30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਗੁਰਦੁਆਰਾ ਸਾਹਿਬ ’ਚੋਂ ਨਕਦੀ ਲੁੱਟਣ ਲਈ ਆਏ 4 ਲੁਟੇਰਿਆਂ ਨੇ ਸੇਵਾਦਾਰ ਨੂੰ ਮਾਰੀ ਗੋਲੀ, ਗੰਭੀਰ ਜ਼ਖ਼ਮੀ ਲੁਟੇਰਿਆਂ ’ਚ ਕਾਰ ਸੇਵਾ ਵਾਲਿਆਂ ਦਾ ਡਰਾਈਵਰ ਤੇ ਲਾਂਗਰੀ ਸ਼ਾਮਿਲ- ਐਸ.ਐਸ.ਪੀ.

ਸੰਗਰੂਰ, 29 ਸਤੰਬਰ (ਦਮਨਜੀਤ ਸਿੰਘ)- ਮਹਾਰਾਜ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਵਿਖੇ ਸਥਿਤ ਗੁਰੂ ਘਰ ਵਿਚ ਬੀਤੀ ਰਾਤ ਚੋਰੀ ਦੀ ਨੀਅਤ ਨਾਲ ਦਾਖਲ ਹੋਏ ਲੁਟੇਰਿਆਂ ਵਲੋਂ ਗੁਰਦੁਆਰੇ ਦੇ ਸੇਵਾਦਾਰ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਦੇ ਸਨਸਨੀਖ਼ੇਜ਼ ਮਾਮਲੇ ਵਿਚ ਸੰਗਰੂਰ ਪੁਲਿਸ ਵਲੋਂ ਤਿੰਨ ਵਿਅਕਤੀਆਂ ਨੂੰ 2 ਪਿਸਤੌਲਾਂ ਤੇ 6 ਕਾਰਤੂਸਾਂ ਤੋਂ ਇਲਾਵਾ ਵਾਰਦਾਤ ਮੌਕੇ ਵਰਤੀ ਗਈ ਕਾਰ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ । ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ.

ਹਸਪਤਾਲ ਵਿਖੇ ਜ਼ੇਰੇ ਇਲਾਜ ਸੇਵਾਦਾਰ ਜਸਵੰਤ ਸਿੰਘ। ਤਸਵੀਰ : ਮੁਕੇਸ਼ ਕੁਮਾਰ 30-09-2026
ਸੰਗਰੂਰ, 29 ਸਤੰਬਰ (ਦਮਨਜੀਤ ਸਿੰਘ)- ਮਹਾਰਾਜ ਰਣਜੀਤ ਸਿੰਘ ਦੇ ਨਾਨਕੇ ਪਿੰਡ ਬਡਰੁੱਖਾਂ ਵਿਖੇ ਸਥਿਤ ਗੁਰੂ ਘਰ ਵਿਚ ਬੀਤੀ ਰਾਤ ਚੋਰੀ ਦੀ ਨੀਅਤ ਨਾਲ ਦਾਖਲ ਹੋਏ ਲੁਟੇਰਿਆਂ ਵਲੋਂ ਗੁਰਦੁਆਰੇ ਦੇ ਸੇਵਾਦਾਰ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿਚ ਜ਼ਖ਼ਮੀ ਕਰਨ ਦੇ ਸਨਸਨੀਖ਼ੇਜ਼ ਮਾਮਲੇ ਵਿਚ ਸੰਗਰੂਰ ਪੁਲਿਸ ਵਲੋਂ ਤਿੰਨ ਵਿਅਕਤੀਆਂ ਨੂੰ 2 ਪਿਸਤੌਲਾਂ ਤੇ 6 ਕਾਰਤੂਸਾਂ ਤੋਂ ਇਲਾਵਾ ਵਾਰਦਾਤ ਮੌਕੇ ਵਰਤੀ ਗਈ ਕਾਰ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ । ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਡਾ. ਰਵਜੋਤ ਗਰੇਵਾਲ ਵਲੋਂ ਇੱਕ ਪ੍ਰੈੱਸ ਵਾਰਤਾ ਕਰਦਿਆਂ ਇਹ ਖ਼ੁਲਾਸਾ ਕੀਤਾ ਗਿਆ ਕਿ ਪਿੰਡ ਬਡਰੁੱਖਾਂ ਦੇ ਗੁਰੂ ਘਰ ਵਿਚ ਜਿਨ੍ਹਾਂ 4 ਵਿਅਕਤੀਆਂ ਵਲੋਂ ਸੇਵਾਦਾਰ ਨੂੰ ਗੋਲੀ ਮਾਰ ਕੇ ਜ਼ਖ਼ਮੀ ਕੀਤਾ ਗਿਆ ਹੈ ਉਨ੍ਹਾਂ ਵਿਚੋਂ 3 ਵਿਅਕਤੀਆਂ ਸਰਬਜੀਤ ਸਿੰਘ ਸਰਬਾ, ਜਗਸੀਰ ਸਿੰਘ ਸੀਰਾ ਵਾਸੀ ਕੱਟੂ ਬਰਨਾਲਾ ਤੇ ਗੁਰਜੀਤ ਸਿੰਘ ਬੱਬੀ ਮਹਿਰਾਜ ਬਠਿੰਡਾ ਨੂੰ ਦੋ 32 ਬੋਰ ਦੇ ਦੇਸੀ ਪਿਸਤੌਲਾਂ ਅਤੇ 6 ਜਿੰਦਾ ਕਾਰਤੂਸਾਂ ਤੋਂ ਇਲਾਵਾ ਵਾਰਦਾਤ ਮੌਕੇ ਵਰਤੀ ਗਈ ਸਵਿਫ਼ਟ ਕਾਰ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਗਗਨਦੀਪ ਸਿੰਘ ਵਾਸੀ ਜੇਠੂਕੇ ਬੁੱ ਗਰਾਂ ਬਠਿੰਡਾ ਦੀ ਗ੍ਰਿਫ਼ਤਾਰੀ ਫ਼ਿਲਹਾਲ ਬਾਕੀ ਹੈ । ਐਸ.ਐਸ.ਪੀ. ਨੇ ਦੱਸਿਆ ਕਿ ਗੁਰਦੁਆਰਾ ਜਨਮ ਸਥਾਨ ਬਡਰੁੱਖਾਂ ਵਿਖੇ ਗੁਰਦੁਆਰਾ ਅੜੀਸਰ ਸਾਹਿਬ ਵਲੋਂ ਕਾਰ ਸੇਵਾ ਕਰਵਾਈ ਜਾ ਰਹੀ ਸੀ ਤੇ ਗ੍ਰਿਫ਼ਤਾਰ ਕੀਤੇ ਗਏ ਸਰਬਜੀਤ ਸਿੰਘ ਸਰਬਾ ਅਤੇ ਗੁਰਜੀਤ ਸਿੰਘ ਬੱਬੀ ਦੋਵੇਂ ਇਸ ਕਾਰ ਸੇਵਾ ਵਿਚ ਟਰੱਕ ਡਰਾਈਵਰ ਤੇ ਲਾਂਗਰੀ ਵਜੋਂ ਸੇਵਾਵਾਂ ਨਿਭਾਅ ਰਹੇ ਸਨ ਇਸ ਲਈ ਇਨ੍ਹਾਂ ਦੋਹਾਂ ਨੂੰ ਕਾਰ ਸੇਵਾ ਲਈ ਨਗਦੀ ਰੱਖਣ ਸੰਬੰਧੀ ਪਤਾ ਸੀ, ਜਿਸ ਕਾਰਨ ਇਨ੍ਹਾਂ ਦੋ ਹੋਰ ਸਾਥੀਆਂ ਨੂੰ ਨਾਲ ਲੈ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ । ਇਸ ਮੌਕੇ ਐਸ.ਪੀ. ਸੁਖਅੰਮ੍ਰਿਤ ਸਿੰਘ, ਡੀ.ਐਸ.ਪੀ. ਹਰਸਿਮਰਨ ਸਿੰਘ, ਸੀ.ਆਈ.ਏ. ਸਟਾਫ਼ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ, ਥਾਣਾ ਮੁਖੀ ਲੌਂਗੋਵਾਲ ਇੰਸ. ਗੁਲਾਬ ਸਿੰਘ ਅਤੇ ਚੌਂਕੀ ਇੰਚਾਰਜ ਬਡਰੁੱਖਾਂ ਜਸਵਿੰਦਰ ਸਿੰਘ ਵੀ ਮੌਜੂਦ ਸਨ।
ਪਿਛਲੀ ਖ਼ਬਰ ਵਿਸ਼ਵ ਫਾਰਮਾਸਿਸਟ ਦਿਵਸ ਮੌਕੇ ਆਦੇਸ਼ ਯੂਨੀਵਰਸਿਟੀ ਵਿਚ ਵਿਸ਼ੇਸ਼ ਸਮਾਗਮ ਅਗਲੀ ਖ਼ਬਰ ਬਲਤੇਜ ਪੰਨੂ ਵਲੋਂ ਬਹਿਰੀਨ ਵਾਲੀ ਬੀਬੀ ਸੰਬੰਧੀ ਧਾਮੀ ਨੂੰ ਤਿੱਖੇ ਸਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।