20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਕਮਜ਼ੋਰ ਮੌਨਸੂਨ ਕਾਰਨ ਦੇਸ਼ ਦੇ ਅੱਧੇ ਤੋਂ ਵੱਧ ਖੇਤੀ ਖੇਤਰ ’ਤੇ ਸੋਕੇ ਦਾ ਸੰਕਟ ਹਰਪ੍ਰੀਤ ਸਿੰਘ ਗਿੱਲ

ਅਮਲੋਹ, 19 ਸਤੰਬਰ-ਸਿੰਚਾਈ ਦੇ ਬਦਲਵੇਂ ਪ੍ਰਬੰਧਾਂ ਕਾਰਨ ਇਸ ਸਾਲ ਪੰਜਾਬ ਵਿਚ ਭਾਵੇਂ ਝੋਨੇ ਦੀ ਭਰਪੂਰ ਪੈਦਾਵਾਰ ਹੋਣ ਦੇ ਆਸਾਰ ਜਤਾਏ ਜਾ ਰਹੇ ਹਨ ਪਰ ਦੇਸ਼ ਭਰ ਵਿਚ ਅਲ ਨੀਨੋ ਦੇ ਪ੍ਰਭਾਵ ਕਾਰਨ ਇਸ ਸਾਲ ਕਮਜ਼ੋਰ ਰਹੀ ਮਾਨਸੂਨ ਨੇ ਦੇਸ਼ ਦੇ ਵੱਡੇ ਹਿੱਸੇ ਵਿਚ ਸੋਕੇ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ ਜਿਸ ਕਾਰਨ ਨਾ ਸਿਰਫ਼ ਦੇਸ਼ ਭਰ ਵਿਚ ਝੋਨੇ ਦਾ ਉਤਪਾਦਨ ਹੀ ਘਟੇਗਾ ਸਗੋਂ ਬਣੇ ਹਾਲਾਤ ਕਾਰਨ ਉਨ੍ਹਾਂ ਰਾਜਾਂ ਵਿਚ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ ਜਿਹੜੇ ਰਾਜ ਪੂਰੀ ਤਰ੍ਹਾਂ ਨਾਲ ਬਰਸਾਤ ਦੇ ਪਾਣੀ ਤੇ ਨਿਰਭਰ ਹਨ । ਆਈ.

ਅਜੀਤ ਡੈਸਕ 20-09-2026
ਅਮਲੋਹ, 19 ਸਤੰਬਰ-ਸਿੰਚਾਈ ਦੇ ਬਦਲਵੇਂ ਪ੍ਰਬੰਧਾਂ ਕਾਰਨ ਇਸ ਸਾਲ ਪੰਜਾਬ ਵਿਚ ਭਾਵੇਂ ਝੋਨੇ ਦੀ ਭਰਪੂਰ ਪੈਦਾਵਾਰ ਹੋਣ ਦੇ ਆਸਾਰ ਜਤਾਏ ਜਾ ਰਹੇ ਹਨ ਪਰ ਦੇਸ਼ ਭਰ ਵਿਚ ਅਲ ਨੀਨੋ ਦੇ ਪ੍ਰਭਾਵ ਕਾਰਨ ਇਸ ਸਾਲ ਕਮਜ਼ੋਰ ਰਹੀ ਮਾਨਸੂਨ ਨੇ ਦੇਸ਼ ਦੇ ਵੱਡੇ ਹਿੱਸੇ ਵਿਚ ਸੋਕੇ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ ਜਿਸ ਕਾਰਨ ਨਾ ਸਿਰਫ਼ ਦੇਸ਼ ਭਰ ਵਿਚ ਝੋਨੇ ਦਾ ਉਤਪਾਦਨ ਹੀ ਘਟੇਗਾ ਸਗੋਂ ਬਣੇ ਹਾਲਾਤ ਕਾਰਨ ਉਨ੍ਹਾਂ ਰਾਜਾਂ ਵਿਚ ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਵੀ ਪ੍ਰਭਾਵਿਤ ਹੋ ਸਕਦੀ ਹੈ ਜਿਹੜੇ ਰਾਜ ਪੂਰੀ ਤਰ੍ਹਾਂ ਨਾਲ ਬਰਸਾਤ ਦੇ ਪਾਣੀ ਤੇ ਨਿਰਭਰ ਹਨ । ਆਈ.ਆਈ.