01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਖਹਿਰਾ ਨੇ ਰਾਜਪਾਲ ਨੂੰ ਕੋਠੀਆਂ ਦੀ ਸੂਚੀ ਸੌਂਪ ਕੇ ਕੀਤੀ ਜਾਂਚ ਦੀ ਮੰਗ

ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸਿੰਘ ਮਾਨ)- ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਗਾਇਤਰੀ ਬਿਸ਼ਨੋਈ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਾਲੇ ਛਿੜਿਆ ਵਿਵਾਦ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕਚਹਿਰੀ ਵਿਚ ਪਹੁੰਚ ਗਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ਅੱਜ ਰਾਜਪਾਲ ਨਾਲ ਮੁਲਾਕਾਤ ਕਰਕੇ ਸੈਕਟਰ 39 ਸਥਿਤ, ਸਰਕਟ ਹਾਊਸ ’ਚ ਸਰਕਾਰੀ ਕੋਠੀਆਂ ’ਤੇ ਕਥਿਤ ਕਬਜ਼ੇ ਦਾ ਦੋਸ਼ ਲਾਉਂਦਿਆਂ ਇਕ ਮੰਗ ਪੱਤਰ ਸੌਂਪਿਆ।

ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮੰਗ ਪੱਤਰ ਸੌਂਪਦੇ ਹੋਏ। ਤਸਵੀਰ : ਗੁਰਿੰਦਰ ਸਿੰਘ 01-10-2026
ਚੰਡੀਗੜ੍ਹ, 30 ਸਤੰਬਰ (ਵਿਕਰਮਜੀਤ ਸਿੰਘ ਮਾਨ)- ਆਮ ਆਦਮੀ ਪਾਰਟੀ ਦੀ ਮਹਿਲਾ ਆਗੂ ਗਾਇਤਰੀ ਬਿਸ਼ਨੋਈ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਾਲੇ ਛਿੜਿਆ ਵਿਵਾਦ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕਚਹਿਰੀ ਵਿਚ ਪਹੁੰਚ ਗਿਆ ਹੈ। ਸੁਖਪਾਲ ਸਿੰਘ ਖਹਿਰਾ ਨੇ ਅੱਜ ਰਾਜਪਾਲ ਨਾਲ ਮੁਲਾਕਾਤ ਕਰਕੇ ਸੈਕਟਰ 39 ਸਥਿਤ, ਸਰਕਟ ਹਾਊਸ ’ਚ ਸਰਕਾਰੀ ਕੋਠੀਆਂ ’ਤੇ ਕਥਿਤ ਕਬਜ਼ੇ ਦਾ ਦੋਸ਼ ਲਾਉਂਦਿਆਂ ਇਕ ਮੰਗ ਪੱਤਰ ਸੌਂਪਿਆ। ਇਸ ਮੌਕੇ ਖਹਿਰਾ ਵਲੋਂ ਰਾਜਪਾਲ ਨੂੰ ਕੁਝ ਕੋਠੀਆਂ ਦੀ ਸੂਚੀ ਵੀ ਸੌਂਪੀ ਗਈ। ਮੰਗ ਪੱਤਰ ਸੌਂਪਣ ਤੋਂ ਬਾਅਦ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਹਿਰਾ ਨੇ ਕਿਹਾ ਕਿ ਚੰਡੀਗੜ੍ਹ ਵਿਚ ਸਰਕਾਰ ਦੇ ਮੰਤਰੀਆਂ ਨੂੰ ਅਲਾਟ ਸਰਕਾਰੀ ਕੋਠੀਆਂ ’ਤੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਵਲੋਂ ਗੈਰ-ਕਾਨੂੰਨੀ ਤੌਰ ’ਤੇ ਕਥਿਤ ਕਬਜ਼ਾ ਕੀਤਾ ਹੋਇਆ ਹੈ । ਇਸ ਦੇ ਇਲਾਵਾ ਉਨ੍ਹਾਂ ਰਾਜਪਾਲ ਨੂੰ ਕੁਝ ਸਰਕਾਰੀ ਕੋਠੀਆਂ ਦੀ ਸੂਚੀ ਸੌਂਪ ਕੇ ਉਨ੍ਹਾਂ ਉੱਪਰ ਕਥਿਤ ਕਬਜ਼ੇ ਦਾ ਦੋਸ਼ ਵੀ ਲਗਾਇਆ ਗਿਆ ਜਿਨ੍ਹਾਂ ਵਿਚ ਕੋਠੀ ਨੰਬਰ 902, 905, 919, 926, 927, 928, 921, 960, 961, 964 ਅਤੇ 965 ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਇਸ ਗੰਭੀਰ ਮਾਮਲੇ ਵਿਚ ਜਾਂਚ ਕਰਾਉਣ ਦਾ ਭਰੋਸਾ ਦਵਾਇਆ ਹੈ।
ਪਿਛਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 10 ਅਕਤੂਬਰ ਨੂੰ ਹੋਣਗੇ ਬੰਦ- ਮੈਨੇਜਰ ਸੇਵਾ ਸਿੰਘ ਹੁਣ ਤੱਕ 3.58 ਲੱਖ ਤੋਂ ਵੱਧ ਸ਼ਰਧਾ... ਅਗਲੀ ਖ਼ਬਰ ਐਲ. ਪੀ. ਯੂ. ਨੂੰ ਬਦਨਾਮ ਕਰਨ ਲਈ ਰਚੀ ਗਈ ਸਾਜਿਸ਼-ਡਾ. ਅਸ਼ੋਕ ਮਿੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।