27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਏ.ਐਨ.ਟੀ.ਐਫ. ਅਤੇ ਬੀ.ਐਸ.ਐਫ. ਵਲੋਂ ਸਾਂਝੀ ਕਾਰਵਾਈ ਦੌਰਾਨ 19.820 ਕਿੱਲੋ ਹੈਰੋਇਨ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ

ਫ਼ਿਰੋਜ਼ਪੁਰ, 26 ਸਤੰਬਰ (ਗੁਰਿੰਦਰ ਸਿੰਘ)-ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਏ. ਐਨ.

ਬੀ.ਐੱਸ.ਐੱਫ. ਨਾਲ ਸਾਂਝੀ ਕਾਰਵਾਈ ਦੌਰਾਨ ਸਰਹੱਦ ਪਾਰ ਤੋਂ ਹੈਰੋਇਨ ਦੀ ਵੱਡੀ ਖੇਪ ਨਾਲ ਏ.ਐੱਨ.ਟੀ.ਐੱਫ. ਫ਼ਿਰੋਜ਼ਪੁਰ ਰੇਂਜ ਦੇ ਐੱਸ.ਪੀ. ਗੁਰਿੰਦਰਬੀਰ ਸਿੰਘ ਅਤੇ ਬੀ.ਐੱਸ.ਐੱਫ ਦੇ ਜਵਾਨ। ਅਜੀਤ ਤਸਵੀਰ 27-09-2026
ਫ਼ਿਰੋਜ਼ਪੁਰ, 26 ਸਤੰਬਰ (ਗੁਰਿੰਦਰ ਸਿੰਘ)-ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਕਾਰਵਾਈ ਕਰਦਿਆਂ ਏ. ਐਨ. ਟੀ. ਐਫ. ਫ਼ਿਰੋਜ਼ਪੁਰ ਰੇਂਜ ਅਤੇ ਸੀਮਾ ਸੁਰੱਖਿਆ ਬਲ (ਬੀ. ਐਸ. ਐਫ.) ਦੀ ਸਾਂਝੀ ਟੀਮ ਨੇ 19 ਕਿੱਲੋ 820 ਗ੍ਰਾਮ ਹੈਰੋਇਨ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਹੈਰੋਇਨ 20 ਪੈਕੇਟਾਂ ਵਿਚ ਪੈਕ ਕਰਕੇ ਕਰੀਬ ਚਾਰ ਫੁੱਟ ਲੰਬੀ ਰਬੜ ਦੀ ਟਿਊਬ ਵਿਚ ਲੁਕਾ ਕੇ ਰੱਖੀ ਹੋਈ ਸੀ। ਜਾਣਕਾਰੀ ਦਿੰਦਿਆਂ ਏ. ਐਨ. ਟੀ. ਐਫ. ਫ਼ਿਰੋਜ਼ਪੁਰ ਰੇਂਜ ਦੇ ਡੀ. ਐਸ. ਪੀ. ਸਤਪਾਲ ਸਿੰਘ ਨੇ ਦੱਸਿਆ ਕਿ ਬੀ. ਐਸ. ਐਫ. ਵਲੋਂ ਮਿਲੀ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਇਹ ਸਾਂਝੀ ਕਾਰਵਾਈ ਏ. ਐਨ. ਟੀ. ਐਫ. ਫ਼ਿਰੋਜ਼ਪੁਰ ਰੇਂਜ ਦੇ ਡੀ.ਐਸ.ਪੀ. ਪ੍ਰਿਥੀਪਾਲ ਸਿੰਘ ਅਤੇ ਬੀ.ਐਸ.ਐਫ. ਦੇ ਸਹਾਇਕ ਕਮਾਡੈਂਟ ਦੀ ਨਿਗਰਾਨੀ ਅਤੇ ਤਾਲਮੇਲ ਹੇਠ ਕੀਤੀ ਗਈ। ਤਲਾਸ਼ੀ ਦੌਰਾਨ ਰਬੜ ਦੀ ਟਿਊਬ ਨੂੰ ਦੋਵਾਂ ਸਿਰਿਆਂ ਤੋਂ ਲਗਭਗ 2.5 ਮਿਲੀਮੀਟਰ ਮੋਟੀ ਲੋਹੇ ਦੀ ਤਾਰ ਨਾਲ ਕੱਸ ਕੇ ਬੰਨਿਆ ਹੋਇਆ ਪਾਇਆ ਗਿਆ। ਟਿਊਬ ਨੂੰ ਖੋਲ੍ਹਣ ’ਤੇ ਇਸ ਵਿਚੋਂ ਹੈਰੋਇਨ ਦੇ 20 ਪੈਕੇਟ ਬਰਾਮਦ ਹੋਏ, ਜਿਨ੍ਹਾਂ ਦਾ ਕੁੱਲ ਵਜ਼ਨ 19 ਕਿੱਲੋ 820 ਗ੍ਰਾਮ ਸੀ। ਡੀ. ਐਸ. ਪੀ ਅਨੁਸਾਰ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਉਰਫ਼ ਰੌਕੀ ਪੁੱਤਰ ਬਲਵੀਰ ਸਿੰਘ ਅਤੇ ਮਨਜੀਤ ਸਿੰਘ ਉਰਫ਼ ਗਗਨਦੀਪ ਪੁੱਤਰ ਬਗੀਚਾ ਸਿੰਘ, ਦੋਵੇਂ ਵਾਸੀ ਪਿੰਡ ਲੰਗੇਆਣਾ ਥਾਣਾ ਸਦਰ ਫ਼ਿਰੋਜ਼ਪੁਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਦੋਵਾਂ ਮੁਲਜ਼ਮਾਂ ਦੇ ਪਾਕਿਸਤਾਨ-ਅਧਾਰਤ ਤਸਕਰਾਂ ਨਾਲ ਸੰਪਰਕ ਹੋਣ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਵਲੋਂ ਬਰਾਮਦ ਕੀਤੇ ਮੋਬਾਈਲ ਫ਼ੋਨ ਅਤੇ ਹੋਰ ਸਮਾਨ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਸਰਹੱਦ ਪਾਰ ਨਸ਼ਾ ਤਸਕਰੀ ਨੈੱਟਵਰਕ ਨਾਲ ਜੁੜੇ ਹੈਂਡਲਰਾਂ, ਸਹਿਯੋਗੀਆਂ ਅਤੇ ਹੋਰ ਵਿਅਕਤੀਆਂ ਦੀ ਭੂਮਿਕਾ ਦਾ ਪਤਾ ਲਗਾਇਆ ਜਾ ਸਕੇ। ਇਸ ਸਬੰਧੀ ਪਰਚਾ ਦਰਜ ਕਰ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ ਹੂਤੀ ਹਮਲਿਆਂ ਦਰਮਿਆਨ ਸਾਊਦੀ ਅਰਬ, ਪਾਕਿ ਤੇ ਤੁਰਕੀ ਦੇ ਫ਼ੌਜ ਮੁਖੀਆਂ ਦੀ ਅਹਿਮ ਬੈਠਕ ਅਗਲੀ ਖ਼ਬਰ ਫਾਰਮੇਸੀ ਅਫ਼ਸਰ ਭਰਤੀ ਪ੍ਰਕਿਰਿਆ ’ਤੇ ਰੋਕ ਤੋਂ ਬਾਅਦ ਸੰਬੰਧਿਤ ਮੰਤਰੀ ਅਸਤੀਫ਼ਾ ਦੇਣ-ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।