02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਬਿਜਲਈ ਵਾਹਨਾਂ ਦੀ ਖਾਮੋਸ਼ੀ ਖਤਮ, ਆਵਾਜ਼ ਅਲਰਟ ਹੋਵੇਗਾ ਜ਼ਰੂਰੀ

ਮੰਡੀ ਗੋਬਿੰਦਗੜ੍ਹ, 1 ਅਕਤੂਬਰ (ਮੋਹਿਤ ਸਿੰਗਲਾ)-ਇਲੈਕਟ੍ਰਿਕ ਵਾਹਨਾਂ ਦੀ ਲਗਭਗ ਖ਼ਾਮੋਸ਼ ਰਫ਼ਤਾਰ ਹੁਣ ਸੜਕਾਂ ’ਤੇ ਪੈਦਲ ਯਾਤਰੀਆਂ ਲਈ ਸੁਰੱਖਿਆ ਚੁਣੌਤੀ ਨਹੀਂ ਬਣੇਗੀ। ਕੇਂਦਰ ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ਵਿੱਚ ਆਵਾਜ਼ ਚੇਤਾਵਨੀ ਪ੍ਰਣਾਲੀ (ਏ.

ਅਜੀਤ ਡੈਸਕ 02-10-2026
ਮੰਡੀ ਗੋਬਿੰਦਗੜ੍ਹ, 1 ਅਕਤੂਬਰ (ਮੋਹਿਤ ਸਿੰਗਲਾ)-ਇਲੈਕਟ੍ਰਿਕ ਵਾਹਨਾਂ ਦੀ ਲਗਭਗ ਖ਼ਾਮੋਸ਼ ਰਫ਼ਤਾਰ ਹੁਣ ਸੜਕਾਂ ’ਤੇ ਪੈਦਲ ਯਾਤਰੀਆਂ ਲਈ ਸੁਰੱਖਿਆ ਚੁਣੌਤੀ ਨਹੀਂ ਬਣੇਗੀ। ਕੇਂਦਰ ਸਰਕਾਰ ਨੇ ਇਲੈਕਟ੍ਰਿਕ ਵਾਹਨਾਂ ਵਿੱਚ ਆਵਾਜ਼ ਚੇਤਾਵਨੀ ਪ੍ਰਣਾਲੀ (ਏ.ਵੀ.ਏ.ਐਸ.) ਲਾਜ਼ਮੀ ਕਰਨ ਦਾ ਫ਼ੈਸਲਾ ਕੀਤਾ ਹੈ। ਨਵੇਂ ਇਲੈਕਟ੍ਰਿਕ ਵਾਹਨਾਂ ਵਿਚ ਇਹ ਪ੍ਰਣਾਲੀ ਲਾਗੂ ਕੀਤੀ ਗਈ ਹੈ, ਜਦਕਿ ਸੜਕਾਂ ’ਤੇ ਚੱਲ ਰਹੇ ਪੁਰਾਣੇ ਰਜਿਸਟਰਡ ਇਲੈਕਟ੍ਰਿਕ ਵਾਹਨਾਂ ਵਿਚ ਵੀ ਏ.ਵੀ.ਏ.ਐਸ. ਲਗਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਸੜਕ ਆਵਾਜਾਈ ਅਤੇ ਰਾਜ-ਮਾਰਗ ਮੰਤਰਾਲੇ ਵੱਲੋਂ ਇਸ ਸਬੰਧੀ ਅਧਿਸੂਚਨਾ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਇਸ ਪ੍ਰਬੰਧ ਦਾ ਮੁੱਖ ਉਦੇਸ਼ ਉਨ੍ਹਾਂ ਹਾਦਸਿਆਂ ਨੂੰ ਰੋਕਣਾ ਹੈ, ਜਿਨ੍ਹਾਂ ਵਿਚ ਇਲੈਕਟ੍ਰਿਕ ਵਾਹਨ ਦੀ ਘੱਟ ਆਵਾਜ਼ ਕਾਰਨ ਪੈਦਲ ਯਾਤਰੀਆਂ ਨੂੰ ਉਸ ਦੇ ਨੇੜੇ ਆਉਣ ਦਾ ਪਤਾ ਨਹੀਂ ਲੱਗਦਾ। ਇਹ ਪ੍ਰਣਾਲੀ ਲਗਭਗ 50 ਕਿਲੋਮੀਟਰ ਪ੍ਰਤੀ ਘੰਟਾ ਤੱਕ ਦੀ ਰਫ਼ਤਾਰ ’ਤੇ ਸਰਗਰਮ ਰਹੇਗੀ। ਨਵੇਂ ਨਿਯਮ ਕਾਰਾਂ, ਬੱਸਾਂ ਅਤੇ ਮਾਲਵਾਹਕ ਇਲੈਕਟ੍ਰਿਕ ਵਾਹਨਾਂ ਸਮੇਤ ਵੱਖ-ਵੱਖ ਸ਼੍ਰੇਣੀਆਂ ’ਤੇ ਲਾਗੂ ਹੋਣਗੇ। ਈ-ਰਿਕਸ਼ਾ ਤੇ ਈ-ਕਾਰਟ ਵਰਗੇ ਇਲੈਕਟ੍ਰਿਕ ਵਾਹਨਾਂ ਨੂੰ ਵੀ ਇਸ ਦੇ ਦਾਇਰੇ ਵਿਚ ਸ਼ਾਮਿਲ ਕੀਤਾ ਗਿਆ ਹੈ।
ਪਿਛਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੜੀ ਜਾਵੇਗੀ ਆਰ-ਪਾਰ ਦੀ ਲੜਾਈ-ਗੁਰਦੀਪ ਸਿੰਘ ਬਠਿੰਡਾ ਅਗਲੀ ਖ਼ਬਰ ਮੰਡੀ ’ਚ ਮਿੱਟੀ ਦੇ ਭਾਅ ਵਿਕਣ ਵਾਲੀਆਂ ਸਬਜ਼ੀਆਂ ਨੂੰ ਖਪਤਕਾਰਾਂ ਦੀ ਰਸੋਈ ਤੱਕ ਪੁੱਜਦੀਆਂ ਦੇ ਰੇਟਾਂ ਨੂੰ ਲੱਗ ਰਹੇ ਖੰਭ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।