸਰਪੰਚ ਦੀ ਗੋਲੀਆਂ ਮਾਰ ਕੇ ਹੱਤਿਆ ਅਗਲੀ ਖ਼ਬਰ ਨਸ਼ੇ ਦੀ ਭੇਟ ਚੜ੍ਹਿਆ ਇਕ ਹੋਰ ਨੌਜਵਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।