16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਪੰਜਾਬ ਪੁਲਿਸ ਨੇ ਮੋਲਡੋਵਾ ਸਰਕਾਰ ਵਲੋਂ ਮਿਲਿਆ ‘ਟੋਕਨ ਆਫ਼ ਐਪਰੀਸੀਏਸ਼ਨ’ ਐਵਾਰਡ ਮੁੱਖ ਮੰਤਰੀ ਨੂੰ ਕੀਤਾ ਭੇਟ

ਰਾਜਪੁਰਾ, 15 ਸਤੰਬਰ (ਰਣਜੀਤ ਸਿੰਘ)-ਰਾਜਪੁਰਾ ਵਿਖੇ ਤਾਇਨਾਤ ਐਸ. ਪੀ.

ਅਜੀਤ ਡੈਸਕ 16-09-2026
ਰਾਜਪੁਰਾ, 15 ਸਤੰਬਰ (ਰਣਜੀਤ ਸਿੰਘ)-ਰਾਜਪੁਰਾ ਵਿਖੇ ਤਾਇਨਾਤ ਐਸ.ਪੀ. ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਮੋਲਡੋਵਾ ਸਰਕਾਰ ਵਲੋਂ ਪੰਜਾਬ ਪੁਲਿਸ ਦੇ ਵਫ਼ਦ ਨੂੰ ਮੋਲਡੋਵਾ ਤੋਂ ਭਾਰਤ ਵਿਚ ਪਹਿਲੇ ਭਗੌੜੇ ਦੀ ਹਵਾਲਗੀ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਟੋਕਨ ਆਫ਼ ਐਪਰੀਸੀਏਸ਼ਨ ਭੇਟ ਕੀਤਾ ਗਿਆ। ਇਹ ਸਨਮਾਨ ਪੰਜਾਬ ਪੁਲਿਸ ਦੇ ਆਲ੍ਹਾ ਅਫ਼ਸਰਾਂ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਟ ਕੀਤਾ। ਇਸ ਸੰਬੰਧੀ ‘ਅਜੀਤ’ ਨੂੰ ਜਾਣਕਾਰੀ ਦਿੰਦੇ ਹੋਏ ਐਸ.ਪੀ. ਰਾਜਪੁਰਾ ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਪੁਲਿਸ ਦੀ ਐਸਕਾਰਟ ਟੀਮ ਵਲੋਂ ਡੀ.ਜੀ.ਪੀ. ਪੰਜਾਬ, ਏ.ਡੀ.ਜੀ.ਪੀ., ਏ.ਜੀ.ਟੀ.ਐਫ. ਤੇ ਆਈ.ਜੀ.ਪੀ.ਉ. ਐਫ.ਟੀ.ਈ.ਸੀ. ਸਮੇਤ ਇਹ ਸਨਮਾਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਟ ਕੀਤਾ ਗਿਆ। ਉਨ੍ਹਾਂ ਨੇ ਅੱਗੇ ਦੱਸਿਆ ਕਿ ਇਹ ਸਨਮਾਨ ਭਾਰਤ-ਮੋਲਡੋਵਾ ਦਰਮਿਆਨ ਮਜ਼ਬੂਤ ਸਹਿਯੋਗ ਅਤੇ ਸਰਹੱਦ ਪਾਰਲੇ ਅਪਰਾਧ ਵਿਰੁੱਧ ਪੰਜਾਬ ਪੁਲਿਸ ਦੇ ਯਤਨਾਂ ਦੀ ਅਹਿਮ ਮਾਨਤਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਸਨਮਾਨ ਕੇਵਲ ਉਨ੍ਹਾਂ ਦਾ ਇਕੱਲਿਆਂ ਦਾ ਨਹੀਂ ਹੈ ਸਗੋਂ ਉਨ੍ਹਾਂ ਦੀ ਪੂਰੀ ਟੀਮ ਦਾ ਹੈ ਤੇ ਪੰਜਾਬ ਪੁਲਿਸ ਦੇ ਉਨ੍ਹਾਂ ਸਾਰੇ ਜਵਾਨਾਂ ਦਾ ਹੈ ਜਿਹੜੇ ਦਿਨ ਰਾਤ ਆਪਣੀ ਡਿਊਟੀ ’ਤੇ ਮੁਸਤੈਦ ਹਨ। ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਗੈਂਗਸਟਰਵਾਦ ਕਲਚਰ ਨੂੰ ਖ਼ਤਮ ਕਰਨ ਲਈ ਨਿਭਾਈ ਗਈ ਅਹਿਮ ਭੂਮਿਕਾ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਸਰਹੱਦ ਪਾਰ ਤੋਂ ਨਸ਼ਾ ਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਵਿਚ ਸਹਾਈ ਹੋਵੇਗਾ ਨਵਾਂ ਐਂਟੀ ਡਰੋਨ ਸਿਸਟਮ-ਆਈ. ਜੀ. ਭੁੱਲਰ ਅਗਲੀ ਖ਼ਬਰ ਸਾਢੇ 9 ਕਿਲੋ ਹੈਰੋਇਨ, 5 ਕਿਲੋ ਅਫੀਮ ਤੇ ਇਕ ਪਿਸਤੌਲ ਬਰਾਮਦ, ਐਂਬੂਲੈਂਸ ਡਰਾਈਵਰ ਸਮੇਤ 8 ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।