ਟੀ. ਗਾਂਧੀ ਨਗਰ ਦੇ ਇੰਡੀਆ ਡਰਾਟ ਮਾਨੀਟਰ ਅਨੁਸਾਰ 9 ਸਤੰਬਰ ਤੱਕ ਦੇਸ਼ ਦਾ 53.2 ਫ਼ੀਸਦੀ ਖੇਤਰ ਸੋਕੇ ਦੀ ਲਪੇਟ ਵਿਚ ਆ ਚੁੱਕਾ ਸੀ, ਜਦੋਂਕਿ ਇਕ ਹਫ਼ਤਾ ਪਹਿਲਾਂ ਇਹ ਅੰਕੜਾ ਕਰੀਬ 46 ਫ਼ੀਸਦੀ ਸੀ। ਸੋਕੇ ਦਾ ਇਹ ਵੱਧਦਾ ਘੇਰਾ ਇਸ ਲਈ ਵੱਡੀ ਚਿੰਤਾ ਦਾ ਕਾਰਨ ਬਣਦਾ ਜਾ ਰਿਹਾ ਹੈ ਕਿਉਂਕਿ ਕਈ ਇਲਾਕਿਆਂ ਵਿਚ ਸਾਉਣੀ ਦੀਆਂ ਫ਼ਸਲਾਂ ਪੱਕਣ ਕਿਨਾਰੇ ਪਹੁੰਚੀਆਂ ਹੋਈਆਂ ਹਨ ਜਿੱਥੇ ਉਨ੍ਹਾਂ ਨੂੰ ਪਾਣੀ ਦੀ ਸਖ਼ਤ ਜ਼ਰੂਰਤ ਹੁੰਦੀ ਹੈ ਤੇ ਇਸ ਦੇ ਨਾਲ ਹੀ ਹਾੜ੍ਹੀ ਦੀਆਂ ਅਗਲੀਆਂ ਫ਼ਸਲਾਂ ਦੀ ਬਿਜਾਈ ਲਈ ਵੀ ਖੇਤਾਂ ਵਿਚ ਭਰਪੂਰ ਨਮੀ ਦੀ ਲੋੜ ਹੁੰਦੀ ਹੈ । ਇਸ ਮਾਨੀਟਰ ਵਿਚ ਸਿਰਫ਼ ਮੀਂਹ ਦੀ ਮਾਤਰਾ ਨੂੰ ਹੀ ਆਧਾਰ ਨਹੀਂ ਬਣਾਇਆ ਜਾਂਦਾ, ਸਗੋਂ ਮਿੱਟੀ ਦੀ ਨਮੀ, ਜਲ ਭੰਡਾਰਾਂ ਅਤੇ ਸੈਟੇਲਾਈਟ ਰਾਹੀਂ ਮਿਲਣ ਵਾਲੇ ਸੰਕੇਤਾਂ ਨੂੰ ਵੀ ਧਿਆਨ ਵਿਚ ਰੱਖਿਆ ਜਾਂਦਾ ਹੈ । ਰਿਪੋਰਟ ਮੁਤਾਬਿਕ ਦੇਸ਼ ਦੇ 33.4 ਫ਼ੀਸਦੀ ਖੇਤਰ ਵਿਚ ਦਰਮਿਆਨੇ ਜਾਂ ਇਸ ਤੋਂ ਵੱਧ ਗੰਭੀਰ ਸੋਕੇ ਦੀ ਸਥਿਤੀ ਹੈ, ਜਦੋਂਕਿ 15.4 ਫ਼ੀਸਦੀ ਖੇਤਰ ਗੰਭੀਰ ਸੋਕੇ ਅਤੇ 3.8 ਫ਼ੀਸਦੀ ਖੇਤਰ ਅਤਿ ਗੰਭੀਰ ਸੋਕੇ ਦੀ ਲਪੇਟ ਵਿਚ ਹੈ। ਇਸ ਤੋਂ ਇਲਾਵਾ 0.1 ਫ਼ੀਸਦੀ ਖੇਤਰ ਨੂੰ ਬੇਹੱਦ ਗੰਭੀਰ ਸੋਕੇ ਦੀ ਸ਼੍ਰੇਣੀ ਵਿਚ ਰੱਖਿਆ ਗਿਆ ਹੈ। ਖੇਤੀ ਮਾਹਿਰਾਂ ਮੁਤਾਬਿਕ ਜੇਕਰ ਆਉਣ ਵਾਲੇ ਦਿਨਾਂ ਵਿਚ ਚੰਗੀ ਬਾਰਸ਼ ਨਾ ਹੋਈ ਤਾਂ ਮੀਂਹ ’ਤੇ ਨਿਰਭਰ ਖੇਤਰਾਂ ਵਿਚ ਸਾਉਣੀ ਦੀ ਪੈਦਾਵਾਰ ਪ੍ਰਭਾਵਿਤ ਹੋਣ ਦੇ ਨਾਲ ਹਾੜ੍ਹੀ ਦੀ ਬਿਜਾਈ ਵੀ ਪੱਛੜ ਸਕਦੀ ਹੈ।
ਪਿਛਲੀ ਖ਼ਬਰ ਰਾਜਾ ਵੜਿੰਗ ਦੇ ਨਜ਼ਦੀਕੀ ਕਾਂਗਰਸ ਆਗੂ ਵਿੱਕੀ ਨੂੰ ਬੰਬੀਹਾ ਗੈਂਗ ਵਲੋਂ ਪਰਿਵਾਰ ਸਮੇਤ ਮਾਰਨ ਦੀ ਧਮਕੀ ਅਗਲੀ ਖ਼ਬਰ ਨਵੀਂ ਪੀੜ੍ਹੀ ਲਈ ਅਣਜਾਣ ਬਣਿਆ ‘ਪਰਚੀਆਂ ਵਾਲਾ ਜਹਾਜ਼’ ਸੁਰਿੰਦਰ ਕੋਛੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।