20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬਿਜਲੀ ਨਿਗਮ ਦੇ ਸੀ . ਐਮ . ਡੀ . ਨਵੇਂ - ਚੁਣੌਤੀਆਂ ਪੁਰਾਣੀਆਂ

ਪਟਿਆਲਾ, 19 ਸਤੰਬਰ-ਬਿਜਲੀ ਨਿਗਮ ਨੇ ਨਵੇਂ ਬਣੇ ਸੀ. ਐਮ.

ਅਜੀਤ ਡੈਸਕ 20-09-2026
ਪਟਿਆਲਾ, 19 ਸਤੰਬਰ-ਬਿਜਲੀ ਨਿਗਮ ਨੇ ਨਵੇਂ ਬਣੇ ਸੀ.ਐਮ.ਡੀ. ਆਈ.ਏ.ਐਸ. ਗੁਰਕੀਰਤ ਕਿਰਪਾਲ ਸਿੰਘ ਦੇ ਅਹੁਦਾ ਸੰਭਾਲਣ ਤੋਂ ਬਾਅਦ ਪਲੇਠੀ ਮੀਟਿੰਗ ਦੌਰਾਨ ਬੇਸ਼ੱਕ ਡਾਇਰੈਕਟਰਾਂ ਸਮੇਤ ਅਧਿਕਾਰੀਆਂ ਨੂੰ ਬਿਜਲੀ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ ਦੇ ਆਦੇਸ਼ ਦੇ ਚੁੱਕੇ ਹਨ ਪਰੰਤੂ ਉਹ ਬਿਜਲੀ ਨਿਗਮ ’ਚ ਖੜ੍ਹੀਆਂ ਚੁਣੌਤੀਆਂ ਨੂੰ ਕਿਸ ਪੱਧਰ ’ਤੇ ਕਿੰਨਾ ਸੰਭਾਲਣ ’ਚ ਕਾਮਯਾਬ ਹੁੰਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ? ਜਿੱਥੇ ਲੰਘੇ ਦਿਨੀਂ ਬਿਜਲੀ ਕੱਟਾਂ ਨੂੰ ਲੈ ਕੇ ਸੂਬਾ ਸਰਕਾਰ ਨੂੰ ਵਿਰੋਧੀ ਪਾਰਟੀਆਂ ਦੇ ਤਾਨੇ ਝੱਲਣੇ ਪਏ ਉੱਥੇ ਹੀ ਮਿਲੀ ਜਾਣਕਾਰੀ ਅਨੁਸਾਰ ਸੂਬੇ ’ਚ ਬਿਜਲੀ ਕੱਟ ਬੇਸ਼ੱਕ ਬੰਦ ਹਨ ਪਰ ਕੋਲੇ ਦੀ ਸਥਿਤੀ ਨਿੱਜੀ ਥਰਮਲ ਪਲਾਂਟਾਂ ਕੋਲ ਜਿਉਂ ਦੀ ਤਿਉਂ ਹੈ । ਇਸ ਸਮੇਂ ਨਿੱਜੀ ਥਰਮਲ ਪਲਾਂਟਾਂ ਜਿਸ ’ਚ ਰਾਜਪੁਰਾ ਥਰਮਲ ਪਲਾਂਟ ਕੋਲ 9 ਦਿਨ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਕੇਵਲ 4 ਦਿਨ ਦਾ ਕੋਲਾ ਬਾਕੀ ਹੈ। ਜਦੋਂ ਕਿ ਸਰਕਾਰ ਦੇ ਆਪਣੇ ਤਿੰਨੋਂ ਥਰਮਲ ਪਲਾਂਟਾਂ ਕੋਲ 60 ਦਿਨ ਤੋਂ ਲੈ ਕੇ 93 ਦਿਨ ਤੱਕ ਦਾ ਕੋਲਾ ਬਾਕੀ ਪਿਆ ਹੈ। ਬਿਜਲੀ ਨਿਗਮ ਹਾਲੇ ਵੀ ਸੂਬੇ ਦੀ ਬਿਜਲੀ ਦੀ ਮੰਗ 16292 ਮੈਗਾਵਾਟ ਨੂੰ ਪੂਰਾ ਕਰ ਰਿਹਾ ਹੈ। ਜਿਸ ’ਚੋਂ ਲਗਭਗ 12 ਹਜ਼ਾਰ ਮੈਗਾਵਾਟ ਬਿਜਲੀ ਬਾਹਰੋਂ ਖ਼ਰੀਦੀ ਜਾ ਰਹੀ ਹੈ ਜਦੋਂ ਕਿ ਬਿਜਲੀ ਨਿਗਮ ਦੇ ਆਪਣੇ ਸਰੋਤ ਕੇਵਲ 4844 ਮੈਗਾਵਾਟ ਬਿਜਲੀ ਪੈਦਾ ਕਰ ਰਹੇ ਹਨ । ਇਕ ਸਾਲ ਤੋਂ ਬਿਜਲੀ ਬਿੱਲਾਂ ਦੇ ਨਾ ਬਣਨ ਤੇ ਨਵੇਂ ਯੂਨੀਫਾਈਡ ਸਾਫ਼ਟਵੇਅਰ ਦੇ ਪਾਏ ਪੰਗੇ ਕਾਰਨ ਬਿਜਲੀ ਨਿਗਮ ਪਿਛਲੇ 1 ਸਾਲ ਤੋਂ ਵਿੱਤੀ ਸੰਕਟ ਝੱਲਣ ਨੂੰ ਮਜਬੂਰ ਹੈ ਜੋਕਿ ਜਲਦ ਠੀਕ ਹੁੰਦਾ ਨਹੀਂ ਜਾਪਦਾ ਤੇ ਨਵੇਂ ਸੀ.ਐਮ.ਡੀ. ਲਈ ਇਹ ਪ੍ਰਕਿਰਿਆ ਨੂੰ ਠੀਕ ਕਰਨਾ ਵੱਡੀ ਚੁਨੌਤੀ ਸਾਬਤ ਹੋਵੇਗਾ।
ਪਿਛਲੀ ਖ਼ਬਰ ਭੋਗ ’ਤੇ ਵਿਸ਼ੇਸ਼ ਸੁਰਜੀਤ ਸਿੰਘ ਗਿੱਲ ਮਲੂਕਾ ਅਗਲੀ ਖ਼ਬਰ ਅੱਤਵਾਦੀ ਅਲਤਾਫ਼ ਹੁਸੈਨ ’ਤੇ ਲੰਡਨ ’ਚ ਕਾਤਲਾਨਾ ਹਮਲੇ ਦੀ ਕੋਸ਼ਿਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।